ਵੱਡੀ ਮਾਤਰਾ ’ਚ ਅਸਲੇ ਸਮੇਤ ਪਾਕਿਸਤਾਨੀ ਕਰੰਸੀ ਬਰਾਮਦ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਸਨਿਚਰਵਾਰ ਨੂੰ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਸੁਰਖਿਆ ਫ਼ੋਰਸਾਂ ਨੇ ਦੋ ਅਤਿਵਾਦੀਆਂ ਨੂੰ ਮਾਰ ਦਿਤਾ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਘੁਸਪੈਠ ਦੀ ਕੋਸ਼ਿਸ਼ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ਦੇ ਕੁਮਕਾਡੀ ਇਲਾਕੇ ’ਚ ਹੋਈ।
ਕੁਪਵਾੜਾ ਪੁਲਿਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਕੁਪਵਾੜਾ ਪੁਲਿਸ ਵਲੋਂ ਦਿਤੀ ਇਕ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਮਾਛਿਲ ਸੈਕਟਰ ਦੇ ਕੁਮਕਾਡੀ ਇਲਾਕੇ ’ਚ ਫ਼ੌਜ ਅਤੇ ਪੁਲਿਸ ਵਲੋਂ ਦਿਤੀ ਇਕ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ, ਮਾਛਿਲ ਸੈਕਟਰ ਦੇ ਕੁਮਕਾਡੀ ਇਲਾਕੇ ’ਚ ਫ਼ੌਜ ਅਤੇ ਪੁਲਿਸ ਵਲੋਂ ਚਲਾਈ ਇਕ ਸਾਂਝੀ ਮੁਹਿੰਮ ’ਚ ਘੁਸਪੈਠ ਦੀ ਕੋਸ਼ਿਸ਼ ’ਚ ਸ਼ਾਮਲ ਦੋ ਅਤਿਵਾਦੀ ਅਜੇ ਤਕ ਮਾਰੇ ਗਏ ਹਨ।’’
ਪੁਲਿਸ ਨੇ ਕਿਹਾ ਕਿ ਮੁਕਾਬਾਲੇ ਵਾਲੀ ਥਾਂ ਤੋਂ ਹੁਣ ਤਕ ਦੋ ਏ.ਕੇ. ਰਾਈਫ਼ਲਾਂ, ਚਾਰ ਏ.ਕੇ. ਮੈਗਜ਼ੀਨਾਂ, 90 ਕਾਰਤੂਸ, ਪਾਕਿਸਤਾਨ ’ਚ ਬਣੀ ਇਕ ਪਿਸਤੌਲ, ਇਕ ਥੈਲੀ ਅਤੇ 2100 ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਹੈ।