
ਸ਼ਹਿਰ ਦੇ ਸਰਕਾਰੀ ਦਫ਼ਤਰਾਂ ਵਿਚ ਜਾਣਾ ਹੈ ਤਾਂ ਕੋਰੋਨਾ ਵੈਕਸੀਨ ਦੀ ਘੱਟੋ ਘੱਟ ਇਕ ਡੋਜ਼ ਲੱਗੀ ਹੋਣੀ ਲਾਜ਼ਮੀ ਹੈ
ਚੰਡੀਗੜ੍ਹ: ਸ਼ਹਿਰ ਦੇ ਸਰਕਾਰੀ ਦਫ਼ਤਰਾਂ ਵਿਚ ਜਾਣਾ ਹੈ ਤਾਂ ਕੋਰੋਨਾ ਵੈਕਸੀਨ (Covid Vaccine ) ਦੀ ਘੱਟੋ ਘੱਟ ਇਕ ਡੋਜ਼ ਲੱਗੀ ਹੋਣੀ ਲਾਜ਼ਮੀ ਹੈ ਜਾਂ ਤੁਹਾਡੇ ਕੋਲ 72 ਘੰਟੇ ਪੁਰਾਣੀ ਆਰਟੀਪੀਸੀਆਰ ਨੈਗੇਟਿਵ ਰਿਪੋਰਟ (RTPCR report necessary) ਹੋਣੀ ਚਾਹੀਦੀ ਹੈ। ਐਡਵਾਈਜ਼ਰ ਵੱਲੋਂ ਜਾਰੀ ਤਾਜ਼ਾ ਨਿਰਦੇਸ਼ ਅਨੁਸਾਰ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਵੀ ਇਹੀ ਨਿਯਮ ਲਾਗੂ ਹੋਣਗੇ।
Govt office
ਹੋਰ ਪੜ੍ਹੋ: ਕਰਨਾਲ ਵਿਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਇਕੱਠੇ ਹੋਣਗੇ 10 ਹਜ਼ਾਰ ਤੋਂ ਜ਼ਿਆਦਾ ਕਿਸਾਨ
ਜਿਨ੍ਹਾਂ ਕਰਮਚਾਰੀਆਂ ਕੋਲ ਕੋਰੋਨਾ ਵੈਕਸੀਨ ਦੀ ਘੱਟੋ ਘੱਟ ਇਕ ਡੋਜ਼ ਜਾਂ 72 ਘੰਟੇ ਪੁਰਾਣੀ ਕੋਰੋਨਾ ਰਿਪੋਰਟ ਨਹੀਂ ਹੈ, ਉਹਨਾਂ ਨੂੰ ਦਫ਼ਤਰ ਆਉਣ ਦੀ ਮਨਜ਼ੂਰੀ ਨਹੀਂ ਹੋਵੇਗੀ। ਇਹ ਨਿਰਦੇਸ਼ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਤੋਂ ਬਚਣ ਲਈ ਜਾਰੀ ਕੀਤੇ ਗਏ ਹਨ। ਇਸ ਸਬੰਧੀ ਸਰਕਾਰੀ ਦਫ਼ਤਰਾਂ ਨੂੰ ਅਪਣੇ ਕਰਮਚਾਰੀਆਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਹੈ।
Covid Vaccine
ਹੋਰ ਪੜ੍ਹੋ: ਕਾਬੁਲ ਏਅਰਪੋਰਟ 'ਤੇ ਦਾਗੇ ਗਏ ਰਾਕੇਟ, ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਹਮਲੇ ਨੂੰ ਕੀਤਾ ਨਾਕਾਮ
ਸੀਟੀਯੂ ਦੀਆਂ ਬੱਸਾਂ ਵਿਚ ਵੀ ਬਿਨ੍ਹਾਂ ਮਾਸਕ ਸਵਾਰੀਆਂ ਨੂੰ ਬੈਠਾਉਣ ਦੀ ਮਨਜ਼ੂਰੀ ਨਹੀਂ ਹੋਵੇਗੀ। ਇਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਸੀਟੀਯੂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰੀ ਦਫ਼ਤਰਾਂ ਵਿਚ ਜਾਣ ਵਾਲੇ ਲੋਕ ਜਾਂ ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨ ਸਰਟੀਫਿਕੇਟ ਜਾਂ ਆਰਟੀਪੀਸੀਆਰ ਰਿਪੋਰਟ ਦੀ ਹਾਰਡ ਕਾਪੀ ਦੀ ਲੋੜ ਨਹੀਂ ਬਲਕਿ ਆਰੋਗਿਆ ਸੇਤੂ ਐਪ ਜਾਂ ਮੋਬਾਈਲ ਵਿਚ ਵੈਕਸੀਨ ਸਰਟੀਫਿਕੇਟ ਜਾਂ ਆਰਟੀਪੀਸੀਆਰ ਰਿਪੋਰਟ ਦਿਖਾਈ ਜਾ ਸਕਦੀ ਹੈ। ਜੇਕਰ ਦਫਤਰ ਵਿਚ ਕੋਈ ਕਰਮਚਾਰੀ ਇਹਨਾਂ ਨਿਯਮਾਂ ਦਾ ਉਲੰਘਣ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
Covid Testing
ਹੋਰ ਪੜ੍ਹੋ: Tokyo Paralympics: ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਅੱਜ ਦੇਸ਼ ਦੀ ਝੋਲੀ ਪਾਏ 4 ਤਮਗੇ
ਇਸ ਤੋਂ ਇਲਾਵਾ ਆਰਐਲਏ ਦਫ਼ਤਰ ਵਿਚ ਵੀ ਸਿਰਫ ਉਹਨਾਂ ਲੋਕਾਂ ਦੀ ਐਂਟਰੀ ਹੋਵੇਗੀ, ਜਿਨ੍ਹਾਂ ਕੋਲ ਵੈਕਸੀਨ ਦੀ ਘੱਟੋ ਘੱਟ ਇਕ ਡੋਜ਼ ਦਾ ਸਰਟੀਫਿਕੇਟ ਹੋਵੇਗਾ ਜਾਂ ਫਿਰ 72 ਘੰਟੇ ਪੁਰਾਣੀ ਆਰਟੀਪੀਸੀਆਰ ਰਿਪੋਰਟ ਹੋਵੇਗੀ। ਯਾਨੀ ਹੁਣ ਜੇਕਰ ਲਾਇਸੰਸ ਬਣਵਾਉਣਾ ਹੈ, ਐਨਓਸੀ ਲੈਣੀ ਹੈ ਜਾਂ ਫਿਰ ਗੱਡੀਆਂ ਦੀ ਟ੍ਰਾਂਸਫਰ ਜਾਂ ਹੋਰ ਕੰਮ ਕਰਵਾਉਣਾ ਹੋਵੇ ਤਾਂ ਵੀ ਵੈਕਸੀਨ ਲਾਜ਼ਮੀ ਹੈ।