
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਕਸਬਾ ਘਰੌਂਡਾ ਵਿਖੇ ਅੱਜ ਕਿਸਾਨਾਂ ਦੀ ਮਹਾਂਪੰਚਾਇਤ ਹੋਵੇਗੀ। ਇਸ ਦੇ ਲਈ ਸਵੇਰ ਤੋਂ ਹੀ ਕਿਸਾਨ ਅਨਾਜ ਮੰਡੀ ਪਹੁੰਚ ਰਹੇ ਹਨ।
ਕਰਨਾਲ: ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਕਸਬਾ ਘਰੌਂਡਾ ਵਿਖੇ ਅੱਜ ਕਿਸਾਨਾਂ ਦੀ ਮਹਾਂਪੰਚਾਇਤ ਹੋਵੇਗੀ। ਇਸ ਦੇ ਲਈ ਸਵੇਰ ਤੋਂ ਹੀ ਕਿਸਾਨ ਅਨਾਜ ਮੰਡੀ ਪਹੁੰਚ ਰਹੇ ਹਨ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਿਚ ਹੋਣ ਵਾਲੀ ਇਸ ਮਹਾਂਪੰਚਾਇਤ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ।
Gurnam Singh Chaduni
ਹੋਰ ਪੜ੍ਹੋ: ਕਾਬੁਲ ਏਅਰਪੋਰਟ 'ਤੇ ਦਾਗੇ ਗਏ ਰਾਕੇਟ, ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਹਮਲੇ ਨੂੰ ਕੀਤਾ ਨਾਕਾਮ
ਸੂਬੇ ਦੀਆਂ 17 ਕਿਸਾਨ ਜਥੇਬੰਦੀਆਂ ਮਹਾਂਪੰਚਾਇਤ ਵਿਚ ਪਹੁੰਚ ਕੇ ਅਪਣੇ ਵਿਚਾਰ ਰੱਖਣਗੀਆਂ। ਇਸ ਦੌਰਾਨ 28 ਅਗਸਤ ਨੂੰ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।
Farmers Protest
ਹੋਰ ਪੜ੍ਹੋ: Tokyo Paralympics: ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਅੱਜ ਦੇਸ਼ ਦੀ ਝੋਲੀ ਪਾਏ 4 ਤਮਗੇ
ਇਸ ਮਹਾਂਪੰਚਾਇਤ ਵਿਚ ਦੇਸ਼ ਭਰ ਦੇ 10 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਤੋਂ ਇਲਾਵਾ ਔਰਤਾਂ ਅਤੇ ਬਜ਼ੁਰਗ ਵੀ ਇਸ ਮਹਾਂਪੰਚਾਇਤ ਵਿਚ ਹਿੱਸਾ ਲੈਣਗੇ।