
ਬਲਦ ਨੂੰ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ, ਜੇਕਰ ਇੱਕ ਵਾਰ ਇਹ ਪਾਗਲ ਹੋ ਜਾਵੇ ਤਾਂ ਇਹ ਕਿਸੇ ਨੂੰ ਵੀ ਨਹੀਂ ਛੱਡਦਾ।
ਅਹਿਮਦਾਬਾਦ : ਬਲਦ ਨੂੰ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ, ਜੇਕਰ ਇੱਕ ਵਾਰ ਇਹ ਪਾਗਲ ਹੋ ਜਾਵੇ ਤਾਂ ਇਹ ਕਿਸੇ ਨੂੰ ਵੀ ਨਹੀਂ ਛੱਡਦਾ। ਬਲਦ ਦੇਖਣ ਨੂੰ ਭਾਵੇਂ ਸ਼ਾਂਤ ਲੱਗਦਾ ਹੈ ਪਰ ਇਕ ਵਾਰ ਜਦੋਂ ਇਸਦਾ ਦਿਮਾਗ ਹਿੱਲ ਜਾਵੇ ਤਾਂ ਇਹ ਪਾਗਲ ਹੋ ਜਾਂਦਾ ਹੈ। ਅਜਿਹੀ ਇਕ ਘਟਨਾ ਗੁਜਰਾਤ ਵਿਚ ਵਾਪਰੀ। ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
Attacked by a Bull
ਜਿਸ ਵਿਚ ਇਕ ਬਲਦ ਨੇ ਆਤੰਕ ਮਚਾ ਰੱਖਿਆ ਹੈ। ਉਸਦੇ ਸਾਹਮਣੇ ਜਿਹੜਾ ਵੀ ਆਉਂਦਾ ਹੈ ਉਸ ਤੇ ਉਹ ਅਟੈਕ ਕਰ ਦਿੰਦਾ ਹੈ। ਇਸ ਸਾਰੀ ਘਟਨਾ ਸੀਸੀਟੀਵੀ ਵਿਚ ਰਿਕਾਰਡ ਹੋ ਗਈ। ਜਿਹੜੀ ਸੋਸ਼ਲ ਮੀਡੀਆ 'ਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਹ ਮਾਮਲਾ ਗੁਜਰਾਤ ਦੇ ਰਾਜਕੋਟ ਦਾ ਹੈ। ਇੱਥੇ ਬਲਦ ਨੇ ਦੋ ਲੋਕਾਂ 'ਤੇ ਹਮਲਾ ਕੀਤਾ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਬਲਦ ਸੜਕ ਦੇ ਦੂਜੇ ਪਾਸੇ ਹੈ।
Attacked by a Bull
ਜਿਵੇਂ ਹੀ ਇਕ ਸਾਈਕਲ ਸਵਾਰ ਨਿਕਲਦਾ ਹੈ, ਬਲਦ ਉਸ 'ਤੇ ਹਮਲਾ ਕਰਦਾ ਹੈ। ਉਹ ਸੜਕ ‘ਤੇ ਡਿੱਗਦਾ ਹੈ ਜਿਉਂ ਹੀ ਉਹ ਉੱਠਿਆ, ਤਾਂ ਬਲਦ ਨੇ ਫਿਰ ਹਮਲਾ ਕੀਤਾ। ਜਿਸ ਦੇ ਬਾਅਦ ਇਕ ਆਦਮੀ ਨੇ ਉਸਨੂੰ ਬਚਾਇਆ। ਜਿਸ ਤੋਂ ਬਾਅਦ ਉਹ ਸੜਕ ਦੇ ਕਿਨਾਰੇ ਆ ਕੇ ਖੜ੍ਹਾ ਹੋ ਗਿਆ। ਜਿਸ ਤੋਂ ਬਾਅਦ ਇਕ ਸਾਈਕਲ ਆਇਆ, ਬਲਦ ਉਸ 'ਤੇ ਵੀ ਹਮਲਾ ਕਰਦਾ ਹੈ। ਇਹ ਘਟਨਾ ਮੰਗਲਵਾਰ ਦੀ ਹੈ। ਇਸ ਤੋਂ ਬਾਅਦ ਬਲਦ ਨੂੰ ਗੋਸ਼ਾਲਾ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
Attacked by a Bull