
ਨੌਜਵਾਨ ਕਿਸਾਨ ਨੇ ਦੱਸਿਆ ਕਿ ਪਹਿਲਾਂ ਮੈਂ ਇੱਥੇ ਛੱਬੀ ਨਵੰਬਰ ਨੂੰ ਆਇਆ ਸੀ ਉਸ ਵਕਤ ਪਾਣੀ ਦੀਆਂ ਬੁਛਾੜਾਂ ਨਾਲ ਮੇਰੀ ਅੱਖ ਬਿਲਕੁਲ ਖ਼ਰਾਬ ਹੋ ਗਈ ਸੀ
ਨਵੀਂ ਦਿੱਲੀ, ( ਸੈਸ਼ਵ ਨਾਗਰਾ ) : ਪਾਣੀ ਦੀਆਂ ਬੁਛਾੜਾਂ ਨਾਲ ਖਰਾਬ ਹੋਈ ਅੱਖ ਆਪਰੇਸ਼ਨ ਕਰਾ ਕੇ ਸਾਈਕਲ ਤੇ ਪਹੁੰਚੇ ਕਿਸਾਨ ਆਗੂ ਨੇ ਕਿਹਾ ਕਿ ਜੇਕਰ ਦੇਸ਼ ਦੇ ਲੋਕ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਬਿੱਲਾਂ ਨੂੰ ਪਸੰਦ ਨਹੀਂ ਕਰਦੇ ਤਾਂ ਸਰਕਾਰ ਖੇਤੀ ਬਿੱਲਾਂ ਨੂੰ ਵਾਪਸ ਲਵੇ । ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਸਾਨ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ‘ਤੇ ਖੇਤੀਬਾੜੀ ਬਿੱਲ ਬਣਾ ਕੇ ਥੋਪ ਰਹੀ ਹੈ। ਜਿਸ ਨੂੰ ਦੇਸ਼ ਦੇ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
photoਨੌਜਵਾਨ ਕਿਸਾਨ ਨੇ ਦੱਸਿਆ ਕਿ ਪਹਿਲਾਂ ਮੈਂ ਇੱਥੇ ਛੱਬੀ ਨਵੰਬਰ ਨੂੰ ਆਇਆ ਸੀ ਉਸ ਵਕਤ ਪਾਣੀ ਦੀਆਂ ਬੁਛਾੜਾਂ ਨਾਲ ਮੇਰੀ ਅੱਖ ਬਿਲਕੁਲ ਖ਼ਰਾਬ ਹੋ ਗਈ ਸੀ , ਉਨ੍ਹਾਂ ਦੱਸਿਆ ਕਿ ਮੈਂ ਅੱਖ ਦਾ ਅਪਰੇਸ਼ਨ ਕਰਵਾ ਕੇ ਇੱਕੀ ਦਿਨ ਆਰਾਮ ਕਰਕੇ ਹੁਣ ਦੁਬਾਰਾ ਫੇਰ ਬਾਰਡਰ ‘ਤੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਮੈਂ ਸੰਗਰੂਰ ਜ਼ਿਲ੍ਹੇ ਤੋਂ ਨਾਲ ਸੰਬੰਧਿਤ ਹਾਂ ਅਤੇ 288 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 22 ਘੰਟਿਆਂ ਵਿਚ ਦੀ ਦਿੱਲੀ ਪਹੁੰਚਿਆ ਹਾਂ, ਇਹ ਸਾਡੇ ਦਾ ਹੀ ਕਮਾਲ ਕੇ ਏਨੀ ਦੂਰ ਦਾ ਸਫਰ ਕਰਕੇ ਸੰਘਰਸ਼ ਵਿਚ ਸਾਮਿਲ ਹੋਇਆਂ ਹਾਂ, ਸਰਕਾਰ ਨੂੰ ਸਾਡੇ ਹੌਸ਼ਲੇ ਨਹੀਂ ਪਰਖਨੇ ਚਾਹੀਦੇ ।
Farmers Protestਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਦੇਸ਼ ਦੀ ਕਿਸਾਨ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਅਣਦੇਖਾ ਕਰ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨ ਕੋਈ ਅਤਿਵਾਦੀ ਨਹੀਂ ਹਨ, ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਸੰਘਰਸ਼ ਨੂੰ ਖਤਮ ਕਰਨਾ ਚਾਹੀਦਾ ਹੈ ।