ਸ਼ਹਿਰ ‘ਚ ਆਵਾਰਾ ਪਸ਼ੂਆਂ ਨੇ ਮਚਾਈ ਤਬਾਹੀ !
Published : Aug 30, 2019, 4:46 pm IST
Updated : Aug 30, 2019, 4:47 pm IST
SHARE ARTICLE
Stray animals should be taken care of
Stray animals should be taken care of

ਗਊਆਂ ਦੀ ਰਾਖੀ ਕਰਨ ਵਾਲੇ ਪਏ ਨੇ ਸੁੱਤੇ !

ਨਵੀਂ ਦਿੱਲੀ: ਅਵਾਰਾ ਪਸ਼ੂਆਂ ਦੀ ਇਸ ਸਮੇਂ ਇੰਨੀ ਕੁ ਦਹਿਸ਼ਤ ਪੈਦਾ ਹੋ ਚੁੱਕੀ ਹੈ ਕਿ ਲੋਕ ਘਰਾਂ ਵਿਚੋਂ ਡਰਦੇ ਬਾਹਰ ਨਹੀਂ ਨਿਕਲ ਰਹੇ ਕਿਉਂਕਿ ਇਹ ਅਵਾਰਾ ਪਸ਼ੂਆਂ ਯਮਰਾਜ ਦਾ ਰੂਪ ਧਾਰ ਚੁੱਕੇ ਨੇ ਤੇ ਅਨੇਕਾਂ ਲੋਕਾਂ ਦੀ ਜਾਨ ਲੈ ਰਹੇ ਹਨ ਪਰ ਉਥੇ ਹੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਕ ਭੁਤਰੇ ਸਾਨ੍ਹ ਨੇ ਲੋਕਾਂ ਨੂੰ ਭਾਜੜਾਂ ਪਾ ਦਿੱਤੀਆਂ। ਇਸ ਤੋਂ ਬਚਣ ਲਈ ਲੋਕ ਖੰਭਿਆਂ ਉੱਤੇ ਚੜ੍ਹਨ ਨੂੰ ਮਜ਼ਬੂਰ ਹੋ ਚੁੱਕੇ ਹਨ।

CowsCows

ਤਸਵੀਰਾਂ ਵਿਚ ਨਜ਼ਰ ਆ ਰਿਹਾ ਹੈ ਕਿ ਸਾਨ੍ਹ ਭੁਤਰਿਆ ਪਿਆ ਹੈ ਤੇ ਲੋਕ ਉਸ ਤੋਂ ਬਚਣ ਲਈ ਇਧਰ-ਉਧਰ ਭੱਜਦੇ ਦਿਖਾਈ ਦੇ ਰਹੇ ਹਨ। ਸਿਰਫ ਇੰਨਾਂ ਹੀ ਨਹੀਂ ਜਦੋਂ ਇਹ ਸਾਨ੍ਹ ਇਕ ਵਿਅਕਤੀ ਦੇ ਮਗਰ ਪੈਂਦਾ ਹੈ ਤਾਂ ਵਿਅਕਤੀ ਜਾਨ ਬਚਾਉਂਣ ਲਈ ਖੰਭੇ ਉੱਤੇ ਚੜ੍ਹ ਜਾਂਦਾ ਹੈ। ਜਿਸ ਤੋਂ ਬਾਅਦ ਸਾਨ੍ਹ ਖੰਭੇ ਨੂੰ ਹੀ ਟੱਕਰਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਜਿਵੇਂ ਹੀ ਸੜਕ ਉੱਤੇ ਇਕ ਟੈਂਪੂ ਵਾਲਾ ਲੱਗਦਾ ਹੈ ਤਾਂ ਸਾਨ੍ਹ ਟੈਂਪੂ ਨੂੰ ਟੱਕਰ ਮਾਰਦਾ ਹੈ ਤੇ ਲੋਕਾਂ ਪਿਛੇ ਗਲੀ ਵਿਚ ਭੱਜ ਜਾਂਦਾ ਹੈ।

dsaBullਇਹ ਵੀਡੀਓ ਕਿਥੋਂ ਦੀ ਹੈ ਇਸ ਬਾਰੇ ਤਾਂ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਹ ਕਿਸੇ ਇੱਕ ਇਲਾਕੇ ਵਿਚ ਨਹੀਂ ਬਲਕਿ ਪੂਰੇ ਦੇਸ਼ ਲਈ ਮੁਸੀਬਤ ਬਣੇ ਹੋਏ ਹਨ ਪਰ ਪ੍ਰਸ਼ਾਸਨ ਕੋਲ ਇਸਦਾ ਕੋਈ ਹੱਲ ਨਹੀਂ ਕਰ ਸਕਿਆ। ਅਕਸਰ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ।

ਰਾਤ ਨੂੰ ਬਲਦਾਂ ਦੀ ਲੜਾਈ, ਚੋਂਕਾ ਵਿਚ ਝੁੰਡ ਬਣਾ ਕੇ ਖੜਨਾ, ਆਮ ਸਮੱਸਿਆਵਾਂ ਹਨ। ਜਿਸ ਕਾਰਨ ਲੋਕ ਬਹੁਤ ਹੀ ਪਰੇਸ਼ਾਨ ਹਨ। ਕਈ ਵਾਰ ਜ਼ਿਆਦਾ ਆਬਾਦੀ ਵਾਲੇ ਇਲਾਕਿਆਂ ਵਿਚ ਟ੍ਰੈਫਿਕ ਜਾਮ ਵੀ ਇਹਨਾਂ ਪਸ਼ੂਆਂ ਦੀ ਮੌਜੂਦਗੀ ਕਾਰਨ ਲੱਗ ਜਾਂਦੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement