
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਮੋਦੀ ਸਰਕਾਰ ‘ਤੇ ਹਮਲਾ
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਅਪਣੇ ਇਕ ਲੇਖ ਵਿਚ ਕੇਂਦਰ ਦੀ ਮੋਦੀ ਸਰਕਾਰ ਅਤੇ ਉਸ ਦੀਆਂ ਆਰਥਕ ਨੀਤੀਆਂ ਦੀ ਸਖ਼ਤ ਨਿੰਦਾ ਕੀਤੀ ਹੈ। ਮਨਮੋਹਨ ਸਿੰਘ ਨੇ ਲਿਖਿਆ ਹੈ ਕਿ ਦੇਸ਼ ਵਿਚ ਬੇਯਕੀਨੀ ਦਾ ਮਾਹੌਲ ਹੈ ਅਤੇ ਇਸ ਦਾ ਅਸਰ ਦੇਸ਼ ਦੀ ਅਰਥਵਿਵਸਥਾ ‘ਤੇ ਪੈ ਰਿਹਾ ਹੈ। ਮਨਮੋਹਨ ਸਿੰਘ ਨੇ ਇਲਜ਼ਾਮ ਲਗਾਇਆ ਕਿ ਅਰਥਵਿਵਸਥਾ ਦੇ ਮੌਜੂਦਾ ਖ਼ਰਾਬ ਹਾਲਾਤਾਂ ਦੇ ਪਿੱਛੇ ਸਾਡੇ ਵਿਸ਼ਵਾਸ ਦੇ ਸਮਾਜਕ ਤਾਣੇ-ਬਾਣੇ ਦਾ ਟੁੱਟਣਾ ਪ੍ਰਮੁੱਖ ਕਾਰਨ ਹੈ। ਇਹ ਕਾਫ਼ੀ ਮਹੱਤਵਪੂਰਨ ਹੈ ਕਿ ਬਿਜ਼ਨਸਮੈਨ, ਕਰਜ਼ਦਾਤਾ ਸੰਸਥਾਵਾਂ ਅਤੇ ਵਰਕਸਰ ਕਾਨਫੀਡੈਂਟ ਮਹਿਸੂਸ ਕਰਨ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਭਾਰਤ ਸਰਕਾਰ ਦੇਸ਼ ਦੇ ਉਦਮੀਆਂ ਵਿਚ ਵਿਸ਼ਵਾਸ ਜਤਾਵੇ।
Indian Economy
ਦੱਸ ਦਈਏ ਕਿ ਅਖ਼ਬਾਰ ਵਿਚ ਲਿਖੇ ਇਕ ਲੇਖ ਦੇ ਜ਼ਰੀਏ ਉਕਤ ਗੱਲਾਂ ਲਿਖੀਆਂ ਗਈਆਂ ਹਨ।ਮਨਮੋਹਨ ਸਿੰਘ ਨੇ ਲ਼ਿਖਿਆ ਹੈ ਕਿ ਭਾਰਤੀ ਅਰਥਵਿਵਸਥਾ ਗਹਿਰੇ ਸੰਕਟ ਵਿਚ ਹੈ। ਦੇਸ਼ ਦੀ ਜੀਡੀਪੀ 15 ਸਾਲ ਵਿਚ ਸਭ ਤੋਂ ਹੇਠਲੇ ਪੱਧਰ ‘ਤੇ ਹੈ। ਬੇਰੁਜ਼ਗਾਰੀ 45 ਸਾਲਾਂ ਵਿਚ ਸਭ ਤੋਂ ਜ਼ਿਆਦਾ ਹੈ। ਘਰੇਲੂ ਖਪਤ ਵੀ 4 ਦਹਾਕਿਆਂ ਵਿਚ ਪਹਿਲੀ ਵਾਰ ਅਪਣੇ ਸਭ ਤੋਂ ਹੇਠਲੇ ਪੱਧਰ ‘ਤੇ ਹੈ। ਬੈਂਕਾਂ ਦੇ ਕਰਜ਼ ਫਸਣ ਦਾ ਪ੍ਰਤੀਸ਼ਤ ਕਾਫ਼ੀ ਜ਼ਿਆਦਾ ਹੈ, ਬਿਜਲੀ ਉਤਪਾਦਨ ਵੀ 15 ਸਾਲਾਂ ਵਿਚ ਸਭ ਤੋਂ ਘੱਟ ਹੈ। ਸਾਬਕਾ ਪੀਐਮ ਨੇ ਦੱਸਿਆ ਕਿ ਦੇਸ਼ ਦੀ ਅਰਥ ਵਿਵਸਥਾ ਇਸ ਦੇ ਲੋਕਾਂ ਅਤੇ ਇਸ ਦੀਆਂ ਸੰਸਥਾਵਾਂ ਵਿਚਕਾਰ ਸਬੰਧਾਂ ‘ਤੇ ਨਿਰਭਰ ਕਰਦੀ ਹੈ।
