ਡਿਊਲ ਪਾਪ-ਅਪ ਸੈਲਫੀ ਕੈਮਰੇ ਦੇ ਨਾਲ Vivo V17 Pro ਭਾਰਤ 'ਚ ਲਾਂਚ, ਜਣੋ ਕੀਮਤ ਅਤੇ ਖ਼ਾਸੀਅਤ
Published : Sep 20, 2019, 3:06 pm IST
Updated : Sep 20, 2019, 3:06 pm IST
SHARE ARTICLE
Vivo v17 pro
Vivo v17 pro

ਵੀਵੋ ਨੇ ਭਾਰਤ ’ਚ ਆਪਣਾ ਨਵਾਂ ਫੋਨ Vivo V17 Pro ਲਾਂਚ ਕੀਤਾ ਹੈ। Vivo V17 Pro ਸਮਾਰਟਫੋਨ 32 ਮੈਗਾਪਿਕਸਲ ਡਿਊਲ ਪਾਪ-ਅਪ ਸੈਲਫੀ...

ਨਵੀਂ ਦਿੱਲੀ : ਵੀਵੋ ਨੇ ਭਾਰਤ ’ਚ ਆਪਣਾ ਨਵਾਂ ਫੋਨ Vivo V17 Pro ਲਾਂਚ ਕੀਤਾ ਹੈ। Vivo V17 Pro ਸਮਾਰਟਫੋਨ 32 ਮੈਗਾਪਿਕਸਲ ਡਿਊਲ ਪਾਪ-ਅਪ ਸੈਲਫੀ ਕੈਮਰੇ ਦੇ ਨਾਲ ਆਉਣ ਵਾਲਾ ਦੁਨੀਆ ਦਾ ਪਹਿਲਾ ਫੋਨ ਹੈ। ਇਸ ਫੋਨ ਦੇ ਪਾਪ-ਅਪ ਸੈਲਫੀ ਮਡਿਊਲ ’ਚ 32 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦੇ ਕੈਮਰੇ ਦਿੱਤੇ ਗਏ ਹਨ। Vivo V17 Pro  ਦੇ ਪਿੱਛੇ ਏ.ਆਈ. ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਦੇ ਪਿੱਛੇ 4 ਕੈਮਰੇ ਦਿੱਤੇ ਗਏ ਹਨ। ਫੋਨ ਦੇ ਬੈਕ ’ਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਸਮਾਰਟਫੋਨ ਦੀ ਪ੍ਰੀ-ਬੁਕਿੰਗ 20 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਸਮਾਰਟਫੋਨ ਦੀ ਵਿਕਰੀ 27 ਸਤੰਬਰ ਤੋਂ ਸ਼ੁਰੂ ਹੋਵੇਗੀ।

 Vivo v17 proVivo v17 pro

ਕੀਮਤ
Vivo V17 Pro ਦੀ ਕੀਮਤ 29,990 ਰੁਪਏ ਹੈ। ਇਹ ਕੀਮਤ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਹੈ। Vivo V17 Pro ਦੇ ਬੈਕ ’ਚ 48 ਮੈਗਾਪਿਕਸਲ ਦਾ Sony IMX582 ਸੈਂਸਰ ਦਿੱਤਾ ਗਿਆ ਹੈ। ਕੈਮਰੇ ’ਚ ਏ.ਆਈ. ਸੁਪਰ ਨਾਈਟ ਮੋਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਦੇ ਬੈਕ ’ਚ 8 ਮੈਗਾਪਿਕਸਲ ਦਾ ਵਾਈਡ ਐਂਗਲ ਲੈੱਨਜ਼, 2 ਮੈਗਾਪਿਕਸਲ ਦਾ ਬੋਹਕੇ ਮੋਡ ਅਤੇ 13 ਮੈਗਾਪਿਕਸਲ ਦਾ 2X ਆਪਟਿਕਲ ਜ਼ੂਮ ਲੈੱਨਜ਼ ਦਿੱਤਾ ਗਿਆ ਹੈ। 

Vivo v17 proVivo v17 pro

ਸਮਾਰਟਫੋਨ ’ਚ ਦਿੱਤਾ ਗਿਆ ਹੈ ਕਾਰਨਿੰਗ ਗੋਰਿਲਾ ਗਲਾਸ 6
Vivo V17 Pro ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 675 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ’ਚ ਕਾਰਨਿੰਗ ਗੋਰਿਲਾ ਗਲਾਸ 6 ਦਿੱਤਾ ਗਿਆ ਹੈ। ਫੋਨ ’ਚ ਟਾਈਪ-ਸੀ ਚਾਰਜਿੰਗ ਪੋਰਟ ਦੇ ਨਾਲ 4,100mAh ਦੀ ਬੈਟਰੀ ਹੈ। ਸਮਾਰਟਫੋਨ ’ਚ 6.3 ਇੰਚ ਦੀ ਫੁਲ-ਐੱਚ.ਡੀ. ਪਲੱਸ ਸੁਪਰ ਅਮੋਲੇਡ ਸਕਰੀਨ ਦਿੱਤੀ ਗਈ ਹੈ। ਫੋਨ ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement