
ਅਧਿਕਾਰੀਆਂ ਨੇ ਦਸਿਆ ਕਿ ਉੱਤਰ ਪ੍ਰਦੇਸ਼ ਦੇ ਮੁਕੇਸ਼ ਸਿੰਘ ਨੂੰ ਦੁਪਹਿਰ ਪੌਣ ਇਕ ਵਜੇ ਦੇ ਕਰੀਬ ਪੁਲਵਾਮਾ ਜ਼ਿਲ੍ਹੇ ਦੇ ਰਾਜਪੋਰਾ ਇਲਾਕੇ ’ਚ ਗੋਲੀ ਮਾਰੀ ਗਈ
Man shot dead by to terrorist in Jammu and Kashmir's Pulwama: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸੋਮਵਾਰ ਨੂੰ ਅਤਿਵਾਦੀਆਂ ਨੇ ਗੋਲੀ ਮਾਰ ਕੇ ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਦਾ ਕਤਲ ਕਰ ਦਿਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਉੱਤਰ ਪ੍ਰਦੇਸ਼ ਦੇ ਮੁਕੇਸ਼ ਸਿੰਘ ਨੂੰ ਦੁਪਹਿਰ ਪੌਣ ਇਕ ਵਜੇ ਦੇ ਕਰੀਬ ਪੁਲਵਾਮਾ ਜ਼ਿਲ੍ਹੇ ਦੇ ਰਾਜਪੋਰਾ ਇਲਾਕੇ ’ਚ ਗੋਲੀ ਮਾਰੀ ਗਈ। ਇਹ ਪਿਛਲੇ 24 ਘੰਟੇ ’ਚ ਕਸ਼ਮੀਰ ਵਾਦੀ ’ਚ ਦੂਜਾ ਅਤਿਵਾਦੀ ਹਮਲਾ ਹੈ।
ਸ੍ਰੀਨਗਰ ਦੇ ਈਦਗਾਹ ਇਲਾਕੇ ’ਚ ਅਤਿਵਾਦੀਆਂ ਨੇ ਇਕ ਪੁਲਿਸ ਅਧਿਕਾਰੀ ਨੂੰ ਗੋਲੀ ਮਾਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿਤਾ ਸੀ। ਇੰਸਪੈਕਟਰ ਮਸਰੂਰ ਅਹਿਮਤ ਵਾਨੀ ਨੂੰ ਉਸ ਸਮੇਂ ਤਿੰਨ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਈਦਗਾਹ ਮੈਦਾਨ ’ਚ ਸਥਾਨਕ ਲੋਕਾਂ ਨਾਲ ਕ੍ਰਿਕੇਟ ਖੇਡ ਰਹੇ ਸਨ।
For more news apart from Man shot dead by to terrorist in Jammu and Kashmir's Pulwamat, stay tuned to Rozana Spokesman