ਟਵਿੱਟਰ ’ਤੇ ਹੋਈ ਉਲਝਣ ਨੂੰ ਲੈ ਕੇ ਬੋਲੇ ਫੁੱਟਬਾਲ ਟੀਮ ਦੇ ਗੋਲਕੀਪਰ- ‘ਮੈਂ ਉਹ ਅਮਰਿੰਦਰ ਸਿੰਘ ਨਹੀਂ’
Published : Sep 30, 2021, 4:13 pm IST
Updated : Sep 30, 2021, 5:45 pm IST
SHARE ARTICLE
Indian Hockey Team Goalkeeper Amrinder Singh
Indian Hockey Team Goalkeeper Amrinder Singh

ਲੋਕ ਕੈਪਟਨ ਅਮਰਿੰਦਰ ਸਿੰਘ ਬਾਰੇ ਚਰਚਾ ਕਰ ਰਹੇ ਹਨ ਤਾਂ ਉਹ ਕੈਪਟਨ ਦੀ ਜਗ੍ਹਾ ਗੋਲਕੀਪਰ ਅਮਰਿੰਦਰ ਸਿੰਘ ਨੂੰ ਟੈਗ ਕਰ ਰਹੇ ਹਨ।

 

ਨਵੀਂ ਦਿੱਲੀ: ਪੰਜਾਬ ਦੀ ਸਿਆਸਤ ਵਿਚ ਲਗਾਤਾਰ ਹਲਚਲ ਜਾਰੀ ਹੈ। ਇਸ ਵਿਚਾਲੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੇ ਨਾਂ ਨੂੰ ਲੈ ਕੇ ਪਈ ਉਲਝਣ ਕਾਰਨ ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ (Football Team Goalkeeper) ਪਰੇਸ਼ਾਨ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰ ਕੇ ਉਪਭੋਗਤਾਵਾਂ (Users) ਨੂੰ ਖਾਸ ਅਪੀਲ ਕੀਤੀ ਹੈ।

ਹੋਰ ਪੜ੍ਹੋ: ਕੁੰਵਰ ਵਿਜੇ ਪ੍ਰਤਾਪ ਨੇ ਘੇਰੇ ਅਕਾਲੀ, ਕਿਹਾ- 'ਬੇਅਦਬੀ ਮਾਮਲੇ 'ਚ ਗੁਨਾਹਾਂ ਦੀ ਸਜ਼ਾ ਜ਼ਰੂਰ ਮਿਲੇਗੀ'

Captain Amarinder SinghCaptain Amarinder Singh

ਦਰਅਸਲ, ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਦਾ ਨਾਂ ਵੀ ਅਮਰਿੰਦਰ ਸਿੰਘ (Amarinder Singh) ਹੈ। ਅਜਿਹੀ ਸਥਿਤੀ ਵਿਚ, ਜਦੋਂ ਲੋਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਚਰਚਾ ਕਰ ਰਹੇ ਹਨ ਤਾਂ ਉਹ ਕੈਪਟਨ ਦੀ ਜਗ੍ਹਾ ਗੋਲਕੀਪਰ ਅਮਰਿੰਦਰ ਸਿੰਘ ਨੂੰ ਟੈਗ (Twitter Tag) ਕਰ ਰਹੇ ਹਨ। ਇਸ 'ਤੇ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਲਿਖਿਆ, “ਪਿਆਰੇ, ਨਿਊਜ਼ ਮੀਡੀਆ, ਪੱਤਰਕਾਰ। ਮੈਂ ਅਮਰਿੰਦਰ ਸਿੰਘ ਹਾਂ, ਭਾਰਤੀ ਫੁੱਟਬਾਲ ਟੀਮ ਦਾ ਗੋਲਕੀਪਰ ਹਾਂ ਨਾ ਕਿ ਪੰਜਾਬ ਦਾ ਸਾਬਕਾ ਮੁੱਖ ਮੰਤਰੀ। ਕਿਰਪਾ ਕਰਕੇ ਮੈਨੂੰ ਟੈਗ ਕਰਨਾ ਬੰਦ ਕਰੋ। ”

ਹੋਰ ਪੜ੍ਹੋ: ਨਵਜੋਤ ਸਿੱਧੂ ਨੇ ਚੁੱਕੇ ਪੰਜਾਬ ਦੇ ਨਵੇਂ DGP 'ਤੇ ਸਵਾਲ, ਕੀਤਾ ਟਵੀਟ 

 

 

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਟਵੀਟ ਦਾ ਜਵਾਬ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕਿਹਾ ਕਿ, “ਮੇਰੀ ਹਮਦਰਦੀ ਤੁਹਾਡੇ ਨਾਲ ਹੈ, ਨੌਜਵਾਨ ਦੋਸਤ। ਅਗਲੇ ਮੈਚਾਂ ਲਈ ਸ਼ੁਭਕਾਮਨਾਵਾਂ।”

Location: India, Delhi, New Delhi

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement