
ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬੀ ਇੰਡਸਟਰੀ ਦੇ ਬਾਕਮਾਲ ਅਦਾਕਾਰ ਬੀਐਨ ਸ਼ਰਮਾ ਨੇ ਇਸ ਵੀਡੀਉ ਵਿਚ ਫੀਚਰ ਕੀਤਾ ਹੈ।
ਚੰਡੀਗੜ੍ਹ: ਰੋਸ਼ਨ ਪ੍ਰਿੰਸ ਉਹਨਾਂ ਪ੍ਰਸਿੱਧ ਕਲਾਕਾਰਾਂ ਵਿਚੋਂ ਹਨ ਜਿਹਨਾਂ ਦਾ ਹੋਣਾ ਪੰਜਾਬੀ ਇੰਡਸਟਰੀ ਲਈ ਮਾਣ ਦੀ ਗੱਲ ਹੈ। ਸਮੇਂ ਦੇ ਨਾਲ ਉਹਨਾਂ ਨੇ ਅਪਣਾ ਹੁਨਰ ਗਾਇਕੀ ਅਤੇ ਅਦਾਕਾਰੀ ਦੋਵਾਂ ਵਿਚ ਸਾਬਿਤ ਕੀਤਾ ਹੈ। ਹੁਣ ਇਹ ਗਾਇਕ ਅਦਾਕਾਰ ਅਪਣੇ ਫੈਨਸ ਲਈ ਇਕ ਨਵਾਂ ਗੀਤ ਗੱਭਰੂ ਕੁਵਾਰਾ ਲੈ ਕੇ ਆਏ ਹਨ। ਕਾਬਿਲ ਸਰੂਪਵਾਲੀ ਨੇ ਇਸ ਗੀਤ ਦੇ ਬੋਲ ਲਿਖੇ ਹਨ। ਇਸ ਗੀਤ ਨੂੰ ਸੰਗੀਤਬੰਦ ਕੀਤਾ ਹੈ ਦੇਸੀ ਕਰੂ ਨੇ।
New Song
ਜੇ ਸੀ ਧਨੋਆ ਨੇ ਇਸ ਵੀਡੀਉ ਨੂੰ ਡਾਇਰੈਕਟ ਕੀਤਾ ਹੈ। ਇਹ ਗੀਤ ਅਰਸਾਰਾ ਮਿਊਜ਼ਿਕ ਦੇ ਲੈਬਲ ਤੇ ਰਿਲੀਜ਼ ਹੋਇਆ ਹੈ ਜਿਸ ਨੇ ਗੋਰਿਆਂ ਨੂੰ ਦਫ਼ਾ ਕਰੋ, ਅੰਗਰੇਜ਼ ਅਤੇ ਅਰਦਾਸ ਜਿਹੀਆਂ ਬਲੋਕਬਸਟਰ ਫ਼ਿਲਮਾਂ ਪ੍ਰੋਡਿਊਸ ਕੀਤੀਆਂ ਹਨ। ਇਸ ਪੂਰੇ ਪ੍ਰੋਜੈਕਟ ਨੂੰ ਸੁਖਜਿੰਦਰ ਭੱਚੂ ਨੇ ਪ੍ਰੋਡਿਊਸ ਕੀਤਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬੀ ਇੰਡਸਟਰੀ ਦੇ ਬਾਕਮਾਲ ਅਦਾਕਾਰ ਬੀਐਨ ਸ਼ਰਮਾ ਨੇ ਇਸ ਵੀਡੀਉ ਵਿਚ ਫੀਚਰ ਕੀਤਾ ਹੈ।
New Song
ਉਹ ਇਸ ਵੀਡੀਉ ਵਿਚ ਰੋਸ਼ਨ ਪ੍ਰਿੰਸ ਨਾਲ ਇਕ ਬਹੁਤ ਹੀ ਖਾਸ ਕਿਰਦਾਰ ਵਿਚ ਨਜ਼ਰ ਆਏ ਹਨ। ਇਸ ਤੋਂ ਇਲਾਵਾ ਨੇਹਾ ਸਾਹਨੀ, ਨੀਤ ਮਾਹਲ ਅਤੇ ਸੀਤਲ ਨੂੰ ਫੀਚਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਉ JCEF DHANOA ਵੱਲੋਂ ਤਿਆਰ ਕੀਤੀ ਗਈ ਹੈ। ਇਹ ਗੀਤ ਇਕ ਡਾਂਸ ਨੰਬਰ ਹੈ ਤੇ ਉਹਨਾਂ ਦੀ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ।
New Song
ਇਸ ਗੀਤ ਦੇ ਪ੍ਰੋਡਿਊਸਰ ਸੁਖਜਿੰਦਰ ਭੱਚੂ ਨੇ ਕਿਹਾ ਕਿ ਇਹਨਾਂ ਦਿਨਾਂ ਵਿਚ ਲੋਕ ਵੀਡੀਉ ਤੇ ਜ਼ਿਆਦਾ ਧਿਆਨ ਦਿੰਦੇ ਹਨ ਜਿਸ ਨਾਲ ਬੋਲ ਨਜ਼ਰਅੰਦਾਜ਼ ਹੋ ਜਾਂਦੇ ਹਨ। ਪਰ ਉਹਨਾਂ ਦੀ ਟੀਮ ਨੇ ਕੁੱਝ ਅਜਿਹਾ ਪੇਸ਼ ਕੀਤਾ ਹੈ ਕਿ ਜੋ ਨਾ ਕਿ ਦੇਖਣ ਚ ਬਕਮਾਲ ਹੈ ਸਗੋਂ ਸੁਣਨ ਵਿਚ ਵੀ ਉੰਨਾ ਹੀ ਜ਼ਬਰਦਸਤ। ਰੋਸ਼ਨ ਪ੍ਰਿੰਸ ਇਕ ਬਹੁਤ ਹੀ ਜਬਰਦਸਤ ਗਾਇਕ ਹਨ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਹ ਗੀਤ ਦਰਸ਼ਕਾਂ ਨੂੰ ਇਮਪ੍ਰੈਸ ਕਰੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।