
ਜ਼ਖ਼ਮੀ ਮਾਪੇ ਹਸਪਤਾਲ ਦਾਖਲ, ਹਾਲਤ ਖ਼ਤਰੇ ਤੋਂ ਬਾਹਰ
ਪ੍ਰਯਾਗਰਾਜ - ਜ਼ਿਲ੍ਹੇ ਦੇ ਯਮੁਨਾਪਾਰ ਨੈਨੀ ਥਾਣਾ ਖੇਤਰ ਦੇ ਮਾਮਾ ਭਾਣਜਾ ਤਲਾਬ ਇਲਾਕੇ ਵਿਚ ਬੁੱਧਵਾਰ ਨੂੰ ਇਕ ਨੌਜਵਾਨ ਨੇ ਆਪਣੇ ਮਾਤਾ-ਪਿਤਾ ਨੂੰ ਗੋਲੀ ਮਾਰ ਦਿੱਤੀ। ਜ਼ਖ਼ਮੀ ਮਾਪਿਆਂ ਨੂੰ ਐਸਆਰਐਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਸੀਨੀਅਰ ਪੁਲਿਸ ਸੁਪਰਡੈਂਟ ਸ਼ੈਲੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਪੁਲਿਸ ਨੂੰ ਨੈਨੀ ਦੇ ਮਾਮਾ ਭਾਣਜਾ ਤਲਾਬ ਇਲਾਕੇ 'ਚ ਇਕ ਨੌਜਵਾਨ ਵਲੋਂ ਆਪਣੇ ਹੀ ਮਾਤਾ-ਪਿਤਾ 'ਤੇ ਗੋਲੀ ਚਲਾਉਣ ਦੀ ਸੂਚਨਾ ਮਿਲੀ ਸੀ।
ਉਨ੍ਹਾਂ ਨੇ ਦੱਸਿਆ ਕਿ ਇਸ ਸੂਚਨਾ 'ਤੇ ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਦੋਸ਼ੀ ਰਿਤੇਸ਼ ਨੂੰ ਗ੍ਰਿਫਤਾਰ ਕਰ ਲਿਆ।
ਪਾਂਡੇ ਨੇ ਦੱਸਿਆ ਕਿ ਘਟਨਾ 'ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਦੋ ਲੋਕਾਂ ਲਾਲਚੰਦ ਅਤੇ ਉਸ ਦੀ ਪਤਨੀ ਕੁਸੁਮ ਨੂੰ ਐਸਆਰਐਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਰਿਤੇਸ਼ ਨੇ ਜਿਸ ਲਾਇਸੈਂਸੀ ਹਥਿਆਰ ਨਾਲ ਗੋਲੀ ਚਲਾਈ ਸੀ, ਉਹ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੂੰ ਮੌਕੇ ਤੋਂ ਸੱਤ ਖੋਲ ਅਤੇ ਅੱਠ ਕਾਰਤੂਸ ਮਿਲੇ ਹਨ।
ਪੁਲਿਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।