
ਫਿਲਹਾਲ ਦੇਸ਼ ਦੀ ਅਰਥਵਿਵਸਥਾ ਕੋਈ ਜ਼ਿਆਦਾ ਵਧੀਆ ਨਹੀਂ ਹੈ।
ਨਵੀਂ ਦਿੱਲੀ: ਭਾਰਤ 2026 ਵਿਚ ਜਰਮਨੀ ਨੂੰ ਪਿੱਛੇ ਛੱਡ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਯੂਕੇ ਸਥਿਤ ਸੈਂਟਰ ਆਫ ਇਕਨਾਮਿਕਸ ਐਂਡ ਬਿਜ਼ਨੈਸ ਰਿਸਰਚ ਦੀ ਤਾਜ਼ਾਰ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਵਿਚ ਇਹ ਵੀ ਉਮੀਦ ਜਤਾਈ ਗਈ ਹੈ ਕਿ ਭਾਰਤ 2034 ਵਿਚ ਜਪਾਨ ਤੋਂ ਅੱਗੇ ਨਿਕਲ ਜਾਵੇਗਾ ਅਤੇ ਅਮਰੀਕਾ, ਚੀਨ ਤੋਂ ਬਾਅਦ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ।
Photoਸੀਈਬੀਆਰ ਨੇ ਇਹ ਵੀ ਕਿਹਾ ਹੈ ਕਿ ਭਾਰਤ ਦੀ ਜੀਡੀਪੀ 2026 ਤਕ 5 ਟ੍ਰਿਲਿਅਨ ਡਾਲਰ ਤਕ ਪਹੁੰਚ ਜਾਵੇਗੀ। ਹਾਲਾਂਕਿ ਮੋਦੀ ਸਰਕਾਰ ਨੇ ਇਸ ਉਦੇਸ਼ ਨੂੰ 2024 ਲਈ ਨਿਰਧਾਰਿਤ ਕੀਤਾ ਹੈ। ਵਰਲਡ ਇਕਨਾਮਿਕ ਲੀਗ ਟੇਬਲ 2020 ਸਿਰਲੇਖ ਵਾਲੀ ਰਿਪੋਰਟ ਵਿਚ ਕਿਹਾ ਗਿਆ ਹੈ। ਭਾਰਤ 2019 ਵਿਚ ਫ੍ਰਾਂਸ ਅਤੇ ਯੂਨਾਇਡੇਟ ਕਿੰਗਡਮ ਨੂੰ ਪਿੱਛੇ ਛੱਡ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਹੈ।
Photoਇਸ ਸੰਸਥਾ ਮੁਤਾਬਕ ਅਗਲੇ 15 ਸਾਲਾਂ ਤਕ ਭਾਰਤ, ਜਪਾਨ ਅਤੇ ਜਰਮਨੀ ਵਿਚਕਾਰ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇ ਰਹਿਣ ਲਈ ਲੜਾਈ ਹੋਵੇਗੀ। ਹਾਲਾਂਕਿ ਅਰਥਵਿਵਸਥਾ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਸ ਉਦੇਸ਼ ਨੂੰ ਹਾਸਲ ਕਰਨਾ ਆਸਾਨ ਨਹੀਂ ਦਿਸ ਰਿਹਾ। ਹਾਲ ਹੀ ਵਿਚ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸੀ ਰੰਗਾਰਾਜਨ ਨੇ ਕਿਹਾ ਸੀ, ਮੌਜੂਦਾ ਵਿਕਾਸ ਦਰ ਦੇ ਹਿਸਾਬ ਨਾਲ ਭਾਰਤ 2024-25 ਵਿਚ ਟ੍ਰਿਲਿਅਨ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ, ਅਜਿਹਾ ਮੁਮਕਿਨ ਨਹੀਂ ਹੈ।
Photoਫਿਲਹਾਲ ਦੇਸ਼ ਦੀ ਅਰਥਵਿਵਸਥਾ ਕੋਈ ਜ਼ਿਆਦਾ ਵਧੀਆ ਨਹੀਂ ਹੈ। ਦੇਸ਼ ਵਿਚ ਨੌਜਵਾਨ ਬੇਰੁਜ਼ਗਾਰ ਹਨ ਤੇ ਉਹ ਕੰਮ ਲੱਭਣ ਲਈ ਬਾਹਰਲੇ ਦੇਸ਼ਾਂ ਦਾ ਰੁਖ ਕਰ ਰਹੇ ਹਨ। ਜਿਹੜੇ ਲੋਕ ਇੱਥੇ ਕੰਮ ਕਰ ਰਹੇ ਹਨ ਉਹਨਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ।
Employeeਉਹਨਾਂ ਵੱਲੋਂ ਆਏ ਦਿਨ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਆਮ ਆਦਮੀ ਨੂੰ ਤਾਂ ਮਹਿੰਗਾਈ ਨੇ ਵੀ ਜਕੜਿਆ ਹੋਇਆ ਹੈ। ਉਸ ਨੂੰ ਇਕ ਡੰਗ ਦੀ ਰੋਟੀ ਲਈ ਵੀ ਤਰਲੇ ਲੈਣੇ ਪੈਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।