ਰਾਹੁਲ ਦਾ ਮਨੋਹਰ ਪਾਰੀਕਰ ਨੂੰ ਜਵਾਬ, ਮੋਦੀ ਦੇ ਦਬਾਅ ਹੇਠ ਆ ਤੁਸੀਂ ਮੇਰੇ ‘ਤੇ ਸਾਧਿਆ ਨਿਸ਼ਾਨਾ
Published : Jan 31, 2019, 1:12 pm IST
Updated : Jan 31, 2019, 1:12 pm IST
SHARE ARTICLE
Rahul Gandhi
Rahul Gandhi

ਭ੍ਰਿਸ਼ਟਾਚਾਰ ਮੁਲਾਕਾਤ ਦਾ ਇਸਤੇਮਾਲ ਰਾਜਨੀਤਕ ਫਾਇਦੇ ਲਈ ਕਰਨ ਸਬੰਧੀ...

ਨਵੀਂ ਦਿੱਲੀ : ਭ੍ਰਿਸ਼ਟਾਚਾਰ ਮੁਲਾਕਾਤ ਦਾ ਇਸਤੇਮਾਲ ਰਾਜਨੀਤਕ ਫਾਇਦੇ ਲਈ ਕਰਨ ਸਬੰਧੀ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੇ ਇਲਜ਼ਾਮ ਨੂੰ ਖਾਰਿਜ਼ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਪਾਰੀਕਰ ਨੇ ਦਬਾਅ ਵਿਚ ਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਫਾਦਾਰੀ ਦਿਖਾਉਣ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੂੰ ਲਿਖੇ ਜਵਾਬੀ ਪੱਤਰ ਵਿਚ ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੇ ਨਾਲ ਹੋਈ ਕੋਈ ਨਿਜੀ ਗੱਲਬਾਤ ਸਾਂਝੀ ਨਹੀਂ ਕੀਤੀ ਹੈ

Manohar ParrikarManohar Parrikar

ਸਗੋਂ ਰਾਫੇਲ ਮਾਮਲੇ ਨਾਲ ਜੁੜੀਆਂ ਉਹੀ ਗੱਲਾਂ ਕੀਤੀਆਂ ਹਨ ਜੋ ਪਹਿਲਾਂ ਤੋਂ ਸਾਰਵਜਨਿਕ ਮਸਲੇ ਉਤੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮਨੋਹਰ ਪਾਰੀਕਰ ਜੀ, ਮੈਂ ਇਹ ਸੁਣ ਕੇ ਹੈਰਾਨ ਹਾਂ ਕਿ ਤੁਸੀਂ ਮੈਨੂੰ ਕੋਈ ਪੱਤਰ ਲਿਖਿਆ ਅਤੇ ਇਸ ਨੂੰ ਮੈਨੂੰ ਪੜ੍ਹਨ ਦਾ ਮੌਕਾ ਮਿਲਣ ਤੋਂ ਪਹਿਲਾਂ ਹੀ ਮੀਡੀਆ ਵਿਚ ਲੀਕ ਕਰ ਦਿਤਾ। ਉਨ੍ਹਾਂ ਨੇ ਕਿਹਾ ਕਿ ਸਨਮਾਨ ਦੇ ਨਾਲ ਕਹਿਣਾ ਚਾਹੁੰਦਾ ਹਾਂ ਕਿ ਮੇਰਾ ਤੁਹਾਡੇ ਇਥੇ ਦੌਰਾ ਪੂਰੀ ਤਰ੍ਹਾਂ ਨਿਜੀ ਸੀ। ਤੁਹਾਨੂੰ ਇਹ ਯਾਦ ਹੋਵੇਗਾ ਕਿ ਜਦੋਂ ਅਮਰੀਕਾ ਵਿਚ ਤੁਹਾਡਾ ਉਪਚਾਰ ਚੱਲ ਰਿਹਾ ਸੀ ਉਦੋਂ ਵੀ ਮੈਂ ਤੁਹਾਡੀ ਸਿਹਤ ਦੇ ਬਾਰੇ ਵਿਚ ਜਾਣਨ ਲਈ ਸੰਪਰਕ ਕੀਤਾ ਸੀ।

PM ModiPM Modi

ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਉਤੇ ਨਿਸ਼ਾਨਾ ਲਾਉਦੇ ਹੋਏ ਕਿਹਾ ਕਿ ਮੈਂ ਇਕ ਜਨਪ੍ਰਤੀਨਿਧੀ ਹਾਂ। ਰਾਫੇਲ ਸੌਦੇ ਵਿਚ ਇਕ ਭ੍ਰਿਸ਼ਟ ਪ੍ਰਧਾਨ ਮੰਤਰੀ ਦੀ ਬੇਈਮਾਨੀ ਨੂੰ ਲੈ ਕੇ ਉਨ੍ਹਾਂ ਉਤੇ ਹਮਲਾ ਕਰਨ ਦਾ ਮੇਰਾ ਅਧਿਕਾਰ ਹੈ। ਮੈਂ ਉਹੀ ਗੱਲਾਂ ਕੀਤੀਆਂ ਹਨ ਜੋ ਪਹਿਲਾਂ ਤੋਂ ਹੀ ਸਰਜਨਿਕ ਮਸਲੇ ਉਤੇ ਹਨ। ਤੁਹਾਡੀ ਅਤੇ ਮੇਰੀ ਮੁਲਾਕਾਤ ਦੇ ਦੌਰਾਨ ਹੋਈ ਗੱਲਬਾਤ ਨਾਲ ਜੁੜੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਗਾਂਧੀ ਨੇ ਕਿਹਾ ਕਿ ਮੈਨੂੰ ਤੁਹਾਡੀ ਹਾਲਤ ਨਾਲ ਹਮਦਰਦੀ ਹੈ। ਮੈਂ ਸਮਝਦਾ ਹਾਂ ਕਿ ਕੱਲ ਦੀ ਸਾਡੀ ਮੁਲਾਕਾਤ ਤੋਂ ਬਾਅਦ ਤੁਹਾਡੇ ਉਤੇ ਕਿੰਨਾ ਦਬਾਅ ਹੈ। ਰਾਹੁਲ ਗਾਂਧੀ ਨੇ ਪਾਰੀਕਰ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement