
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਗਲੇ ਮਹੀਨੇ 4 ਅਗੱਸਤ ਤੋਂ ਸ਼ੁਰੂ ਹੋ ਰਹੀ ਬਾਰ੍ਹਵੀਂ ਦੀ ਅਨੁਪੂਰਕ ਪ੍ਰੀਖਿਆ ਦੇ ਰੋਲ ਨੰਬਰ ਬੋਰਡ ਦੀ ਵੈੱਬ-ਸਾਈਟ............
ਐਸ.ਏ.ਐਸ.ਨਗਰ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਗਲੇ ਮਹੀਨੇ 4 ਅਗੱਸਤ ਤੋਂ ਸ਼ੁਰੂ ਹੋ ਰਹੀ ਬਾਰ੍ਹਵੀਂ ਦੀ ਅਨੁਪੂਰਕ ਪ੍ਰੀਖਿਆ ਦੇ ਰੋਲ ਨੰਬਰ ਬੋਰਡ ਦੀ ਵੈੱਬ-ਸਾਈਟ 'ਤੇ ਅੱਜ ਅਪਲੋਡ ਕਰ ਦਿਤੇ ਗਏ ਹਨ। ਬੋਰਡ ਦੇ ਸਕੱਤਰ ਵਲੋਂ ਪ੍ਰੀਖਿਆਰਥੀਆਂ ਨੂੰ ਦਸਿਆ ਗਿਆ ਹੈ ਕਿ ਉਹ ਅਪਣਾ ਰੋਲ ਨੰਬਰ ਬੋਰਡ ਦੀ ਵੈਬ ਸਾਈਟ ਤੋਂ ਡਾਊਨਲੋਡ ਕਰ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵੱਖਰੇ ਤੌਰ 'ਤੇ ਕੋਈ ਵੀ ਰੋਲ ਨੰਬਰ ਸਲਿੱਪ ਡਾਕ ਰਾਹੀਂ ਨਹੀਂ ਭੇਜੀ ਜਾਵੇਗੀ।
ਉਹਨਾ ਵਧੇਰੇ ਜਾਣਕਾਰੀ ਦਿਦਿਆ ਕਿਹਾ ਕਿ ਇਸ ਤੋਂ ਇਲਾਵਾ ਜਿਨ੍ਹਾਂ ਪ੍ਰੀਖਿਆਰਥੀਆਂ ਵਲੋ ਪ੍ਰੀਖਿਆ ਦੇਣ ਸਬੰਧੀ ਫ਼ੀਸ ਜਮ੍ਹਾਂ ਕਰਵਾਈ ਗਈ ਹੋਵੇ ਪਰ ਰੋਲ ਨੰਬਰ ਬੋਰਡ ਦੀ ਵੈੱਬਸਾਈਟ ਤੋਂ ਡਾਊਨਲੋਡ ਨਾ ਹੋ ਰਿਹਾ ਹੋਵੇ ਜਾਂ ਰੋਲ ਨੰਬਰ ਸਲਿੱਪ ਤੇ ਕੋਈ ਤਰੁੱਟੀ ਹੋਵੇ ਤਾਂ ਉਹ ਹਰ ਹਾਲਤ ਵਿਚ 3 ਅਗਸਤ ਤੱਕ ਤਰੁੱਟੀ ਦਰੁਸਤ ਕਰਵਾਉਣ ਲਈ ਮੁੱਖ ਦਫਤਰ ,ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐਸ.ਨਗਰ (ਮੋਹਾਲੀ /ਸਬੰਧਤ ਸੈਕਸ਼ਨ) ਨਾਲ ਸੰਪਰਕ ਕਰਨ ।