
ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਦੇਣਗੇ ਸ਼ਰਧਾਂਜਲੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਗੁਜਰਾਤ ਦੇ ਦੋ ਦਿਨ ਦੇ ਦੌਰੇ 'ਤੇ ਜਾਣਗੇ। ਇਸ ਦੌਰਾਨ ਉਹ ਗਾਂਧੀਨਗਰ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਨਗੇ ਅਤੇ ਕੁਝ ਹੋਰ ਪ੍ਰਾਜੈਕਟਾਂ ਦਾ ਉਦਘਾਟਨ ਵੀ ਕਰਨਗੇ। ਕੇਸ਼ੂਭਾਈ ਪਟੇਲ ਦੀ 90 ਸਾਲ ਦੀ ਉਮਰ ਵਿਚ ਵੀਰਵਾਰ ਨੂੰ ਮੌਤ ਹੋ ਗਈ ਸੀ।
Prime Minister Narendra Modi on 2-day visit to Gujarat
ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਸਵੇਰੇ 10 ਵਜੇ ਦੇ ਕਰੀਬ ਗਾਂਧੀਨਗਰ ਵਿਚ ਕੇਸ਼ੂਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਬਾਅਦ ਦੁਪਹਿਰ 12 ਵਜੇ ਕੇਵੜੀਆ ਵਿਚ ਆਯੋਗਿਆ ਜੰਗਲ ਅਤੇ ਅਰੋਗਿਆ ਕਾਟੇਜ ਦਾ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ 1 ਵਜੇ ਏਕਤਾ ਮਾਲ ਦਾ ਉਦਘਾਟਨ ਕਰਨਗੇ।
Keshubhai Patel
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਸ਼ੂਭਾਈ ਪਟੇਲ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਕਿਹਾ ਕਿ ਕੇਸ਼ੂਭਾਈ ਪਟੇਲ ਦਾ ਜੀਵਨ ਸੂਬੇ ਦੇ ਵਿਕਾਸ ਅਤੇ ਹਰ ਗੁਜਰਾਤੀ ਦੇ ਸਸ਼ਕਤੀਕਰਨ ਲਈ ਸਮਰਪਿਤ ਸੀ।
Narendra Modi
ਇਸ ਦੇ ਨਾਲ ਹੀ ਪੀਐਮ ਮੋਦੀ ਨੇ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦੇ ਬੇਟੇ ਭਰਤ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਕੇਸ਼ੂਭਾਈ ਪਟੇਲ ਨੇ ਆਪਣੀ ਜ਼ਿੰਦਗੀ ਵਿਚ ਮੇਰੇ ਵਰਗੇ ਬਹੁਤ ਸਾਰੇ ਨੌਜਵਾਨ ਕਾਰਕੁਨਾਂ ਦਾ ਮਾਰਗ ਦਰਸ਼ਨ ਕੀਤਾ ਅਤੇ ਉਹਨਾਂ ਨੂੰ ਤਿਆਰ ਕੀਤਾ ਹੈ, ਉਹਨਾਂ ਦੀ ਮੌਤ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ।