
ਪਹਿਲਾਂ ਸਿਰਫ਼ ਤਿੰਨ ਹਜ਼ਾਰ ਵੀਜ਼ੇ ਹੀ ਹੁੰਦੇ ਸੀ ਜਾਰੀ
ਨਵੀਂ ਦਿੱਲੀ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਵਾਧੂ ਵੀਜ਼ੇ ਜ਼ਾਰੀ ਕਰੇਗਾ। ਪਾਕਿਸਤਾਨ ਸਰਕਾਰ ਇਸ ਵਾਰ ਦਸ ਹਜ਼ਾਰ ਸ਼ਰਧਾਲੂਆਂ ਨੂੰ ਵੀਜ਼ੇ ਦੇਵੇਗੀ ਤਾਂ ਜੋ ਸ਼ਰਧਾਲੂ ਇਸ ਪਵਿੱਤਰ ਮੌਕੇ 'ਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰ ਸਕਣ।
Pakistan will issue 10,000 visas at the 550th Parkash Purab
ਪ੍ਰਕਾਸ਼ ਪੁਰਬ ਮੌਕੇ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਦਾ ਇੱਕ ਬਿਆਨ ਆਇਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਉਹ ਦੋ ਪੱਖੀ ਸਮਝੋਤੇ ਤਹਿਤ ਤਿੰਨ ਹਜ਼ਾਰ ਦੀ ਤੈਅ ਸੀਮਾ ਤੋਂ ਵੱਧ ਵੀਜ਼ੇ ਜਾਰੀ ਕਰੇਗਾ। ਜੋ ਕਿ 5 ਤੋਂ 14 ਨਵੰਬਰ ਤੱਕ ਦੇ ਸਮੇਂ ਲਈ ਜਾਰੀ ਹੋਣਗੇ। ਪਹਿਲਾ ਪਾਕਿਸਤਾਨ ਸਿਰਫ ਤਿੰਨ ਹਜ਼ਾਰ ਯਾਤਰੀਆਂ ਨੂੰ ਹੀ ਵੀਜ਼ੇ ਜਾਰੀ ਕਰਦਾ ਸੀ।
Wagah-Attari Border
ਪਾਕਿ ਸਰਕਾਰ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾ ਲਈ ਅਟਾਰੀ-ਵਾਹਗਾ ਸੜਕ ਸਰਹੱਦ ਰਾਹੀਂ ਸੰਗਤ ਨੂੰ ਦਾਖਲ ਹੋਣ ਲਈ ਵੀਜ਼ੇ ਦੇਵੇਗੀ। ਇਹ ਜਾਣਕਾਰੀ ਪਾਕਿਸਤਾਨ ਅਕਾਫ ਬੋਰਡ ਦੇ ਚੇਅਰਮੈਨ ਡਾ:ਅਮੇਰ ਅਹਿਮਦ ਨੇ ਦਿੱਤੀ। ਵੀਜ਼ੇ 1 ਨਵੰਬਰ ਤੋਂ ਜਾਰੀ ਹੋਣਗੇ।
visa
ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਸਮਝੌਤਾ ਐਕਸਪ੍ਰੈਸ ਦੇ ਬੰਦ ਹੋਣ ਤੋਂ ਬਾਅਦ ਪਾਕਿਸਤਾਨ ਪ੍ਰਕਾਸ਼ ਪੁਰਬ ਮੌਕੇ 'ਤੇ ਯਾਤਰੀਆਂ ਲਈ ਕੋਈ ਵਿਸ਼ੇਸ਼ ਰੇਲ ਨਹੀਂ ਭੇਜੇਗਾ। ਡਾਂ ਅਮੇਰ ਨੇ ਕਿਹਾ ਕਿ ਇਸ ਵਾਰ ਪਾਕਿਸਤਾਨ ਸਰਕਾਰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਦਸ ਹਜ਼ਾਰ ਸ਼ਰਧਾਲੂਆਂ ਨੂੰ ਵੀਜ਼ਾ ਦੇਵੇਗੀ। ਜਦਕਿ ਪਹਿਲਾ ਪਾਕਿਸਤਾਨ ਸਿਰਫ 3 ਹਜ਼ਾਰ ਯਾਤਰੀਆਂ ਨੂੰ ਹੀ ਵੀਜ਼ੇ ਜਾਰੀ ਕਰਦਾ ਸੀ।