ਬਿਹਾਰ ਬੋਰਡ : ਵਿਦਿਆਰਥਣ ਨੂੰ 1 ਨੰਬਰ ਦੇਣਾ ਭੁੱਲੇ, ਹੁਣ ਦੇਣੇ ਹੋਣਗੇ 5 ਲੱਖ ਰੁਪਏ
Published : Aug 30, 2018, 12:36 pm IST
Updated : Aug 30, 2018, 12:36 pm IST
SHARE ARTICLE
Answer Sheet
Answer Sheet

ਬੀਤੇ ਦਿਨ ਹੀ ਪਟਨਾ ਹਾਈ ਕੋਰਟ ਨੇ ਬਿਹਾਰ ਸਕੂਲ ਪ੍ਰੀਖਿਆ ਕੌਂਸਲ `ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਤੁ

ਪਟਨਾ : ਬੀਤੇ ਦਿਨ ਹੀ ਪਟਨਾ ਹਾਈ ਕੋਰਟ ਨੇ ਬਿਹਾਰ ਸਕੂਲ ਪ੍ਰੀਖਿਆ ਕੌਂਸਲ `ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਤੁਹਾਨੂੰ ਦਸ ਦਈਏ ਕਿ ਇਹ ਜੁਰਮਾਨਾ 2017 ਵਿਚ 10ਵੀ ਦੀ ਪ੍ਰੀਖਿਆ ਵਿਚ ਸ਼ਾਮਿਲ ਹੋਈ ਇੱਕ ਵਿਦਿਆਰਥਣ  ਦੇ ਮਾਮਲੇ ਵਿਚ ਲਗਾਇਆ ਗਿਆ ,  ਜਿਸ ਦੀ ਹਿੰਦੀ ਦੀ ਕਾਪੀ ਚੈੱਕ ਕਰਨ ਵਿਚ 2 ਨੰਬਰ  ਦੇ ਇੱਕ ਜਵਾਬ  ਦੇ ਨੰਬਰ ਅੰਤਿਮ ਰਿਜਲਟ ਵਿਚ ਨਹੀਂ ਜੋੜੇ ਗਏ ਸਨ।

hi
 

ਦਸਿਆ ਜਾ ਰਿਹਾ ਹੈ ਕਿ ਬਾਅਦ ਵਿਚ ਜਦੋਂ ਕਾਪੀ ਦੁਬਾਰਾ ਚੈੱਕ ਕੀਤੀ ਗਈ ਤਾਂ ਉਹੀ ਵਿਦਿਆਰਥਣ ਸੂਬੇ `ਚੋ  ਦੂਸਰੇ ਨੰਬਰ `ਤੇ ਆਉਣ ਵਾਲੀ ਲੜਕੀ ਨਿਕਲੀ। ਨਾਲ ਹੀ ਰਿਜਲਟ ਦੇ ਰਿਵਿਜਨ ਆਉਣ  ਦੇ ਬਾਅਦ ਬੇਗੂਸਰਾਏ ਦੀ ਰਹਿਣ ਵਾਲੀ ਭਵਿਆ ਕੁਮਾਰੀ ਨੂੰ ਉਸ ਜਵਾਬ ਦੇ ਬਦਲੇ ਇੱਕ ਅੰਕ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਭਵਿਆ  ਦੇ ਹੁਣ 500 ਵਿੱਚ 465 ਨੰਬਰ ਹੋ ਗਏ ਹਨ , ਜੋ ਸਾਲ 2017 ਵਿਚ ਟਾਪ ਕਰਨ ਵਾਲੇ ਵਿਦਿਆਰਥੀ  ਦੇ ਬਰਾਬਰ ਹੀ ਹਨ।

a
ਦਸਿਆ ਜਾ ਰਿਹਾ ਹੈ ਕਿ ਜੁਲਾਈ 2017 ਵਿਚ ਰਿਜਲਟ ਜਾਰੀ ਹੋਣ ਦੇ ਬਾਅਦ ਭਵਿਆ ਨੇ ਆਪਣੀ ਕਾਪੀ ਦੁਬਾਰਾ ਚੈੱਕ ਕਰਨ ਲਈ ਕਿਹਾ ਸੀ। ਭਵਿਆ ਨੇ ਆਰਟੀਆਈ  ਦੇ ਤਹਿਤ ਹਿੰਦੀ ,  ਸੋਸ਼ਲ ਸਾਇੰਸ ਅਤੇ ਸੰਸਕ੍ਰਿਤ ਦੀ ਕਾਪੀ ਮੰਗੀ ਸੀ। ਇਸ ਮਾਮਲੇ ਸਬੰਧੀ ਭਵਿਆ  ਦੇ ਵਕੀਲ ਨੇ ਦੱਸਿਆ ,  ਭਵਿਆ ਨੂੰ ਮਾਰਚ 2018 ਵਿਚ ਤਿੰਨਾਂ ਕਾਪੀਆਂ  ਦੇ ਡੁਪਲੀਕੇਟ ਉਪਲਬਧ ਕਰਵਾਏ ਗਏ ਸਨ ਜਿਸ ਦੇ ਬਾਅਦ ਉਸ ਨੇ ਹਾਈ ਕੋਰਟ ਦਾ ਰੁਖ਼ ਕੀਤਾ। ਭਵਿਆ ਦਾ ਮੰਨਣਾ ਸੀ ਕਿ ਉਸ ਦੇ ਅੰਕਾਂ `ਚ ਕਮੀ ਹੈ, ਜਿਸ ਦੌਰਾਨ ਉਸ ਨੇ ਹਾਈ ਕੋਰਟ ਦਾ ਦਰਵਾਜ਼ਾ ਖਟਕਖੜਾਇਆ ਹੈ।

money

ਇਸ ਮਾਮਲੇ ਸਬੰਧੀ ਕੋਰਟ ਨੂੰ ਦੱਸਿਆ ਗਿਆ ਕਿ ਹਿੰਦੀ ਦੀ ਕਾਪੀ ਵਿਚ ਤਿੰਨ ਜਵਾਬ ਅਤੇ ਸੰਸਕ੍ਰਿਤ ਅਤੇ ਸੋਸ਼ਲ ਸਾਇੰਸ ਦੀ ਕਾਪੀ ਵਿਚ ਇਕ - ਇਕ ਜਵਾਬ ਦਾ ਲੇਖਾ ਜੋਖਾ ਹੀ ਨਹੀਂ ਕੀਤਾ ਗਿਆ ਸੀ।  ਹਾਲਾਂਕਿ ਵਕੀਲ  ਦੇ ਮੁਤਾਬਕ , ਬੋਰਡ ਨੇ ਸਿਰਫ ਇਕ ਹੀ ਜਵਾਬ  ਦੇ ਮਾਰਕਸ ਜੋੜਨ ਦੀ ਸਹਿਮਤੀ ਦਿਤੀ ਹੈ। ਨਾਲ ਹੀ ਬੋਰਡ ਦਾ ਕਹਿਣਾ ਹੈ ਕਿ ਜਲਦੀ ਹੀ ਇਹਨਾਂ  ਨੰਬਰਾਂ `ਚ ਵਾਧਾ ਕਰ ਦਿੱਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement