ਮਨ ਕੀ ਬਾਤ 'ਚ ਬੋਲੇ ਪੀਐਮ ਮੋਦੀ, ਵਿਦਿਆਰਥੀ ਸ਼ਕਤੀ ਭਾਰਤ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਆਧਾਰ ਹੈ 
Published : Oct 30, 2022, 2:55 pm IST
Updated : Oct 30, 2022, 2:55 pm IST
SHARE ARTICLE
PM Modi
PM Modi

ਦੱਸ ਦਈਏ ਕਿ 'ਮਨ ਕੀ ਬਾਤ' ਪ੍ਰੋਗਰਾਮ 2014 ਤੋਂ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ।

 

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ 30 ਅਕਤੂਬਰ ਨੂੰ 'ਮਨ ਕੀ ਬਾਤ' ਦੇ 94ਵੇਂ ਐਪੀਸੋਡ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਛਠ ਪੂਜਾ ਕਰਨ ਵਾਲਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਛਠ ਮਈਆ ਸਭ ਨੂੰ ਖੁਸ਼ਹਾਲੀ, ਸਭ ਦੀ ਭਲਾਈ ਦੇ ਨਾਲ ਸਭ ਨੂੰ ਤਰੱਕੀਆਂ ਬਖਸ਼ੇ। ਦੱਸ ਦਈਏ ਕਿ 'ਮਨ ਕੀ ਬਾਤ' ਪ੍ਰੋਗਰਾਮ 2014 ਤੋਂ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ।

ਪੀਐਮ ਮੋਦੀ ਨੇ ਕਿਹਾ ਕਿ 'ਪਹਿਲਾਂ ਗੁਜਰਾਤ ਵਿੱਚ ਇੰਨੀ ਛਠ ਪੂਜਾ ਨਹੀਂ ਹੁੰਦੀ ਸੀ, ਪਰ ਸਮੇਂ ਦੇ ਨਾਲ, ਲਗਭਗ ਪੂਰੇ ਗੁਜਰਾਤ ਵਿਚ ਛਠ ਪੂਜਾ ਦੇ ਰੰਗ ਦਿਖਾਈ ਦੇਣ ਲੱਗੇ ਹਨ। ਇਹ ਦੇਖ ਕੇ ਮੈਂ ਵੀ ਬਹੁਤ ਖੁਸ਼ ਹਾਂ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਵਿਦੇਸ਼ਾਂ ਤੋਂ ਵੀ ਛਠ ਪੂਜਾ ਦੀਆਂ ਕਿੰਨੀਆਂ ਹੀ ਖੂਬਸੂਰਤ ਤਸਵੀਰਾਂ ਸਾਹਮਣੇ ਆਉਂਦੀਆਂ ਹਨ। ਯਾਨੀ ਭਾਰਤ ਦੀ ਅਮੀਰ ਵਿਰਾਸਤ, ਸਾਡਾ ਵਿਸ਼ਵਾਸ, ਦੁਨੀਆ ਦੇ ਹਰ ਕੋਨੇ ਵਿਚ ਆਪਣੀ ਪਛਾਣ ਵਧਾ ਰਿਹਾ ਹੈ। ਇਸ ਮਹਾਨ ਤਿਉਹਾਰ ਵਿਚ ਭਾਗ ਲੈਣ ਵਾਲੇ ਹਰ ਵਿਸ਼ਵਾਸੀ ਨੂੰ ਮੇਰੀਆਂ ਸ਼ੁਭਕਾਮਨਾਵਾਂ।  