GDP
ਮਨਮੋਹਨ ਸਿੰਘ ਨੇ ਲ਼ਿਖਿਆ ਕਿ ਸਾਡੀ ਅਰਥ ਵਿਵਸਥਾ ਵਿਚ 3 ਟ੍ਰਿਲੀਅਨ ਡਾਲਰ ਦੀ ਆਰਥ ਤਾਕਤ ਹੈ ਜੋ ਕਿ ਮੁੱਖ ਤੌਰ ਤੇ ਨਿੱਜੀ ਖੇਤਰ ਦੁਆਰਾ ਚਲਾਈ ਜਾਂਦੀ ਹੈ। ਇਹ ਕੋਈ ਛੋਟੀ ਅਰਥਵਿਵਸਥਾ ਨਹੀਂ ਹੈ, ਜਿਸ ਨੂੰ ਅਪਣੀ ਮਰਜ਼ੀ ਨਾਲ ਚਲਾਇਆ ਜਾ ਸਕਦਾ ਹੈ। ਇਹ ਰੰਗ-ਬਿਰੰਗੇ ਸਿਰਲੇਖਾਂ ਅਤੇ ਰੌਲੇ ਪਾਉਣ ਵਾਲੀਆਂ ਮੀਡੀਆ ਟਿੱਪਣੀਆਂ ਨਾਲ ਕੰਮ ਨਹੀਂ ਕਰਦੀ। ਦੁੱਖ ਦੀ ਗੱਲ ਇਹ ਹੈ ਕਿ ਖੁਦ ਬੁਲਾਈ ਗਈ ਆਰਥਕ ਮੰਦੀ ਅਜਿਹੇ ਸਮੇਂ ਆਈ ਹੈ, ਜਦੋਂ ਭਾਰਤ ਕੋਲ ਗਲੋਬਲ ਅਰਥ ਵਿਵਸਥਾ ਵਿਚ ਫਾਇਦਾ ਚੁੱਕਣ ਦੇ ਕਈ ਮੌਕੇ ਹਨ।
Manmohan Singh
ਚੀਨ ਦੀ ਆਰਥਕ ਮੰਦੀ ਨਾਲ ਭਾਰਤ ਕੋਲ ਬਰਾਮਦ ਨੂੰ ਵਧਾਉਣ ਦਾ ਮੌਕਾ ਹੈ। ਮਨਮੋਹਨ ਸਿੰਘ ਅਨੁਸਾਰ ਸਮਾਜ ਵਿਚ ਡਰ ਦਾ ਮਾਹੌਲ ਹੈ। ਬਹੁਤ ਸਾਰੇ ਕਾਰੋਬਾਰੀਆਂ, ਉਦਯੋਗਪਤੀਆਂ ਨੂੰ ਸਰਕਾਰੀ ਅਧਿਕਾਰੀਆਂ ਦੁਆਰਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬੈਂਕਰ ਨਵੇਂ ਕਰਜ਼ੇ ਦੇਣ ਤੋਂ ਡਰ ਰਹੇ ਹਨ। ਨਵੇਂ ਪ੍ਰਾਜੈਕਟ ਸ਼ੁਰੂ ਹੋ ਰਹੇ ਹਨ। ਤਕਨਾਲੋਜੀ ਸਟਾਰਟਅੱਪ ਅਤੇ ਨੌਕਰੀਆਂ ਲਗਾਤਾਰ ਘੱਟ ਹੋ ਰਹੀਆਂ ਹਨ। ਸਰਕਾਰ ਵਿਚ ਮੌਜੂਦ ਨੀਤੀ ਨਿਰਮਾਤਾ ਅਤੇ ਹੋਰ ਸੰਸਥਾਵਾਂ ਸੱਚ ਬੋਲਣ ਤੋਂ ਡਰ ਰਹੇ ਹਨ। ਇਹਨਾਂ ਸਾਰੇ ਕਾਰਨਾਂ ਦੇ ਚਲਦਿਆਂ ਹੀ ਦੇਸ਼ ਦੀ ਅਰਥ ਵਿਵਸਥਾ ਵਿਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।