JP Dalal's remark News: ਕਿਸਾਨ ਆਗੂਆਂ ਨੂੰ ਲੈ ਕੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਦਾ ਵਿਵਾਦਤ ਬਿਆਨ, ਵਿਰੋਧੀ ਪਾਰਟੀਆਂ ਕੀਤੀ ਨਿੰਦਾ
Published : Nov 30, 2023, 9:11 am IST
Updated : Nov 30, 2023, 9:11 am IST
SHARE ARTICLE
Haryana minister JP Dalal's remarks against farmer Leaders
Haryana minister JP Dalal's remarks against farmer Leaders

ਕਿਹਾ, "ਜਿਨ੍ਹਾਂ ਦੀਆਂ ਪਤਨੀਆਂ ਨੇ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ, ਉਹ ਵੀ ਪੂਰੇ ਕਿਸਾਨ ਭਾਈਚਾਰੇ ਦੀ ਜ਼ਿੰਮੇਵਾਰੀ ਲੈ ਰਹੇ ਹਨ"

JP Dalal's remark News: ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ.ਪੀ.ਦਲਾਲ 'ਤੇ ਨਿਸ਼ਾਨਾ ਸਾਧਦੇ ਹੋਏ ਵਿਰੋਧੀ ਪਾਰਟੀਆਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨ ਨੇਤਾਵਾਂ ਬਾਰੇ ਵਿਵਾਦਿਤ ਟਿੱਪਣੀਆਂ ਕੀਤੀਆਂ ਹਨ, ਜੋ ਕਿ ਨਿੰਦਣਯੋਗ ਹੈ।

ਐਤਵਾਰ ਨੂੰ ਭਿਵਾਨੀ ਜ਼ਿਲੇ 'ਚ ਆਯੋਜਤ ਇਕ ਪ੍ਰੋਗਰਾਮ ਦੌਰਾਨ ਦਲਾਲ ਵਲੋਂ ਕਥਿਤ ਤੌਰ 'ਤੇ ਟਿਪਣੀ ਕਰਨ ਦਾ ਵੀਡੀਉ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ। ਵੀਡੀਉ 'ਚ ਦਲਾਲ ਹਿੰਦੀ 'ਚ ਕਹਿ ਰਹੇ ਹਨ ਕਿ ''ਕੁਝ ਲੋਕ ਇਥੇ ਬੈਠੇ ਸਨ... ਕੁਝ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਨ... ਕੁਝ ਨੇ ਗਲਤ ਕੰਮ ਕੀਤੇ। ਕਈਆਂ ਦੀਆਂ ਪਤਨੀਆਂ ਦੂਜਿਆਂ ਨਾਲ ਭੱਜ ਗਈਆਂ… ਉਨ੍ਹਾਂ ਦੀਆਂ ਪਤਨੀਆਂ ਨੇ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਫਿਰ ਵੀ ਉਹ ਪੂਰੇ ਕਿਸਾਨ ਭਾਈਚਾਰੇ ਦੀ ਜ਼ਿੰਮੇਵਾਰੀ ਲੈ ਰਹੇ ਹਨ”।

ਦਲਾਲ ਦੀ ਟਿੱਪਣੀ 'ਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, "ਭਾਰਤੀ ਅਤੇ ਹਰਿਆਣਾ ਦੀ ਸੰਸਕ੍ਰਿਤੀ ਸਾਨੂੰ ਸਿਖਾਉਂਦੀ ਹੈ ਕਿ ਸਾਰੀਆਂ ਭੈਣਾਂ ਅਤੇ ਧੀਆਂ ਸਾਡੇ ਲਈ ਸਤਿਕਾਰਯੋਗ ਹਨ। ਪਰ ਸਿਆਸੀ ਹਿੱਤਾਂ ਲਈ ਔਰਤਾਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨਾ ਅਸਵੀਕਾਰਨਯੋਗ ਹੈ”।

ਹਰਿਆਣਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਸ਼ੋਕ ਤੰਵਰ ਨੇ ਕਿਹਾ, “ਉਹ (ਗੱਠਜੋੜ ਸਰਕਾਰ) ਕਿਸਾਨ ਪਰਿਵਾਰਾਂ ਦੀਆਂ ਔਰਤਾਂ ਦਾ ਅਪਮਾਨ ਕਰ ਰਹੀ ਹੈ।” ਇਸ ਦੇ ਚਲਦਿਆਂ ਜੀਂਦ ਜ਼ਿਲ੍ਹੇ ਵਿਚ ਬੁਧਵਾਰ ਨੂੰ ਕੁੱਝ ਕਿਸਾਨਾਂ ਨੇ ਦਲਾਲ ਦਾ ਪੁਤਲਾ ਵੀ ਫੂਕਿਆ।

(For more news apart from Haryana minister JP Dalal's remarks against farmer Leaders, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement