
ਇਕ ਸਤੰਬਰ ਤੋਂ ਪੰਜਾਬ ਅਤੇ ਹਰਿਆਣਾ `ਚ ਨੈਸ਼ਨਲ ਹਾਈਵੇ `ਤੇ ਸਫਰ ਹੋਰ ਵੀ ਮਹਿੰਗਾ ਹੋ ਜਾਵੇਗਾ।
ਚੰਡੀਗੜ੍ਹ : ਇਕ ਸਤੰਬਰ ਤੋਂ ਪੰਜਾਬ ਅਤੇ ਹਰਿਆਣਾ `ਚ ਨੈਸ਼ਨਲ ਹਾਈਵੇ `ਤੇ ਸਫਰ ਹੋਰ ਵੀ ਮਹਿੰਗਾ ਹੋ ਜਾਵੇਗਾ। ਨੈਸ਼ਨਲ ਹਾਈਵੇ `ਤੇ ਪਾਨੀਪਤ - ਜਲੰਧਰ ਸੈਕਸ਼ਨ ਵਿਚ ਲਾਡੋਵਾਲ , ਸ਼ੰਭੂ , ਕਰਨਾਲ ਟੋਲ ਬੈਰੀਅਰ ਲੰਘਣ ਲਈ ਜ਼ਿਆਦਾ ਹੁਣ ਜ਼ਿਆਦਾ ਪੈਸੇ ਦੇਣੇ ਪੈਣਗੇ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡਿਆ ਨੇ ਟੋਲ ਪਲਾਜ਼ਾ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਹਨ ਜੋ ਇਕ ਸਤੰਬਰ ਤੋਂ ਲਾਗੂ ਹੋਣਗੇ।
Toll Plazaਨਵੇਂ ਰੇਟਾਂ ਦੇ ਮੁਤਾਬਕ ਲਾਡੋਵਾਲ ਟੋਲ ਬੈਰੀਅਰ ਤੋਂ ਕਾਰ , ਜੀਪ ਜਾਂ ਵੈਨ ਦੀ ਕਰਾਸਿੰਗ ਲਈ 120 ਦੇ ਬਜਾਏ 125 , ਡਬਲ ਸਾਇਡ ਲਈ 180 ਤੋਂ ਵਧਾ ਕੇ 185 , ਮਹੀਨੇ ਲਈ 3,605 ਰੁਪਏ ਦੇ ਬਜਾਏ 3, 710 ਰੁਪਏ ਦੇਣੇ ਪੈਣਗੇ। ਹਲਕੇ ਵਾਹਨਾਂ ਅਤੇ ਮਿਨੀ ਬੱਸਾਂ ਲਈ 210 ਦੇ ਬਜਾਏ 215 , ਡਬਲ ਸਾਈਡ ਲਈ 315 ਦੇ ਬਜਾਏ 325 ਰੁਪਏ ਦੇਣੇ ਪੈਣਗੇ। ਬੱਸਾਂ - ਟਰੱਕਾਂ ਲਈ 420 ਦੇ ਬਜਾਏ 435 ਰੁਪਏ , ਡਬਲ ਸਾਈਡ ਲਈ 630 ਦੇ ਬਜਾਏ 650 ਰੁਪਏ ਫੀਸ ਲੱਗੇਗੀ।
Toll Plazaਇਸ ਦੇ ਨਾਲ ਹੀ ਨੈਸ਼ਨਲ ਹਾਈਵੇ `ਤੇ ਕਰਨਾਲ ਟੋਲ ਬੈਰੀਅਰ `ਤੇ ਵੀ ਟੋਲ ਫੀਸ ਵਧਾ ਦਿੱਤੀ ਗਈ ਹੈ। ਇਸ ਬੈਰੀਅਰ `ਤੇ ਕਾਰ , ਵੈਨ ਅਤੇ ਜੀਪ ਲਈ 115 ਦੇ ਬਜਾਏ 120 , ਡਬਲ ਸਾਈਡ ਲਈ 170 ਦੇ ਬਜਾਏ 175 ਰੁਪਏ ਲੱਗਣਗੇ । ਨਾਲ ਹੀ ਹਲਕੇ ਵਾਹਨਾਂ ਲਈ 200 ਦੇ ਬਜਾਏ 205 , ਡਬਲ ਸਾਈਡ ਲਈ 300 ਦੇ ਬਜਾਏ 310 ਰੁਪਏ ਲੱਗਣਗੇ । ਟਰੱਕ ਅਤੇ ਬੱਸਾਂ ਦੀ ਟੋਲ ਫੀਸ 400 ਤੋਂ ਵਧਾ ਕੇ 415 , ਡਬਲ ਸਾਈਡ ਦੀ ਫੀਸ 605 ਤੋਂ ਵਧਾ ਕੇ 620 ਕਰ ਦਿਤੀ ਗਈ ਹੈ। ਸ਼ੰਭੂ ਬੈਰੀਅਰ ਉੱਤੇ ਵੀ ਕਾਰ , ਜੀਪ ਅਤੇ ਵੈਨ ਨੂੰ ਛੱਡ ਕੇ ਬਾਕੀ ਵਾਹਨਾਂ ਦੀ ਟੋਲ ਫੀਸ ਵਧਾ ਦਿੱਤੀ ਗਈ ਹੈ।
Toll Plazaਇਸ ਟੋਲ `ਤੇ ਕਾਰ , ਵੈਨ ਅਤੇ ਜੀਪ ਲਈ ਪਹਿਲਾਂ ਦੀ ਤਰਾਂ ਸਿੰਗਲ ਸਾਈਡ ਲਈ 70 ਰੁਪਏ, ਡਬਲ ਸਾਈਡ ਲਈ 105 ਰੁਪਏ ਦੇਣੇ ਪੈਣਗੇ। ਨਾਲ ਹੀ ਹਲਕੇ ਵਾਹਨਾਂ ਲਈ 120 ਦੇ ਬਜਾਏ 125, ਡਬਲ ਸਾਈਡ ਲਈ 180 ਦੇ ਬਜਾਏ 185 ਰੁਪਏ ਦੇਣ ਪੈਣਗੇ । ਟਰੱਕਾਂ ਅਤੇ ਬੱਸਾਂ ਲਈ 240 ਦੇ ਬਜਾਏ 250 , ਡਬਲ ਸਾਈਡ ਲਈ 360 ਦੇ ਬਜਾਏ 370 ਰੁਪਏ ਦੇਣੇ ਪੈਣਗੇ। ਦਸਿਆ ਜਾ ਰਿਹਾ ਹੈ ਕਿ ਇਸ ਵਧੀ ਹੋਈ ਫ਼ੀਸ ਨਾਲ ਲੋਕਾਂ `ਤੇ ਕਾਫੀ ਅਸਰ ਪੈ ਸਕਦਾ ਹੈ। ਲੋਕਾਂ ਨੂੰ ਹੁਣ ਪਹਿਲਾ ਨਾਲੋਂ ਜ਼ਿਆਦਾ ਜੇਬ੍ਹ ਢਿੱਲੀ ਕਰਨੀ ਪਵੇਗੀ।