ਬਿਜਲੀ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ, 'ਦੋਸਤੋ, ਕੀ ਤੁਸੀਂ ਕਦੇ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਇੱਕ ਮਹੀਨੇ ਲਈ ਬਿਜਲੀ ਦੀ ਵਰਤੋਂ ਕਰ ਸਕਦੇ ਹੋ ਅਤੇ ਤੁਹਾਡੇ ਬਿਜਲੀ ਦੇ ਬਿੱਲ ਦੀ ਬਜਾਏ ਤੁਹਾਨੂੰ ਬਿਜਲੀ ਦੇ ਪੈਸੇ ਮਿਲਣਗੇ? ਕੁਝ ਦਿਨ ਪਹਿਲਾਂ ਤੁਸੀਂ ਦੇਸ਼ ਦੇ ਪਹਿਲੇ ਸੂਰਿਆ ਪਿੰਡ - ਗੁਜਰਾਤ ਦੇ ਮੋਢੇਰਾ ਬਾਰੇ ਬਹੁਤ ਕੁਝ ਸੁਣਿਆ ਹੋਵੇਗਾ। ਮੋਢੇਰਾ ਸੂਰਿਆ ਪਿੰਡ ਦੇ ਜ਼ਿਆਦਾਤਰ ਘਰਾਂ ਨੇ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਕਈ ਘਰਾਂ ਵਿਚ ਤਾਂ ਮਹੀਨੇ ਦੇ ਅੰਤ ਵਿਚ ਬਿਜਲੀ ਦਾ ਬਿੱਲ ਨਹੀਂ ਆ ਰਿਹਾ, ਸਗੋਂ ਬਿਜਲੀ ਤੋਂ ਹੋਣ ਵਾਲੀ ਕਮਾਈ ਦੇ ਚੈੱਕ ਆ ਰਹੇ ਹਨ। 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, 'ਸੂਰਜੀ ਊਰਜਾ ਸੂਰਜ ਦੇਵਤਾ ਦਾ ਵਰਦਾਨ ਹੈ। ਸੂਰਜੀ ਊਰਜਾ ਅੱਜ ਇਕ ਅਜਿਹਾ ਵਿਸ਼ਾ ਹੈ, ਜਿਸ ਵਿਚ ਪੂਰੀ ਦੁਨੀਆ ਆਪਣੇ ਭਵਿੱਖ ਨੂੰ ਦੇਖ ਰਹੀ ਹੈ ਅਤੇ ਭਾਰਤ ਲਈ ਸੂਰਜ ਦੇਵਤਾ ਸਦੀਆਂ ਤੋਂ ਇਕ ਉਪਾਸਨਾ ਹੈ। ਪੀਐਮ ਮੋਦੀ ਨੇ 'ਮਨ ਕੀ ਬਾਤ' 'ਚ ਕਿਹਾ, 'ਕਈ ਵਾਰ ਅਸੀਂ ਦੇਖਦੇ ਹਾਂ ਕਿ ਜਦੋਂ ਵਿਦਿਆਰਥੀ ਸ਼ਕਤੀ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਨਾਲ ਜੋੜ ਕੇ ਇਸ ਦਾ ਘੇਰਾ ਛੋਟਾ ਕਰ ਦਿੱਤਾ ਜਾਂਦਾ ਹੈ, ਪਰ ਵਿਦਿਆਰਥੀ ਸ਼ਕਤੀ ਦਾ ਦਾਇਰਾ ਬਹੁਤ ਵਿਸ਼ਾਲ ਹੈ। ਵਿਦਿਆਰਥੀਆਂ ਦੀ ਸ਼ਕਤੀ ਹੀ ਭਾਰਤ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਆਧਾਰ ਹੈ।

ਅੱਜ ਜੋ ਨੌਜਵਾਨ ਹਨ ਉਹ ਭਾਰਤ ਨੂੰ 2047 ਤੱਕ ਲੈ ਜਾਣਗੇ। ਜਦੋਂ ਭਾਰਤ ਸ਼ਤਾਬਦੀ ਮਨਾਏਗਾ ਤਾਂ ਨੌਜਵਾਨਾਂ ਦੀ ਇਹ ਸ਼ਕਤੀ, ਉਨ੍ਹਾਂ ਦੀ ਮਿਹਨਤ, ਉਨ੍ਹਾਂ ਦਾ ਪਸੀਨਾ, ਉਨ੍ਹਾਂ ਦੀ ਪ੍ਰਤਿਭਾ ਭਾਰਤ ਨੂੰ ਉਸ ਬੁਲੰਦੀ 'ਤੇ ਲੈ ਜਾਵੇਗੀ, ਜਿਸ ਨੂੰ ਅੱਜ ਦੇਸ਼ ਲੈ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਸਾਡੇ ਅੱਜ ਦੇ ਨੌਜਵਾਨ ਜਿਸ ਤਰ੍ਹਾਂ ਦੇਸ਼ ਲਈ ਕੰਮ ਕਰ ਰਹੇ ਹਨ, ਉਹ ਰਾਸ਼ਟਰ ਨਿਰਮਾਣ ਨਾਲ ਜੁੜ ਗਏ ਹਨ, ਇਹ ਦੇਖ ਕੇ ਮੈਨੂੰ ਪੂਰਾ ਭਰੋਸਾ ਹੈ। ਸਾਡੇ ਨੌਜਵਾਨ ਜਿਸ ਤਰ੍ਹਾਂ ਹੈਕਾਥੌਨ ਵਿਚ ਸਮੱਸਿਆਵਾਂ ਨੂੰ ਹੱਲ ਕਰਦੇ ਹਨ, ਸਾਰੀ ਰਾਤ ਜਾਗਦੇ ਹਨ ਅਤੇ ਘੰਟਿਆਂਬੱਧੀ ਕੰਮ ਕਰਦੇ ਹਨ, ਉਹ ਬਹੁਤ ਪ੍ਰੇਰਨਾਦਾਇਕ ਹੈ।

