Jammu and Kashmir Firing News: ਜੰਮੂ ’ਚ ਕੌਮਾਂਤਰੀ ਸਰਹੱਦ ਨੇੜੇ ਪਾਕਿਸਤਾਨੀ ਗੋਲੀਬਾਰੀ ਕਾਰਨ ਵਿਆਹਾਂ ’ਚ ਵਿਘਨ ਪਿਆ
Published : Oct 27, 2023, 8:32 pm IST
Updated : Oct 27, 2023, 8:32 pm IST
SHARE ARTICLE
Image: For representation purpose only.
Image: For representation purpose only.

7 ਘੰਟਿਆਂ ਤਕ ਜਾਰੀ ਰਹੀ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲੀਬਾਰੀ

Jammu and Kashmir Firing News Punjabi: ਪਾਕਿਸਤਾਨੀ ਰੇਂਜਰਾਂ ਵਲੋਂ ਬਿਨਾਂ ਭੜਕਾਹਟ ਕੀਤੀ ਗਈ ਗੋਲੀਬਾਰੀ ਕਾਰਨ ਜੰਮੂ ਵਿਚ ਕੌਮਾਂਤਰੀ ਸਰਹੱਦ ਨੇੜੇ ਪੈਂਦੇ ਪਿੰਡਾਂ ’ਚ ਦਰਜਨਾਂ ਵਿਆਹ ਪ੍ਰਭਾਵਤ ਹੋਏ ਅਤੇ ਉਨ੍ਹਾਂ ਨੂੰ ਵਿਆਹ ਸਬੰਧੀ ਰੀਤੀ-ਰਿਵਾਜਾਂ ਵਿਚ ਆਖਰੀ ਸਮੇਂ ਵਿਚ ਕੁਝ ਬਦਲਾਅ ਕਰਨ ਲਈ ਮਜਬੂਰ ਹੋਣਾ ਪਿਆ। ਆਰ.ਐਸ. ਪੁਰਾ ਸੈਕਟਰ ’ਚ ਇਸ਼ਾਂਤ ਸੈਣੀ ਅਤੇ ਸੰਗੀਤਾ ਦੇ ਵਿਆਹ ਦੌਰਾਨ ਪਾਕਿਸਤਾਨ ਵਲੋਂ ਕੀਤੀ ਗਈ ਭਾਰੀ ਗੋਲਾਬਾਰੀ ਕਾਰਨ ਜ਼ਿਆਦਾਤਰ ਮਹਿਮਾਨਾਂ ਨੂੰ ਪਾਰਟੀ ਵਿਚਾਲੇ ਹੀ ਛੱਡਣੀ ਪਈ।

ਪਾਕਿਸਤਾਨ ਰੇਂਜਰਾਂ ਵਲੋਂ ਸਰਹੱਦ ਪਾਰਰ ਤੋਂ ਕੀਤੀ ਭਾਰੀ ਗੋਲੀਬਾਰੀ, 2021 ਤੋਂ ਬਾਅਦ ਜੰਗਬੰਦੀ ਦੀ ਉਲੰਘਣਾ ਦੀ ਪਹਿਲੀ ਵੱਡੀ ਘਟਨਾ ਹੈ, ਅਰਨੀਆ ਇਲਾਕੇ ’ਚ ਵੀਰਵਾਰ ਰਾਤ 8 ਵਜੇ ਦੇ ਕਰੀਬ ਸ਼ੁਰੂ ਹੋਈ ਅਤੇ ਲਗਭਗ ਸੱਤ ਘੰਟੇ ਤਕ ਜਾਰੀ ਰਹੀ। ਇਸ ਨੇ 25 ਫਰਵਰੀ, 2021 ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਨਵੇਂ ਜੰਗਬੰਦੀ ਸਮਝੌਤੇ ਤੋਂ ਪਹਿਲਾਂ ਲਗਾਤਾਰ ਅਤੇ ਭਾਰੀ ਸੀਮਾ ਪਾਰ ਗੋਲੀਬਾਰੀ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ।

ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਮੁਤਾਬਕ ਪਾਕਿਸਤਾਨ ਵਲੋਂ ਬਿਨਾਂ ਕਿਸੇ ਭੜਕਾਹਟ ਤੋਂ ਸ਼ੁਰੂ ਕੀਤੀ ਗਈ ਗੋਲੀਬਾਰੀ ਸ਼ੁਕਰਵਾਰ ਤੜਕੇ 3 ਵਜੇ ਤਕ ਜਾਰੀ ਰਹੀ, ਜਿਸ ਦਾ ਭਾਰਤੀ ਫੌਜ ਨੇ ਮੂੰਹਤੋੜ ਜਵਾਬ ਦਿਤਾ। ਅਧਿਕਾਰੀਆਂ ਮੁਤਾਬਕ ਪਾਕਿਸਤਾਨੀ ਗੋਲੀਬਾਰੀ ’ਚ ਬੀ.ਐਸ.ਐਫ. ਦਾ ਇਕ ਜਵਾਨ ਅਤੇ ਇਕ ਔਰਤ ਜ਼ਖ਼ਮੀ ਹੋ ਗਈ, ਜਦਕਿ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ।

ਇਸ਼ਾਂਤ ਸੈਣੀ ਦੇ ਭਰਾ ਦੀਪਕ ਨੇ ਦਸਿਆ, ‘‘ਸਾਨੂੰ ਉਨ੍ਹਾਂ ਮਹਿਮਾਨਾਂ ਲਈ ਅਫ਼ਸੋਸ ਹੈ ਜੋ ਸਾਡੇ ਪਿੰਡ ’ਚ ਪਾਕਿਸਤਾਨੀ ਗੋਲਾਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਦਹਿਸ਼ਤ ’ਚ ਦਾਅਵਤ ਦਾ ਆਨੰਦ ਲਏ ਬਿਨਾਂ ਚਲੇ ਗਏ ਸਨ।’’ ਦੀਪਕ ਨੇ ਦਸਿਆ ਕਿ ਉਸ ਨੂੰ ਆਖਰੀ ਸਮੇਂ ’ਤੇ ਵਿਆਹ ਦੀਆਂ ਕੁਝ ਰਸਮਾਂ ’ਚ ਬਦਲਾਅ ਕਰਨਾ ਪਿਆ। ਦੀਪਕ ਨੇ ਕਿਹਾ, ‘‘ਸਾਡੀ ਪਰੰਪਰਾ ਮੁਤਾਬਕ ‘ਫੇਰੇ’ ਲਾੜੀ ਦੇ ਘਰ ਹੀ ਹੋਣੇ ਸਨ। ਪਰ, ਕਿਉਂਕਿ ਇਹ ਕੰਟਰੋਲ ਰੇਖਾ ਦੇ ਨੇੜੇ ਸਥਿਤ ਹੈ, ਅਸੀਂ ਇਸ ਸਥਾਨ ’ਤੇ ਵੀ ਇਹ ਮਹੱਤਵਪੂਰਣ ਰਸਮ ਨੂੰ ਇਸੇ ਥਾਂ ਕਰਨ ਦਾ ਫੈਸਲਾ ਕੀਤਾ।’’

ਪਿੰਡ ਨਈ ਬਸਤੀ ਦੇ ਵਸਨੀਕ ਦੀਪਕ ਚੌਧਰੀ ਨੇ ਕਿਹਾ, ‘‘ਇਹ ਝੋਨੇ ਦੀ ਕਟਾਈ ਦਾ ਸਮਾਂ ਹੈ। ਪਰ, ਪਾਕਿਸਤਾਨੀ ਗੋਲੀਬਾਰੀ ਨੇ ਮਜ਼ਦੂਰਾਂ ਨੂੰ ਭੱਜਣ ਲਈ ਮਜਬੂਰ ਕਰ ਦਿਤਾ। ਚਾਰ-ਪੰਜ ਸਾਲਾਂ ਦੇ ਵਕਫ਼ੇ ਮਗਰੋਂ ਬਾਅਦ ਸਾਡਾ ਪਿੰਡ ਪਾਕਿਸਤਾਨ ਦੀ ਗੋਲਾਬਾਰੀ ਦੀ ਮਾਰ ਹੇਠ ਆ ਗਿਆ ਹੈ।’’ ਉਨ੍ਹਾਂ ਦਸਿਆ ਕਿ ਪਿੰਡ ’ਚ ਅੱਧੀ ਦਰਜਨ ਗੋਲੇ ਡਿੱਗੇ, ਜਿਸ ਨਾਲ ਉਨ੍ਹਾਂ ਦੀ ਰਿਸ਼ਤੇਦਾਰ ਰਜਨੀ ਬਾਲਾ ਜ਼ਖ਼ਮੀ ਹੋ ਗਈ, ਜੋ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ’ਚ ਜ਼ੇਰੇ ਇਲਾਜ ਹੈ।

17 ਅਕਤੂਬਰ ਨੂੰ ਅਰਨੀਆ ’ਚ ਬੀ.ਐਸ.ਐਫ. ਦੀ ਇਕ ਚੌਕੀ ’ਤੇ ਪਾਕਿਸਤਾਨੀ ਰੇਂਜਰਾਂ ਵਲੋਂ ਗੋਲੀਬਾਰੀ ਕਰਨ ਨਾਲ ਬੀ.ਐਸ.ਐਫ. ਦੇ ਦੋ ਜਵਾਨ ਜ਼ਖ਼ਮੀ ਹੋ ਗਏ ਸਨ, ਪਰ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਦਾ ਵਟਾਂਦਰਾ ਸੰਖੇਪ ਰਿਹਾ ਅਤੇ ਸਿਰਫ਼ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਤੋਂ ਬਾਅਦ ਬੀ.ਐਸ.ਐਫ. ਨੇ ਸਰਹੱਦ ’ਤੇ ਸ਼ਾਂਤੀ ਦੇ ਵਡੇਰੇ ਹਿੱਤ ’ਚ ਪਾਕਿਸਤਾਨ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਸੀ।

 (For more news apart from Jammu and Kashmir Firing disrupts weddings in villages, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement