
ਸਿੱਖਾਂ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ
ਹਨੂੰਮਾਨਗੜ੍ਹ, (ਰਾਜਸਥਾਨ) ਸਿੱਖਾਂ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਰਾਜਸਥਾਨ ਵਿਚ ਆਰਏਐਸ ਦੀ ਪ੍ਰੀਖਿਆ ਦੌਰਾਨ ਸਿੱਖ ਪ੍ਰੀਖਿਆਰਥੀਆਂ ਨੂੰ ਦਸਤਾਰ, ਕੜਾ ਅਤੇ ਕਿਰਪਾਨ ਉਤਾਰਨ ਲਈ ਕਿਹਾ ਗਿਆ। ਇਸ ਮਾਮਲੇ 'ਤੇ ਸਥਾਨਕ ਸਿੱਖ ਭਾਈਚਾਰੇ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਭਾਈਚਾਰੇ ਨੇ ਹਨੂੰਮਾਨਗੜ੍ਹ ਜੰਕਸ਼ਨ ਸਥਿਤ ਕਲੈਕਟਰ ਆਫ਼ਿਸ ਦੇ ਅੱਗੇ ਇਹ ਰੋਸ ਪ੍ਰਦਰਸ਼ਨ ਕੀਤਾ।
Turban and Kada of Sikh students was strainedਪ੍ਰੀਖਿਆਰਥੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਹ ਪ੍ਰੀਖਿਆ ਕਮਰੇ ਵਿਚ ਦਾਖ਼ਲ ਹੋਣ ਲੱਗੇ ਤਾਂ ਉਨ੍ਹਾਂ ਨੂੰ ਦਸਤਾਰ, ਕੜਾ ਅਤੇ ਕਿਰਪਾਨ ਉਤਾਰਨ ਲਈ ਕਿਹਾ ਗਿਆ, ਵਿਰੋਧ ਕਰਨ 'ਤੇ ਕਈ ਪ੍ਰੀਖਿਆਰਥੀ ਬਿਨਾ ਪ੍ਰੀਖਿਆ ਦਿੱਤੇ ਵਾਪਿਸ ਪਰਤ ਗਏ। ਰੋਸ ਪ੍ਰਗਟਾ ਰਹੇ ਸਿੱਖਾਂ ਦਾ ਸਾਥ 'ਸ਼੍ਰੀ ਗੁਰੂ ਸਿੰਘ ਸਭਾ' ਦੇਣ ਲਈ ਅੱਗੇ ਆਈ ਹੈ। ਸ਼੍ਰੀ ਗੁਰੂ ਸਿੰਘ ਸਭਾ ਨੇ ਹਨੂੰਮਾਨਗੜ੍ਹ ਚ ਹੋਈ ਇਸ ਘਟਨਾ ਦਾ ਪ੍ਰਗਟਾਵਾ ਇਕ ਚਿਠੀ ਰਾਹੀਂ ਕੀਤਾ ਹੈ ਜੋ ਕਿ ਪ੍ਰਸ਼ਾਸ਼ਨ ਨੂੰ ਲਿਖੀ ਗਈ ਹੈ। ਦੱਸ ਦਈਏ ਕਿ ਚਿਠੀ ਵਿਚ ਲਿਖੇ ਹੈ ਕਿ ਪ੍ਰਸ਼ਾਸ਼ਨ ਇਹ ਸਭ ਕੁਝ ਨਾਜਾਇਜ਼ ਕਰ ਰਿਹਾ ਹੈ।
Turban and Kada of Sikh students was strainedਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪ੍ਰਸ਼ਾਸ਼ਨ ਨੂੰ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਿੱਧਾ ਸਿੱਧਾ ਬੇਅਦਬੀ ਨੂੰ ਅੰਜਾਮ ਦਿੰਦਾ ਹੈ। 'ਸ਼੍ਰੀ ਗੁਰੂ ਸਿੰਘ ਸਭਾ' ਦੀਆਂ ਸਿੱਖ ਸੰਗਤਾਂ ਨੇ ਇਸ ਘਟਨਾ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਪ੍ਰਸ਼ਾਸ਼ਨ ਆਪਣੀਆਂ ਮਨਮਾਨੀਆਂ ਧਰਮ ਪ੍ਰਤੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੀਆਂ ਗ਼ਲਤੀਆਂ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਹੀ ਕਿਹਾ ਕਿ ਅਗਲੇਰੀ ਪ੍ਰੀਖਿਆ ਦੌਰਾਨ ਜੇ ਅਜਿਹਾ ਕੁਝ ਹੁੰਦਾ ਹੈ ਤਾਂ ਇਸਦਾ ਜਮਕੇ ਵਿਰੋਧ ਕੀਤਾ ਜਾਵੇਗਾ ਜਿਸ ਲਈ ਸਿਰਫ ਪ੍ਰਸ਼ਾਸ਼ਨ ਹੀ ਜਿੰਮੇਵਾਰ ਹੋਵੇਗਾ।