
ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲਿਆਂ ਲਈ ਰੇਲਵੇ ਭਰਤੀ ਬੋਰਡ ਇਸ ਸਾਲ ਦੀ ਸੱਭ ਤੋਂ ਵੱਡੀ ਭਰਤੀ ਕਰਨ ਵਾਲਾ ਹੈ। ਰੇਲਵੇ 2019 - 20 ਵਿਚ 2 ਲੱਖ 30 ਹਜ਼ਾਰ...
ਨਵੀਂ ਦਿੱਲੀ : ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲਿਆਂ ਲਈ ਰੇਲਵੇ ਭਰਤੀ ਬੋਰਡ ਇਸ ਸਾਲ ਦੀ ਸੱਭ ਤੋਂ ਵੱਡੀ ਭਰਤੀ ਕਰਨ ਵਾਲਾ ਹੈ। ਰੇਲਵੇ 2019 - 20 ਵਿਚ 2 ਲੱਖ 30 ਹਜ਼ਾਰ ਅਹੁਦਿਆਂ 'ਤੇ ਭਰਤੀ ਨਿਕਾਲੇਗਾ। ਇਸ ਸਾਲ ਰੇਲਵੇ 1 ਲੱਖ 31 ਹਜ਼ਾਰ ਅਹੁਦਿਆਂ ਅਤੇ ਅਗਲੇ ਸਾਲ 99 ਹਜ਼ਾਰ ਅਹੁਦਿਆਂ 'ਤੇ ਭਰਤੀਆਂ ਕਰੇਗਾ। ਜਦੋਂ ਕਿ 2 ਸਾਲਾਂ ਵਿਚ ਰੇਲਵੇ 4 ਲੱਖ ਭਰਤੀਆਂ ਕਰਨ ਵਾਲਾ ਹੈ। 2 ਲੱਖ 30 ਹਜ਼ਾਰ ਅਹੁਦਿਆਂ ਉਤੇ ਭਰਤੀ 2 ਫੇਜ਼ ਵਿਚ ਹੋਣੀ ਹੈ। ਪਹਿਲਾਂ ਫੇਜ਼ ਵਿਚ ਰੇਲਵੇ 1 ਲੱਖ 31 ਹਜ਼ਾਰ ਅਹੁਦਿਆਂ 'ਤੇ ਭਰਤੀ ਲਈ ਨੋਟਿਫਿਕੇਸ਼ਨ ਜਾਰੀ ਹੋਵੇਗੀ।
Job Vacancy in Railway
ਜਦੋਂ ਕਿ ਦੂਜੇ ਫੇਜ਼ ਵਿਚ 99 ਹਜ਼ਾਰ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਰੇਲਵੇ 1 ਲੱਖ 31 ਹਜ਼ਾਰ ਅਹੁਦਿਆਂ 'ਤੇ ਨੋਟਿਫਿਕੇਸ਼ਨ ਫ਼ਰਵਰੀ ਜਾਂ ਮਾਰਚ ਵਿਚ ਜਾਰੀ ਕਰੇਗਾ। ਜਦੋਂ ਕਿ 99 ਹਜ਼ਾਰ ਅਹੁਦਿਆਂ ਲਈ ਮਈ - ਜੂਨ 2020 ਵਿਚ ਨੋਟਿਫਿਕੇਸ਼ਨ ਜਾਰੀ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਸਾਲ 2018 ਵਿਚ ਰੇਲਵੇ ਭਰਤੀ ਬੋਰਡ ਗਰੁਪ ਸੀ ਏਐਲਪੀ, ਟੈਕਨੀਸ਼ਿਅਨ ਦੇ 60 ਹਜ਼ਾਰ ਤੋਂ ਜ਼ਿਆਦਾ ਅਹੁਦਿਆਂ 'ਤੇ ਵੇਕੈਂਸੀ ਕੱਢੀ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਹੀ ਗਰੁਪ ਡੀ ਦੇ 62 ਹਜ਼ਾਰ 907 ਅਹੁਦਿਆਂ 'ਤੇ ਵੀ ਵੇਕੈਂਸੀ ਨਿਕਲੀ ਸੀ। ਗਰੁਪ ਸੀ ਅਤੇ ਗਰੁਪ ਡੀ ਦੋਵੇਂ ਭਰਤੀਆਂ ਲਈ ਪ੍ਰਕਿਰਿਆ ਚੱਲ ਰਹੀ ਹੈ।
Indian Railway
ਗਰੁਪ ਡੀ ਭਰਤੀ ਪ੍ਰੀਖਿਆ ਦਾ ਨਤੀਜਾ ਆਉਣਾ ਹੈ। ਗਰੁਪ ਡੀ ਦਾ ਨਤੀਜਾ ਫ਼ਰਵਰੀ ਦੇ ਮੱਧ ਵਿਚ ਜਾਰੀ ਕੀਤੀ ਜਾਵੇਗੀ। ਉਮੀਦਵਾਰ ਅਪਣੇ ਰੀਜ਼ਨ ਦੀ ਰੇਲਵੇ ਭਰਤੀ ਬੋਰਡ ਗਰੁਪ ਵੈਬਸਾਈਟ 'ਤੇ ਜਾਕੇ ਅਪਣਾ ਰਿਜ਼ਲਟ ਚੈਕ ਕਰ ਪਾਓਗੇ। ਉੱਤਰੀ ਰੇਲਵੇ ਨੇ ਹਾਲ ਹੀ 'ਚ ਅਪ੍ਰੈਂਟਿਸ ਦੇ 1092 ਅਹੁਦਿਆਂ 'ਤੇ ਭਰਤੀ ਲਈ ਵੇਕੈਂਸੀ ਕੱਢੀ ਸੀ। ਹੁਣ ਇਹਨਾਂ ਅਹੁਦਿਆਂ 'ਤੇ ਅਰਜ਼ੀ ਦੀ ਆਖਰੀ ਤਰੀਕ ਨਜ਼ਦੀਕ ਹੈ। ਤੁਸੀਂ ਇਹਨਾਂ ਅਹੁਦਿਆਂ 'ਤੇ 31 ਜਨਵਰੀ 2019 ਤੱਕ ਐਪਲਾਈ ਕਰ ਸਕਦੇ ਹੋ। ਅਪਲਾਈ ਕਰਨ ਵਾਲੇ ਉਮੀਦਵਾਰ ਦਾ 10ਵੀਂ ਅਤੇ ITI ਪਾਸ ਹੋਣਾ ਲਾਜ਼ਮੀ ਹੈ।