
ਬਿਹਾਰ ਵਿਚ ਸਿਹਤ ਵਿਵਸਥਾ ਕਿੰਨੀ ਖ਼ਰਾਬ ਹਾਲਤ ਵਿਚ ਹੈ ਇਸ ਦਾ ਤਾਜ਼ਾ ਉਦਾਹਰਣ ਦਰਭੰਗਾ ਹਸਪਤਾਲ ਵਿਚ ਦੇਖਣ ਨੂੰ ਮਿਲਿਆ। ਇਥੇ ਮਹਿਜ਼ 9 ਦਿਨ ਦੇ ਬੱਚੇ...
ਦਰਭੰਗਾ : (ਪੀਟੀਆਈ) ਬਿਹਾਰ ਵਿਚ ਸਿਹਤ ਵਿਵਸਥਾ ਕਿੰਨੀ ਖ਼ਰਾਬ ਹਾਲਤ ਵਿਚ ਹੈ ਇਸ ਦਾ ਤਾਜ਼ਾ ਉਦਾਹਰਣ ਦਰਭੰਗਾ ਹਸਪਤਾਲ ਵਿਚ ਦੇਖਣ ਨੂੰ ਮਿਲਿਆ। ਇਥੇ ਮਹਿਜ਼ 9 ਦਿਨ ਦੇ ਬੱਚੇ ਦੀ ਮੌਤ ਚੂਹਿਆਂ ਦੇ ਕੁਤਰਨ ਦੀ ਵਜ੍ਹਾ ਨਾਲ ਹੋ ਗਈ। ਮ੍ਰਿਤਕ ਬੱਚੇ ਦੇ ਪਰਵਾਰ ਵਾਲਿਆਂ ਨੇ ਡਾਕਟਰਾਂ 'ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ NICU ਵਿਚ ਭਰਤੀ ਉਨ੍ਹਾਂ ਦੇ ਨਵੇਂ ਜੰਮੇ ਬੱਚੇ ਨੂੰ ਚੂਹਿਆਂ ਨੇ ਕੁਤਰ ਕੇ ਜ਼ਖਮੀ ਕੀਤਾ, ਜਿਸ ਦੇ ਨਾਲ ਉਸ ਦੀ ਮੌਤ ਹੋ ਗਈ।
Infant dead
ਦਰਅਸਲ, ਪੂਰਾ ਮਾਮਲਾ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਸੱਭ ਤੋਂ ਵੱਡੇ ਹਸਪਤਾਲ DMCH ਦੇ ਬੱਚੇ ਵਿਭਾਗ ਦਾ ਹੈ। ਇਥੇ ਸੋਮਵਾਰ ਦੀ ਰਾਤ ਮਧੁਬਨੀ ਦੇ ਨਜ਼ਰਿਆ ਪਿੰਡ ਦੀ ਰਹਿਣ ਵਾਲੀ ਵੀਣਾ ਦੇਵੀ ਨੇ 9 ਦਿਨ ਦੇ ਬੱਚੇ ਨੂੰ ਇਲਾਜ਼ ਲਈ ਬੱਚਾ ਵਿਭਾਗ ਵਿਚ ਭਰਤੀ ਕਰਾਇਆ ਸੀ ਪਰ ਸਵੇਰੇ ਲਗਭੱਗ 4 ਤੋਂ 5 ਵਜੇ ਦੇ ਵਿਚ ਜਦੋਂ ਉਹ ਅਪਣੇ ਬੱਚੇ ਨੂੰ ਦੇਖਣ NICU ਨੇ ਅੰਦਰ ਪਹੁੰਚੀ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਉਨ੍ਹਾਂ ਨੇ ਵੇਖਿਆ ਕਿ ਚੂਹੇ ਬੱਚੇ ਦੇ ਸ਼ਰੀਰ ਨੂੰ ਕੁਤਰ ਰਹੇ ਸਨ।
Infant mother
ਇਸ ਤੋਂ ਬਾਅਦ ਜਦੋਂ ਵੀਣਾ ਦੇਵੀ ਨੇ ਰੌਲਾ ਮਚਾਇਆ ਤਾਂ ਹਸਪਤਾਲ ਦਾ ਇਕ ਕਰਮਚਾਰੀ ਦੋੜ ਕੇ ਪਹੁੰਚਿਆ ਅਤੇ ਚੂਹੇ ਨੂੰ ਭਜਾਇਆ। ਹਾਲਾਂਕਿ, ਤੱਦ ਤੱਕ ਬੱਚੇ ਦੀ ਮੌਤ ਹੋ ਗਈ ਸੀ। ਉਥੇ ਹੀ, NICU ਵਿਚ ਇਸ ਘਟਨਾ ਤੋਂ ਬਾਅਦ ਖੌਫ ਦਾ ਮਾਹੌਲ ਹੈ। ਮਰੀਜ਼ਾਂ ਨੂੰ ਡਰ ਹੈ ਕਿ ਕਿਤੇ ਚੂਹੇ ਉਨ੍ਹਾਂ ਦੀ ਜਾਨ ਨਾ ਲੈ ਲੈਣ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਬੱਚਾ ਵਿਭਾਗ ਦੇ ਵਿਭਾਗ ਦੇ ਪ੍ਰਧਾਨ ਡਾਕਟਰ ਓਮ ਪ੍ਰਕਾਸ਼ ਨੇ ਮੌਕੇ 'ਤੇ ਪਹੁੰਚ ਕੇ ਹਾਲਤ ਦਾ ਜਾਇਜ਼ਾ ਲਿਆ।