10 ਸਾਲ ਤੋਂ ਭਾਰਤ ’ਚ ਪਛਾਣ ਬਦਲ ਕੇ ਰਹਿ ਰਿਹਾ ਪਾਕਿਸਤਾਨੀ ਦਾ ਪਰਿਵਾਰ ਗ੍ਰਿਫ਼ਤਾਰ, ਰੇਸਤਰਾਂ ਤਕ ਸ਼ੁਰੂ ਕਰ ਲਿਆ ਸੀ
Published : Sep 30, 2024, 10:23 pm IST
Updated : Sep 30, 2024, 10:23 pm IST
SHARE ARTICLE
arrested
arrested

ਬੰਗਲੁਰੂ ਨੇੜੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਦੋਸ਼ ’ਚ ਪਾਕਿਸਤਾਨੀ ਨਾਗਰਿਕ ਪਰਵਾਰ ਸਮੇਤ ਗ੍ਰਿਫਤਾਰ 

ਬੈਂਗਲੁਰੂ : ਇਕ ਪਾਕਿਸਤਾਨੀ ਨਾਗਰਿਕ, ਉਸ ਦੀ ਪਤਨੀ ਅਤੇ ਦੋ ਹੋਰ ਲੋਕਾਂ ਨੂੰ ਪਿਛਲੇ 6 ਸਾਲਾਂ ਤੋਂ ਜਾਅਲੀ ਪਛਾਣ ਪੱਤਰਾਂ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਮੁੱਢਲੀ ਜਾਂਚ ਅਨੁਸਾਰ ਪਾਕਿਸਤਾਨੀ ਨਾਗਰਿਕ ਦੀ ਪਤਨੀ ਬੰਗਲਾਦੇਸ਼ ਦੀ ਰਹਿਣ ਵਾਲੀ ਹੈ ਅਤੇ ਇਸ ਤੋਂ ਪਹਿਲਾਂ ਉਹ ਢਾਕਾ ’ਚ ਸਨ ਜਿੱਥੇ ਉਨ੍ਹਾਂ ਦਾ ਵਿਆਹ ਹੋਇਆ ਸੀ। 

ਇਹ ਜੋੜਾ ਕਥਿਤ ਤੌਰ ’ਤੇ 2014 ’ਚ ਦਿੱਲੀ ਆਇਆ ਸੀ ਅਤੇ ਬਾਅਦ ’ਚ 2018 ’ਚ ਬੰਗਲੁਰੂ ਚਲਾ ਗਿਆ। ਗ੍ਰਿਫਤਾਰ ਕੀਤੇ ਗਏ ਹੋਰ ਦੋ ਵਿਅਕਤੀ ਉਸ ਦੇ ਸਹੁਰੇ ਪਰਵਾਰ ਦੇ ਹਨ। ਐਤਵਾਰ ਨੂੰ ਬੈਂਗਲੁਰੂ ਦੇ ਬਾਹਰੀ ਇਲਾਕੇ ਜਿਗਾਨੀ ਵਿਖੇ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ। 

ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਸਾਡੇ ਜਿਗਾਨੀ ਅਧਾਰਤ ਇੰਸਪੈਕਟਰ ਨੇ ਇਕ ਕੇਸ ਦੀ ਜਾਂਚ ਕੀਤੀ ਅਤੇ ਕੇਸ ਦਰਜ ਕੀਤਾ। ਇੱਥੇ ਇਕ ਪਰਵਾਰ ਦੇ ਚਾਰ ਲੋਕ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਸਨ। ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਚਾਰਾਂ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਦੇ ਨਤੀਜੇ ਦੇ ਆਧਾਰ ’ਤੇ ਅਸੀਂ ਅਗਲੇਰੀ ਕਾਰਵਾਈ ਕਰਾਂਗੇ।’’ 

ਉਨ੍ਹਾਂ ਨੇ ਦਸਿਆ ਕਿ ਉਹ ਪਿਛਲੇ ਛੇ ਸਾਲਾਂ ਤੋਂ ਜਿਗਾਨੀ ’ਚ ਕਿਰਾਏ ਦੇ ਮਕਾਨ ’ਚ ਰਹਿ ਰਹੇ ਸਨ। ਉਨ੍ਹਾਂ ਨੇ ਕਥਿਤ ਤੌਰ ’ਤੇ ਜਾਅਲੀ ਨਾਵਾਂ ਤਹਿਤ ਪਛਾਣ ਚਿੱਠੀ ਪ੍ਰਾਪਤ ਕੀਤੇ ਹਨ। ਪੁਲਿਸ ਗ੍ਰਿਫਤਾਰ ਵਿਅਕਤੀ ਤੋਂ ਉਸ ਦੇ ਨੈੱਟਵਰਕ ਅਤੇ ਗਤੀਵਿਧੀਆਂ ਬਾਰੇ ਪੁੱਛ-ਪੜਤਾਲ ਕਰ ਰਹੀ ਹੈ। 

ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਬਾਰੇ ਵੇਰਵੇ ਇਕੱਠੇ ਕੀਤੇ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹ ਇਕ ਗੈਰੇਜ ਨੂੰ ਸਮੱਗਰੀ ਦੀ ਸਪਲਾਈ ਕਰ ਰਹੇ ਸਨ, ਪਰ ਇਸ ਦੀ ਜਾਂਚ ਕਰਨ ਦੀ ਜ਼ਰੂਰਤ ਹੈ।’’ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਘਰੋਂ ਜ਼ਬਤ ਕੀਤੀ ਗਈ ਸਮੱਗਰੀ ਬਾਰੇ ਪੁੱਛੇ ਜਾਣ ’ਤੇ ਅਧਿਕਾਰੀ ਨੇ ਕਿਹਾ, ‘‘ਇਹ ਜਾਂਚ ਦਾ ਹਿੱਸਾ ਹੈ।’’

ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਇੱਥੇ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਰਮੇਸ਼ਵਰ ਨੇ ਆਖਿਆ, ‘‘ਉਹ ਕਿਵੇਂ ਆਏ? ਉਹ ਸਾਰੇ ਕਿਉਂ ਆਏ? ਇਨ੍ਹਾਂ ਸਾਰਿਆਂ ਦੀ ਜਾਂਚ ਕੀਤੀ ਜਾਵੇਗੀ। ਜੇ ਉਹ ਪਿਛਲੇ 10 ਸਾਲਾਂ ਤੋਂ ਭਾਰਤ ’ਚ ਸਨ ... ਜੇ ਇਹ ਸੱਚ ਹੈ ਤਾਂ ਖੁਫੀਆ ਏਜੰਸੀਆਂ ਉਸ ਦਾ ਪਤਾ ਕਿਉਂ ਨਹੀਂ ਲਗਾ ਸਕੀਆਂ? ਉਹ (ਭਾਰਤੀ) ਪਾਸਪੋਰਟ ਪ੍ਰਾਪਤ ਕਰਨ ਦੀ ਹੱਦ ਤਕ ਗਏ... ਅਜਿਹੇ ’ਚ ਆਧਾਰ ਕਾਰਡ ਬਣਾਉਣਾ ਉਨ੍ਹਾਂ ਲਈ ਅਰਥ ਨਹੀਂ ਰਖਦਾ। ਉਸ ਨੇ ਅਪਣਾ ਨਾਮ ਬਦਲ ਲਿਆ ਅਤੇ ਇਕ ਰੈਸਟੋਰੈਂਟ ਵੀ ਚਲਾ ਰਿਹਾ ਸੀ।’’

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement