
ਲਾਲੂ ਯਾਦਵ ਇਸ ਵੇਲੇ ਚਾਰਾ ਘੁਟਾਲਾ ਮਾਮਲੇ ਵਿਚ ਜੇਲ 'ਚ ਬੰਦ ਹਨ
ਨਵੀਂ ਦਿੱਲੀ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਲਾਲੂ ਪ੍ਰਸਾਦ ਯਾਦਵ ਦੇ ਜੀਵਨ 'ਤੇ ਅਧਾਰਤ ਫ਼ਿਲਮ ਅਗਲੇ ਸਾਲ ਦੇ ਸ਼ੁਰੂ ਵਿਚ ਰਿਲੀਜ਼ ਹੋਵੇਗੀ। ‘ਲਾਲਟੇਨ’ ਨਾਮਕ ਇਸ ਭੋਜਪੁਰੀ ਫ਼ਿਲਮ ਵਿਚ ਲਾਲੂ ਦਾ ਕਿਰਦਾਰ ਨਿਭਾ ਰਹੇ ਅਦਾਕਾਰ ਯਸ਼ ਕੁਮਾਰ ਨੇ ਦੱਸਿਆ ਕਿ ਆਰਜੇਡੀ ਦੇ ਸਾਬਕਾ ਮੁਖੀ ਦੇ ਜੀਵਨ 'ਤੇ ਬਣੀ ਇਸ ਫ਼ਿਲਮ ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਪਿਆਰੇ ਅਤੇ ਦਿਲਚਸਪ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ‘ਲਾਲਟੇਨ’ ਰਾਜਦ ਦਾ ਚੋਣ ਨਿਸ਼ਾਨ ਵੀ ਹੈ।
Lalu Prasad Yadav's life-based film 'Lalten' to be released next year
ਯਸ਼ ਕੁਮਾਰ ਨੇ ਕਿਹਾ ਕਿ ਅਦਾਕਾਰਾ ਸਮਿਤ੍ਰੀ ਸਿਨਹਾ ਨੇ ਇਸ ਫ਼ਿਲਮ ਵਿਚ ਲਾਲੂ ਯਾਦਵ ਦੀ ਪਤਨੀ ਰਾਬੜੀ ਦੇਵੀ ਦੀ ਭੂਮਿਕਾ ਨਿਭਾਈ ਹੈ। ਇਸ ਦਾ ਫ਼ਿਲਮਾਂਕਣ ਗੁਜਰਾਤ ਅਤੇ ਬਿਹਾਰ ਦੇ ਵੱਖ-ਵੱਖ ਹਿੱਸਿਆਂ ਵਿਚ ਕੀਤਾ ਗਿਆ ਹੈ। ਸੁਮਨ ਕੁਮਾਰ ਦੁਆਰਾ ਬਣਾਈ ਗਈ ਇਹ ਫ਼ਿਲਮ ਅਗਲੇ ਸਾਲ ਫਰਵਰੀ ਵਿਚ ਰਿਲੀਜ਼ ਹੋਵੇਗੀ। ਦੇਸ਼ ਦੇ ਰੇਲ ਮੰਤਰੀ ਰਹਿ ਚੁੱਕੇ ਲਾਲੂ ਯਾਦਵ ਇਸ ਵੇਲੇ ਚਾਰਾ ਘੁਟਾਲੇ ਮਾਮਲੇ ਵਿਚ ਸਜ਼ਾ ਕੱਟ ਰਹੇ ਹਨ।
Jharkhand High Court
ਦੱਸ ਦਈਏ ਕਿ ਝਾਰਖੰਡ ਹਾਈ ਕੋਰਟ ਚਾਰਾ ਘੁਟਾਲੇ ਨਾਲ ਜੁੜੇ ਦੁਮਕਾ ਖਜ਼ਾਨੇ ਦੇ ਗਬਨ ਮਾਮਲੇ ਵਿਚ ਵੀ ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਜਮਾਨਤ ਅਰਜੀ 'ਤੇ 8 ਨਵੰਬਰ ਨੂੰ ਸੁਣਵਾਈ ਕਰੇਗਾ। ਝਾਰਖੰਡ ਹਾਈਕੋਰਟ ਦੇ ਜੱਜ ਅਰਪੇਸ਼ ਕੁਮਾਰ ਸਿੰਘ ਦੀ ਬੈਂਚ ਤੋਂ ਸ਼ੁਕਰਵਾਰ ਨੂੰ ਇਸ ਮਾਮਲੇ ਉੱਤੇ ਜਲਦੀ ਸੁਣਵਾਈ ਕਰਨ ਦੀ ਬੇਨਤੀ ਕੀਤੀ ਗਈ ਸੀ। ਜਿਸ ਤੋਂ ਬਾਅਦ ਉਸ ਨੇ ਮਾਮਲੇ ਦੀ ਸੁਣਵਾਈ ਲਈ ਮਿਤੀ 8 ਨਵੰਬਰ ਤੈਅ ਕਰ ਦਿੱਤੀ ਸੀ। ਦੁਮਕਾ ਖਜ਼ਾਨਾ ਮਾਮਲੇ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਲਾਲੂ ਨੂੰ ਭਾਰਤੀ ਦੰਡਾਵਲੀ ਅਤੇ ਭ੍ਰਿਸ਼ਟਾਚਾਰ ਦੀ ਰੋਕਥਾਮ ਦੇ ਐਕਟ ਦੇ ਤਹਿਤ ਸੱਤ-ਸੱਤ ਸਾਲ ਦੀ ਸਜ਼ਾ ਸੁਣਾਈ ਹੈ।