ਨਵੇਂ ਸਾਲ ਤੋਂ ਸਰਕਾਰ ਵਿਆਹ ‘ਤੇ ਦੇਵੇਗੀ '1 ਤੋਲੇ ਸੋਨਾ', ਸਿਰਫ਼ ਕਰਨਾ ਹੋਵੇਗਾ ਇਹ ਕੰਮ
Published : Dec 30, 2019, 4:10 pm IST
Updated : Dec 30, 2019, 4:46 pm IST
SHARE ARTICLE
Marriage
Marriage

ਜੇਕਰ ਤੁਸੀਂ ਨਵੇਂ ਸਾਲ ‘ਚ ਵਿਆਹ ਕਰਨ ਵਾਲੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ...

ਨਵੀਂ ਦਿੱਲੀ: ਜੇਕਰ ਤੁਸੀਂ ਨਵੇਂ ਸਾਲ ‘ਚ ਵਿਆਹ ਕਰਨ ਵਾਲੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ, 1 ਜਨਵਰੀ ਤੋਂ ਆਸਾਮ ਸਰਕਾਰ ਘੱਟ ਤੋਂ ਘੱਟ 10ਵੀਂ ਤੱਕ ਦੀ ਪੜ੍ਹਾਈ ਕਰਨ ਵਾਲੀਆਂ ਅਤੇ ਆਪਣੇ ਵਿਆਹ ਨੂੰ ਪੰਜੀਕ੍ਰਿਤ ਕਰਾਉਣ ਵਾਲੀਆਂ ਹਰ ਬਾਲਉਮਰ ਲਾੜੀ ਨੂੰ 10 ਗਰਾਮ ਸੋਨਾ ਤੋਹਫ਼ੇ ਵਜੋਂ ਦੇਵੇਗੀ। ਸਰਕਾਰ ਨੇ ਇਸ ਸਕੀਮ ਦਾ ਐਲਾਨ ਪਿਛਲੇ ਮਹੀਨੇ ਕੀਤਾ ਸੀ। ਸਰਕਾਰ ਨੇ ਇਸ ਯੋਜਨਾ ਦਾ ਲਾਭ ਲੈਣ ਲਈ ਕੁਝ ਸ਼ਰਤਾਂ ਰੱਖੀਆਂ ਹਨ।  

A Man In Jharkhand Reach Riims-to-sale-kidney-to-pay-loan-of-sister-marriagemarriage

ਕਰਨਾ ਹੋਵੇਗਾ ਇਹ ਕੰਮ

‘ਅਰੁੰਧਤੀ ਸੋਨਾ ਯੋਜਨਾ’ ਦਾ ਲਾਭ ਲੈਣ ਲਈ ਕੁਝ ਸ਼ਰਤਾਂ ਵੀ ਹਨ। ਇਸ ਯੋਜਨਾ ਦਾ ਲਾਭ ਲੈਣ ਲਈ ਲਾੜੀ ਦੇ ਪਰਵਾਰ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਅਰੁੰਧਤੀ ਸੋਨਾ ਯੋਜਨਾ ਦਾ ਲਾਭ ਕੁੜੀ ਦੇ ਪਹਿਲੀ ਵਾਰ ਵਿਆਹ ‘ਤੇ ਹੀ ਮਿਲੇਗਾ। ਇਸਨੂੰ ਸਪੈਸ਼ਲ ਵਿਆਹ ਐਕਟ 1954 ਦੇ ਤਹਿਤ ਰਜਿਸਟਰ ਕਰਾਉਣਾ ਹੋਵੇਗਾ।  

Gold silver price Gold 

ਬੈਂਕ ‘ਚ ਜਮਾਂ ਹੋਣਗੇ 30 ਹਜਾਰ ਰੁਪਏ

Scheme ਦੇ ਤਹਿਤ ਸੋਨਾ ਫਿਜੀਕਲ ਫ਼ਾਰਮ ‘ਚ ਨਹੀਂ ਦਿੱਤਾ ਜਾਵੇਗਾ। ਵਿਆਹ ਦੇ ਰਜਿਸਟਰੇਸ਼ਨ ਅਤੇ ਵੇਰੀਫਿਕੇਸ਼ਨ ਤੋਂ ਬਾਅਦ 30,000 ਰੁਪਏ ਲਾੜੀ ਦੇ ਬੈਂਕ ਅਕਾਉਂਟ ਵਿੱਚ ਜਮ੍ਹਾਂ ਕੀਤੇ ਜਾਣਗੇ। ਇਸਤੋਂ ਬਾਅਦ ਉਸਨੂੰ ਸੋਨੇ ਦੀ ਖਰੀਦ ਦੀ ਰਸੀਦ ਸਬਮਿਟ ਕਰਨਾ ਹੋਵੇਗੀ। ਇਨ੍ਹਾਂ ਪੈਸਿਆਂ ਦਾ ਇਸਤੇਮਾਲ ਹੋਰ ਕਿਸੇ ਕੰਮ ਲਈ ਨਹੀਂ ਕੀਤਾ ਜਾ ਸਕਦਾ।

Rupees slip 97 paisa against dollarRupees 

10 ਗਰਾਮ ਸੋਨੇ ਲਈ 30,000 ਰੁਪਏ ਦਾ ਅਮਾਉਂਟ ਪੂਰੇ ਸਾਲ ਸੋਣ ਦੀ ਔਸਤ ਕੀਮਤ ‘ਤੇ ਗੌਰ ਕਰਨ ਤੋਂ ਬਾਅਦ ਤੈਅ ਕੀਤਾ ਗਿਆ ਹੈ। ਇਸਨੂੰ ਹਰ ਬਜਟ ‘ਚ ਸੋਧ ਕੀਤੀ ਜਾਵੇਗੀ। ਵਿਆਹ ਨੂੰ ਡਿਪਟੀ ਕਮਿਸ਼ਨਰਸ ਦੇ ਆਫਿਸੇਜ ਤੋਂ ਇਲਾਵਾ ਸਰਕਲ ਆਫਿਸੇਜ ‘ਚ ਵੀ ਪੰਜੀਕ੍ਰਿਤ ਕਰਾਉਣ ਦੀ ਆਗਿਆ ਦਿੱਤੀ ਜਾਵੇਗੀ।

GoldGold

ਅਰੁੰਧਤੀ ਸੋਨਾ ਯੋਜਨਾ ਨਾਲ ਸਰਕਾਰੀ ਖਜਾਨੇ ‘ਤੇ ਸਾਲਾਨਾ ਕਰੀਬ 800 ਕਰੋੜ ਰੁਪਏ ਦਾ ਖਰਚ ਆਵੇਗਾ। ਹੁਣੇ ਆਸਾਮ ਸਰਕਾਰ ਨੇ ਮੌਜੂਦਾ ਵਿੱਤ ਸਾਲ ‘ਚ ਇਸ ਯੋਜਨਾ ‘ਤੇ ਤਿੰਨ ਮਹੀਨਿਆਂ ਲਈ 300 ਕਰੋੜ ਦਾ ਬਜਟ ​ਰੱਖਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement