ਚਪੜਾਸੀ ਦੀ ਨੌਕਰੀ ਲਈ 3700 ਪੀਐਚਡੀ ਧਾਰਕਾਂ ਨੇ ਪਾਈ ਅਰਜ਼ੀ
Published : Aug 30, 2018, 12:06 pm IST
Updated : Aug 30, 2018, 12:06 pm IST
SHARE ARTICLE
In UP, 3,700 PhD holders apply for messenger’s job
In UP, 3,700 PhD holders apply for messenger’s job

ਚਪੜਾਸੀਆਂ ਦੇ 62 ਅਹੁਦਿਆਂ ਲਈ ਪੁਲਿਸ ਵਿਭਾਗ ਨੇ ਹਾਲ ਹੀ ਵਿਚ ਅਰਜ਼ੀਆਂ ਮੰਗਵਾਈਆਂ ਸਨ ਜਿਸ ਦੇ ਲਈ ਘੱਟ ਤੋਂ ਘੱਟ ਯੋਗਤਾ ਪੰਜਵੀਂ ਪਾਸ ਰੱਖੀ ਗਈ ਸੀ

ਲਖਨਊ, ਚਪੜਾਸੀਆਂ ਦੇ 62 ਅਹੁਦਿਆਂ ਲਈ ਪੁਲਿਸ ਵਿਭਾਗ ਨੇ ਹਾਲ ਹੀ ਵਿਚ ਅਰਜ਼ੀਆਂ ਮੰਗਵਾਈਆਂ ਸਨ ਜਿਸ ਦੇ ਲਈ ਘੱਟ ਤੋਂ ਘੱਟ ਯੋਗਤਾ ਪੰਜਵੀਂ ਪਾਸ ਰੱਖੀ ਗਈ ਸੀ। ਪਰ ਜਿਨ੍ਹਾਂ ਲੋਕਾਂ ਨੇ ਅਪਲਾਈ ਕੀਤਾ, ਉਸ ਨੂੰ ਦੇਖਕੇ ਸਿਲੈਕਸ਼ਨ ਬੋਰਡ ਦੇ ਅਧਿਕਾਰੀ ਵੀ ਹੈਰਾਨ ਹਨ। 62 ਅਹੁਦਿਆਂ ਲਈ ਕਰੀਬ 50 ਹਜ਼ਾਰ ਗਰੈਜੁਏਟ, 28 ਹਜ਼ਾਰ ਪੋਸਟ ਗਰੈਜੁਏਟ ਨੇ ਅਪਲਾਈ ਕੀਤਾ ਹੈ। ਇੰਨਾ ਹੀ ਨਹੀਂ ਚਪੜਾਸੀ ਬਣਨ ਦੀ ਲਾਈਨ ਵਿਚ 3700 ਪੀਐਚਡੀ (ਡਾਕਟਰੇਟ) ਡਿਗਰੀ ਧਾਰਕ ਵੀ ਸ਼ਾਮਿਲ ਹਨ।  

In UP, 3,700 PhD holders apply for messenger’s jobIn UP, 3,700 PhD holders apply for messenger’s job

ਗਰੈਜੁਏਟ ਅਤੇ ਪੋਸਟ ਗਰੈਜੁਏਟ ਵਿਚ ਵੀ ਬੀ.ਟੈਕ ਅਤੇ ਐਮਬੀਏ ਲੋਕ ਸ਼ਾਮਿਲ ਹਨ। 93,000 ਅਪਲਾਈ ਕਰਨ ਵਾਲਿਆਂ ਵਿਚੋਂ ਸਿਰਫ 7400 ਹੀ ਅਜਿਹੇ ਹਨ ਜਿਨ੍ਹਾਂ ਨੇ ਪੰਜਵੀਂ ਤੋਂ 12ਵੀ ਦੀ ਪੜਾਈ ਕੀਤੀ ਹੈ। ਪੁਲਿਸ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਇਹ 62 ਅਹੁਦੇ ਪਿਛਲੇ ਕਰੀਬ 12 ਸਾਲਾਂ ਤੋਂ ਖਾਲੀ ਹਨ। ਉਨ੍ਹਾਂ ਨੇ ਦੱਸਿਆ, ਇਹ ਨੌਕਰੀ ਮੁੱਖ ਤੌਰ ਉੱਤੇ ਡਾਕੀਏ ਵਰਗੀ ਹੈ। ਨਿਯੁਕਤੀ ਅਧਿਕਾਰੀ ਦਾ ਕੰਮ ਪੁਲਿਸ ਦੇ ਟੈਲੀਕਾਮ ਡਿਪਾਰਟਮੇਂਟ ਤੋਂ ਪੱਤਰ ਅਤੇ ਦਸਤਾਵੇਜ਼ ਇਕ ਦਫਤਰ ਤੋਂ ਦੂੱਜੇ ਦਫਤਰ ਪਹੁੰਚਾਉਣ ਦਾ ਹੋਵੇਗਾ। 

In UP, 3,700 PhD holders apply for messenger’s jobIn UP, 3,700 PhD holders apply for messenger’s job

ਇੱਕ ਅਧਿਕਾਰੀ ਨੇ ਦੱਸਿਆ, ਹੁਣ ਤੱਕ ਅਸੀ ਬਿਨੈਕਾਰਾਂ ਤੋਂ ਇੱਕ ਸਵੈ-ਘੋਸ਼ਣਾ ਕਰਵਾਉਂਦੇ ਸੀ ਕਿ ਉਨ੍ਹਾਂ ਨੂੰ ਸਾਇਕਲ ਚਲਾਉਣਾ ਆਉਂਦਾ ਹੈ। ਹਾਲਾਂਕਿ ਇੰਨੀ ਵੱਡੀ ਗਿਣਤੀ ਵਿਚ ਵੱਧ ਪੜ੍ਹੇ ਹੋਏ ਲੋਕਾਂ ਦੀਆਂ ਅਰਜ਼ੀਆਂ ਦਰਜ ਤੋਂ ਬਾਅਦ ਸਾਨੂੰ ਮਜਬੂਰਨ ਚੋਣ ਪ੍ਰੀਖਿਆ ਕਰਵਾਉਣੀ ਪਵੇਗੀ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇੰਨੀ ਵੱਡੀ ਮਾਤਰਾ ਵਿਚ ਅਰਜ਼ੀਆਂ ਦਾ ਵੱਡਾ ਕਾਰਨ ਹੈ ਬੇਰੁਜ਼ਗਾਰੀ। ਇਹ ਅਹੁਦਾ ਫੁਲ ਟਾਇਮ ਸਰਕਾਰੀ ਨੌਕਰੀ ਦਾ ਹੈ ਅਤੇ ਸ਼ੁਰੂਆਤੀ ਤਨਖਾਹ ਵੀ 20 ਹਜ਼ਾਰ ਦੇ ਕਰੀਬ ਹੈ, ਸ਼ਾਇਦ ਇਹੀ ਵਜ੍ਹਾ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੇ ਅਪਲਾਈ ਕੀਤਾ ਹੈ।  

ਹਾਲਾਂਕਿ ਏਡੀਜੀ (ਟੈਲੀਕਾਮ) ਪੀ ਕੇ ਤੀਵਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਧੀਆ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਵੱਡੀ ਡਿਗਰੀ ਧਾਰਕਾਂ ਨੇ ਅਰਜ਼ੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹੇ ਬਿਨੈਕਾਰਾਂ ਤੋਂ ਹੋਰ ਵੱਡੇ ਕੰਮਾਂ ਵੀ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਟੈਲੀਕਾਮ ਕੈਂਡਿਡੇਟ ਨੂੰ ਜਲਦੀ ਪ੍ਰਮੋਸ਼ਨ ਵੀ ਮਿਲੇਗੀ ਅਤੇ ਉਹ ਸਾਡੇ ਵਿਭਾਗ ਲਈ ਬੇਹੱਦ ਲਾਭਦਾਇਕ ਸਾਬਤ ਹੋਣਗੇ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement