ਇਸ ਸਾਲ ਮਾਨਸੂਨ ਦਾ ਮੌਸਮ ਖਤਮ, ਮੀਂਹ ਦੀ ਮਾਤਰਾ ‘ਆਮ’ ਦਰਜ ਕੀਤੀ ਗਈ
Published : Sep 30, 2023, 6:44 pm IST
Updated : Sep 30, 2023, 6:44 pm IST
SHARE ARTICLE
Monsoon.
Monsoon.

ਐਲ ਨੀਨੋ ਦੇਸ਼ ’ਚ ਮਾਨਸੂਨ ਦੇ ਮੀਂਹ ਨੂੰ ਬਹੁਤ ਜ਼ਿਆਦਾ ਪ੍ਰਭਾਵਤ ਨਹੀਂ ਕਰ ਸਕਿਆ : ਮੌਸਮ ਵਿਭਾਗ

ਨਵੀਂ ਦਿੱਲੀ: ਇਸ ਸਾਲ ਮਾਨਸੂਨ ਦਾ ਸੀਜ਼ਨ ਖਤਮ ਹੋ ਗਿਆ ਹੈ ਅਤੇ ਭਾਰਤ ’ਚ ਇਸ ਚਾਰ ਮਹੀਨਿਆਂ ਦੇ ਸੀਜ਼ਨ ਵਿਚ ‘ਆਮ’ ਮੀਂਹ ਪਿਆ ਹੈ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿਤੀ। ਵਿਭਾਗ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਔਸਤਨ 868.6 ਮਿਲੀਮੀਟਰ (ਮਿਲੀਮੀਟਰ) ਮੀਂਹ ਪਿਆ ਹੈ ਪਰ ਇਸ ਵਾਰ ਇਹ ਅੰਕੜਾ 820 ਮਿਲੀਮੀਟਰ ਰਿਹਾ ਹੈ।

ਵਿਭਾਗ ਨੇ ਕਿਹਾ ਕਿ ਸਕਾਰਾਤਮਕ ਕਾਰਕਾਂ ਦੇ ਬਾਵਜੂਦ, ਐਲ ਨੀਨੋ ਦੇਸ਼ ’ਚ ਮਾਨਸੂਨ ਦੇ ਮੀਂਹ ਨੂੰ ਬਹੁਤ ਜ਼ਿਆਦਾ ਪ੍ਰਭਾਵਤ ਨਹੀਂ ਕਰ ਸਕਿਆ। ਐਲ ਨੀਨੋ ਦੀਆਂ ਸਥਿਤੀਆਂ ਭਾਰਤ ’ਚ ਕਮਜ਼ੋਰ ਮਾਨਸੂਨ ਹਵਾਵਾਂ ਅਤੇ ਖੁਸ਼ਕ ਸਥਿਤੀਆਂ ਨਾਲ ਜੁੜੀਆਂ ਹੋਈਆਂ ਹਨ। ਲੰਮੇ ਸਮੇਂ ਦੀ ਔਸਤ (ਐਲ.ਪੀ.ਏ.) ਦੇ 94 ਫ਼ੀ ਸਦੀ ਤੋਂ 106 ਫ਼ੀ ਸਦੀ ਵਿਚਕਾਰ ਮੀਂਹ ਨੂੰ ਆਮ ਮੰਨਿਆ ਜਾਂਦਾ ਹੈ। ਭਾਰਤੀ ਮਾਨਸੂਨ ਵੱਖ-ਵੱਖ ਕੁਦਰਤੀ ਕਾਰਕਾਂ ਦੇ ਕਾਰਨ ਸਮੇਂ ਦੇ ਨਾਲ ਵਾਪਰਨ ਵਾਲੇ ਅੰਦਰੂਨੀ ਉਤਰਾਅ-ਚੜ੍ਹਾਅ ਅਤੇ ਤਬਦੀਲੀ ਨੂੰ ਦਰਸਾਉਂਦਾ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਐਲ ਨੀਨੋ ਦੇ ਅਸਰ ਦਾ ਮੁਕਾਬਲਾ ਕਰਨ ਵਾਲੇ ਸਕਾਰਾਤਮਕ ਕਾਰਕਾਂ ਦੇ ਨਾਲ, 2023 ਦਾ ਮਾਨਸੂਨ 94.4 ਫ਼ੀ ਸਦੀ ਦਰਜ ਕਰਨ ਦੇ ਨਾਲ ਖਤਮ ਹੋਇਆ, ਜਿਸ ਨੂੰ ‘ਆਮ’ ਮੰਨਿਆ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਉਪਮੰਡਲ ਖੇਤਰ ਦੇ 73 ਫੀ ਸਦੀ ਇਲਾਕਿਆਂ ’ਚ ਆਮ ਮੀਂਹ ਦਰਜ ਕੀਤਾ ਗਿਆ, ਜਦਕਿ 18 ਫੀ ਸਦੀ ’ਚ ਘੱਟ ਮੀਂਹ ਪਿਆ। ਮੌਸਮ ਵਿਭਾਗ ਨੇ ਕਿਹਾ ਕਿ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ’ਚ ਆਮ 1,367.3 ਮਿਲੀਮੀਟਰ ਦੇ ਮੁਕਾਬਲੇ 1,115 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ 18 ਫੀ ਸਦੀ ਘੱਟ ਹੈ।

1901 ਤੋਂ ਬਾਅਦ ਅਗੱਸਤ 2023 ਦਾ ਸਭ ਤੋਂ ਸੁੱਕਾ ਮਹੀਨਾ ਅਤੇ ਭਾਰਤ ’ਚ ਰੀਕਾਰਡ ਕੀਤਾ ਗਿਆ ਹੁਣ ਤਕ ਦਾ ਸਭ ਤੋਂ ਗਰਮ ਮਹੀਨਾ ਸੀ, ਜਿਸ ਦਾ ਕਾਰਨ ਐਲ ਨੀਨੋ ਸਥਿਤੀਆਂ ਨੂੰ ਮਜ਼ਬੂਤ ​​ਕਰਨ ਹੈ। ਕਈ ਘੱਟ ਦਬਾਅ ਪ੍ਰਣਾਲੀਆਂ ਅਤੇ ‘ਮੈਡੇਨ-ਜੂਲੀਅਨ ਓਸਿਲੇਸ਼ਨ’ ਦੇ ਸਕਾਰਾਤਮਕ ਪੜਾਅ ਕਾਰਨ ਸਤੰਬਰ ’ਚ ਵੱਧ ਮੀਂਹ ਪਿਆ। ਇਹ ਇਕ ਸਮੁੰਦਰੀ-ਵਾਯੂਮੰਡਲ ਦੀ ਘਟਨਾ ਹੈ ਜੋ ਦੁਨੀਆਂ ਭਰ ’ਚ ਮੌਸਮ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਤ ਕਰਦੀ ਹੈ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement