
ਦੋ ਦਿਨ ਦੇ ਗੁਜਰਾਤ ਦੌਰੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੇ ਦੌਰੇ ਲਈ ਅੱਜ ਗੁਜਰਾਤ ਪਹੁੰਚੇ ਹਨ। ਇਸ ਦੌਰਾਨ ਪੀਐਮ ਮੋਦੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦੇ ਘਰ ਪਹੁੰਚੇ ਅਤੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
Prime Minister Narendra Modi
ਉਹਨਾਂ ਨੇ ਗਾਂਧੀਨਗਰ ਵਿਖੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕੇਵੜੀਆ ਵਿਚ ਅਰੋਗਿਆ ਵਨ ਦਾ ਉਦਘਾਟਨ ਕੀਤਾ। ਇਸ ਦੌਰਾਨ ਉਹਨਾਂ ਨੇ ਜੰਗਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਏਕਤਾ ਮਾਲ ਦਾ ਉਦਘਾਟਨ ਕੀਤਾ।
#WATCH | Gujarat: PM Narendra Modi rides in 'Nutri Train' at Children Nutrition Park in Kevadia.
— ANI (@ANI) October 30, 2020
CM Vijay Rupani and Governor Acharya Devvrat also present. pic.twitter.com/rXVWZuneUz
ਪੀਐਮ ਮੋਦੀ ਨੇ ਕੇਵੜੀਆ ਵਿਚ ਚਿਲਡਰਨ ਨਿਊਟ੍ਰੀਸ਼ਨ ਪਾਰਕ ਦਾ ਉਦਘਾਟਨ ਕੀਤਾ। ਇਸ ਪਾਰਕ ਵਿਚ ਬੱਚਿਆਂ ਲਈ ਇਕ ਵਿਸ਼ੇਸ਼ ਟਰੇਨ ਬਣਾਈ ਗਈ, ਜੋ ਉਹਨਾਂ ਨੂੰ ਪਾਰਕ ਵਿਚ ਵੱਖ-ਵੱਖ ਥਾਵਾਂ 'ਤੇ ਲੈ ਕੇ ਜਾਵੇਗੀ। ਪੀਐਮ ਮੋਦੀ ਨੇ ਇਸ ਟਰੇਨ ਦੀ ਸਵਾਰੀ ਕੀਤੀ ਅਤੇ ਪਾਰਕ ਦੇ ਹਰ ਹਿੱਸੇ ਦਾ ਦੌਰਾ ਕੀਤਾ।
PM Narendra Modi rides in 'Nutri Train' at Children Nutrition Park
ਇਸ ਦੌਰਾਨ ਉਹਨਾਂ ਨਾਲ ਮੁੱਖ ਮੰਤਰੀ ਵਿਜੈ ਰੁਪਾਣੀ ਅਤੇ ਰਾਜਪਾਲ ਆਚਾਰਿਆ ਦੇਵਵਰਤ ਵੀ ਮੌਜੂਦ ਸਨ। ਦੱਸ ਦਈਏ ਕਿ ਸ਼ਨੀਵਾਰ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਵਿਚ ਹੀ ਰਹਿਣਗੇ। ਇਸ ਦੌਰਾਨ ਉਹ ਏਕਤਾ ਦਿਵਸ 'ਤੇ ਦੇਸ਼ ਨੂੰ ਸੰਬੋਧਨ ਕਰਨਗੇ।