ਪੀਐਮ ਮੋਦੀ ਨੇ ਕਿਹਾ, 'ਮੈਂ ਲਾਲ ਕਿਲ੍ਹੇ ਤੋਂ 'ਜੈ ਅਨੁਸੰਧਾਨ' ਦਾ ਸੱਦਾ ਦਿੱਤਾ ਸੀ। ਮੈਂ ਇਸ ਦਹਾਕੇ ਨੂੰ ਭਾਰਤ ਦਾ ਟੀਚਾਡ ਬਣਾਉਣ ਦੀ ਗੱਲ ਵੀ ਕੀਤੀ ਸੀ। ਮੈਨੂੰ ਇਹ ਦੇਖ ਕੇ ਚੰਗਾ ਲੱਗਦਾ ਹੈ, ਸਾਡੇ ਆਈਆਈਟੀ ਦੇ ਵਿਦਿਆਰਥੀਆਂ ਨੇ ਵੀ ਇਸ ਦੀ ਕਮਾਨ ਸੰਭਾਲ ਲਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, 'ਵਾਤਾਵਰਣ ਪ੍ਰਤੀ ਸੰਵੇਦਨਸ਼ੀਲਤਾ ਸਾਡੇ ਸਮਾਜ ਦੇ ਹਰ ਕਣ ਵਿਚ ਸਮਾਈ ਹੋਈ ਹੈ ਅਤੇ ਅਸੀਂ ਇਸ ਨੂੰ ਆਪਣੇ ਆਲੇ-ਦੁਆਲੇ ਮਹਿਸੂਸ ਕਰ ਸਕਦੇ ਹਾਂ। ਦੇਸ਼ ਵਿਚ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਹੈ ਜੋ ਵਾਤਾਵਰਣ ਦੀ ਰੱਖਿਆ ਲਈ ਆਪਣਾ ਜੀਵਨ ਲਗਾ ਦਿੰਦੇ ਹਨ। 

ਗੁਰੂ ਨਾਨਕ ਦੇਵ ਜੀ ਦੇ ਆਉਣ ਵਾਲੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੀਐਮ ਮੋਦੀ ਨੇ ਕਿਹਾ ਕਿ ਆਉਣ ਵਾਲੀ 8 ਨਵੰਬਰ ਨੂੰ ਗੁਰੂਪੁਰਬ ਹੈ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਡੀ ਆਸਥਾ ਲਈ ਜਿੰਨਾ ਮਹੱਤਵਪੂਰਨ ਹੈ, ਓਨਾ ਹੀ ਸਾਨੂੰ ਇਸ ਤੋਂ ਸਿੱਖਣ ਨੂੰ ਮਿਲਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੁੱਚੇ ਜੀਵਨ, ਮਾਨਵਤਾ ਲਈ ਰੌਸ਼ਨੀ ਫੈਲਾਈ। ਦੇਸ਼ ਨੇ ਗੁਰੂਆਂ ਦੇ ਪ੍ਰਕਾਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਉਪਰਾਲੇ ਕੀਤੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ‘ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦੇਸ਼ ਅਤੇ ਵਿਦੇਸ਼ ਵਿਚ ਵੱਡੇ ਪੱਧਰ ‘ਤੇ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦਹਾਕਿਆਂ ਦੇ ਇੰਤਜ਼ਾਰ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘੇ ਦਾ ਨਿਰਮਾਣ ਹੋਣਾ ਵੀ ਓਨਾ ਹੀ ਖੁਸ਼ੀ ਦੀ ਗੱਲ ਹੈ। ਅਸੀਂ ਆਪਣੇ ਗੁਰੂਆਂ ਦੇ ਵਿਚਾਰਾਂ ਤੋਂ ਨਿਰੰਤਰ ਸਿੱਖਣਾ ਹੈ, ਉਨ੍ਹਾਂ ਪ੍ਰਤੀ ਸਮਰਪਿਤ ਰਹਿਣਾ ਹੈ। ਇਹ ਦਿਨ ਕਾਰਤਿਕ ਪੂਰਨਿਮਾ ਦਾ ਵੀ ਹੈ, ਇਸ ਦਿਨ ਅਸੀਂ ਤੀਰਥਾਂ, ਨਦੀਆਂ ਵਿਚ ਇਸ਼ਨਾਨ ਕਰਦੇ ਹਾਂ, ਸੇਵਾ ਕਰਦੇ ਹਾਂ ਅਤੇ ਦਾਨ ਕਰਦੇ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਤਿਉਹਾਰਾਂ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ। 

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement