ਜੂਏ 'ਚ 1 ਖਰਬ ਹਾਰੇ ਜਿਓਨੀ ਕੰਪਨੀ ਦੇ ਚੇਅਰਮੈਨ !
Published : Nov 30, 2018, 5:37 pm IST
Updated : Nov 30, 2018, 5:37 pm IST
SHARE ARTICLE
Gionee Chairman Liu Lirong
Gionee Chairman Liu Lirong

ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ (Gionee) ਦੇ ਬੁਰੇ ਦੌਰ ਤੋਂ ਗੁਜਰਨ ਦੀ ਖਬਰ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਓਨੀ ਦੀਵਾਲੀਆਪਨ ਦੇ ਕਗਾਰ ਉੱਤੇ ਖੜੀ ...

ਨਵੀਂ ਦਿੱਲੀ (ਭਾਸ਼ਾ) :- ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ (Gionee) ਦੇ ਬੁਰੇ ਦੌਰ ਤੋਂ ਗੁਜਰਨ ਦੀ ਖਬਰ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਓਨੀ ਦੀਵਾਲੀਆਪਨ ਦੇ ਕਗਾਰ ਉੱਤੇ ਖੜੀ ਹੋ ਗਈ ਹੈ। ਮੀਡੀਆ ਰਿਪੋਟਰਸ ਦੇ ਅਨੁਸਾਰ ਜਿਓਨੀ ਦੇ ਚੇਅਰਮੈਨ ਲਿਓ ਲਿਰੋਂਗ (Liu Lirong) ਸਾਇਪੈਨ ਦੇ ਇਕ ਕਸੀਨੋ ਵਿਚ ਜੁਆ ਖੇਡਣ ਦੇ ਦੌਰਾਨ ਕਥਿਤ ਤੌਰ 'ਤੇ 10 ਅਰਬ ਯੁਆਨ (ਕਰੀਬ 1 ਖਰਬ ਰੁਪਏ) ਹਾਰ ਗਏ।

MobileMobile

ਚਾਈਨੀਜ਼ ਵੈਬਸਾਈਟ ਸਾਉਥ ਚਾਈਨਾ ਦੇ ਅਨੁਸਾਰ ਜਿਓਨੀ ਦੇ ਚੇਅਰਮੈਨ ਲਯੋ ਲਿਰੋਂਗ  (Liu Lirong) ਦੀ ਜੂਏ ਦੀ ਆਦਤ ਕੰਪਨੀ ਉੱਤੇ ਭਾਰੀ ਪੈ ਰਹੀ ਹੈ। ਹੁਣੇ ਤੱਕ ਇਸ ਬਾਰੇ ਵਿਚ ਕੋਈ ਆਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸੂਤਰਾਂ ਅਨੁਸਾਰ ਜਿਓਨੀ ਦੇ ਸੰਸਥਾਪਕ ਨੇ ਮੰਨਿਆ ਕਿ ਉਸ ਨੇ ਹਾਂਗ - ਕਾਂਗ ਲਿਸਟੇਡ ਸਾਇਪੈਨ ਦੇ ਇਕ ਕਸੀਨੋ ਵਿਚ ਜੂਆ ਖੇਡਣ ਲਈ ਕੰਪਨੀ ਦੀ ਸੰਪਤੀ ਦਾ ਪ੍ਰਯੋਗ ਕੀਤਾ

GioneeGionee

ਪਰ ਉਸ ਨੇ 10 ਅਰਬ ਯੁਆਨ ਹਾਰਨ ਦੀ ਗੱਲ ਤੋਂ ਸਾਫ਼ ਮਨ੍ਹਾ ਕੀਤਾ ਹੈ ਅਤੇ ਕਿਹਾ ਇਸ ਦਾ ਕਾਫ਼ੀ ਛੋਟਾ ਹਿੱਸਾ ਜੂਏ ਵਿਚ ਲਗਾਇਆ ਹੈ। ਲਿਰੋਂਗ ਨੇ ਕਿਹਾ ਕਿ ਇਹ ਕਿਵੇਂ ਸੰਭਵ ਹੈ ਕਿ ਮੈਂ ਇੰਨੀ ਰਕਮ ਹਾਰ ਜਾਊ। ਜੇਕਰ ਲਿਰੋਂਗ ਦੇ ਇੰਨੀ ਵੱਡੀ ਰਕਮ ਸਾਇਪੈਨ ਦੇ ਕਸੀਨੋ ਵਿਚ ਹਾਰਨੇ ਦੀ ਗੱਲ ਠੀਕ ਹੈ ਤਾਂ ਕਸੀਨੋ ਦੇ ਮਾਲਿਕ ਦੀ ਮੌਜ ਬਣ ਜਾਵੇਗੀ। ਖ਼ਬਰਾਂ ਅਨੁਸਾਰ ਜਿਓਨੀ ਦੇ ਚੇਅਰਮੈਨ ਲਿਰੋਂਗ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਜੂਏ ਵਿਚ ਕਿੰਨੇ ਰੁਪਏ ਹਾਰੇ ਹਨ

CasinoCasino

ਤਾਂ ਉਨ੍ਹਾਂ ਵੱਲੋਂ 1 ਅਰਬ ਯੁਆਨ (ਕਰੀਬ 10 ਅਰਬ ਰੁਪਏ) ਹਾਰਨ ਦੀ ਗੱਲ ਕਬੂਲੀ ਗਈ, ਜੋ ਕਿ 1 ਖਰਬ ਰੁਪਏ ਦਾ ਕਾਫ਼ੀ ਛੋਟਾ ਹਿੱਸਾ ਹੈ। ਜਿਓਨੀ ਦੁਨੀਆ ਵਿਚ ਛੇਵੀਂ ਸਭ ਤੋਂ ਵੱਡੀ ਹੈਂਡਸੈਟ ਨਿਰਮਾਤਾ ਕੰਪਨੀ ਹੈ। ਹੁਣ ਜਦੋਂ ਜਿਓਨੀ ਦੇ ਦੀਵਾਲੀਆਪਨ ਦੀ ਖਬਰ ਆ ਰਹੀ ਹੈ ਤਾਂ ਅਜਿਹੇ ਵਿਚ ਜਿਓਨੀ ਦੇ ਮਾਰਕੀਟ ਵਿਚ ਉਲਟ ਅਸਰ ਪੈ ਸਕਦਾ ਹੈ। ਮੀਡੀਆ ਰਿਪੋਟਰ ਵਿਚ ਕਿਹਾ ਜਾ ਰਿਹਾ ਹੈ ਕਿ ਜਿਓਨੀ ਅਪਣੇ ਸਪਲਾਇਰਸ ਨੂੰ ਭੁਗਤਾਨ ਨਹੀਂ ਕਰ ਪਾਈ।

ਖਬਰਾਂ ਵਿਚ ਕਿਹਾ ਜਾ ਰਿਹਾ ਹੈ ਕਿ ਕਰੀਬ 20 ਸਪਲਾਇਰਾਂ ਨੇ 20 ਨਵੰਬਰ ਨੂੰ ਸ਼ੇਨਜੇਨ ਇੰਟਮੀਡੀਏਟ ਪੀਪਲਸ ਕੋਰਟ ਵਿਚ ਦਿਵਾਲੀਆਪਨ ਦੀ ਅਰਜ਼ੀ ਦਿਤੀ ਹੈ। ਕੰਪਨੀ ਵੱਲੋਂ ਹੁਣੇ ਤੱਕ ਇਸ ਬਾਰੇ ਵਿਚ ਕੋਈ ਵੀ ਬਿਆਨ ਨਹੀਂ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਖਬਰ ਆਈ ਸੀ ਕਿ ਜਿਓਨੀ ਭਾਰਤ ਵਿਚ ਇਸ ਸਾਲ 6.5 ਅਰਬ ਰੁਪਏ ਨਿਵੇਸ਼ ਕਰੇਗੀ। ਜਿਓਨੀ ਦੇਸ਼ ਦੇ ਸਿਖਰ 5 ਸਮਾਰਟਫੋਨ ਬਰਾਂਡ ਵਿਚ ਸ਼ਾਮਿਲ ਹੋਣਾ ਚਾਹੁੰਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement