
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਿੱਤੀ ਸਾਲ 2019-20 ਲਈ ਆਰਥਕ ਸਰਵੇਖਣ ਸੰਸਦ ਵਿਚ ਪੇਸ਼ ਕਰ ਦਿੱਤਾ ਹੈ।
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਿੱਤੀ ਸਾਲ 2019-20 ਲਈ ਆਰਥਕ ਸਰਵੇਖਣ ਸੰਸਦ ਵਿਚ ਪੇਸ਼ ਕਰ ਦਿੱਤਾ ਹੈ। ਇਸ ਸਰਵੇ ਮੁਤਾਬਕ ਸਾਲ 2011-12 ਤੋਂ 2017-18 ਦੇ ਛੇ ਸਾਲ ਦੌਰਾਨ 2.62 ਕਰੋੜ ਲੋਕਾਂ ਨੂੰ ਨਵੀਂ ਨੌਕਰੀ ਮਿਲੀ ਹੈ। ਸਰਵੇਖਣ ਮੁਤਾਬਕ ਸਾਲ 2011-12 ਤੋਂ 2017-18 ਵਿਚ ਦੇਸ਼ ਦੇ ਸ਼ਹਿਰੀ ਅਤੇ ਗ੍ਰਾਮੀਣ ਇਲਾਕਿਆਂ ਵਿਚ 2.62 ਕਰੋੜ ਲੋਕਾਂ ਨੂੰ ਨੌਕਰੀਆਂ ਮਿਲੀਆਂ ਹਨ।
Photo
ਇਹ ਅੰਕੜੇ ਸੰਗਠਿਤ ਸੈਕਟਰ ਦੇ ਹਨ। ਆਰਥਕ ਸਰਵੇ ਅਨੁਸਾਰ ਨਵੰਬਰ 2019 ਤੱਕ ਕੁੱਲ 69.03 ਲੱਖ ਲੋਕਾਂ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਸਿਖਲਾਈ ਦਿੱਤੀ ਗਈ ਹੈ। ਇਹੀਂ ਨਹੀਂ ਇਹਨਾਂ 6 ਸਾਲਾਂ ਦੌਰਾਨ ਔਰਤਾਂ ਦੇ ਰੁਜ਼ਗਾਰ ਵਿਚ 8 ਫੀਸਦੀ ਦਾ ਵਾਧਾ ਹੋਇਆ ਹੈ। ਸਰਵੇ ਮੁਤਾਬਕ ਰੁਜ਼ਗਾਰ ਦੇ ਮਾਮਲਿਆਂ ਵਿਚ ਸਰਕਾਰ ਦਾ ਫੋਕਸ ਇਸ ਗੱਲ ‘ਤੇ ਰਿਹਾ ਹੈ ਕਿ ਨੌਕਰੀਆਂ ਦੀ ਗੁਣਵੱਤਾ ਵਿਚ ਸੁਧਾਰ ਹੋਵੇ ਅਤੇ ਅਰਥ ਵਿਵਸਥਾ ਵਿਚ ਸੰਗਠਤ ਸੈਕਟਰ ਦੀਆਂ ਨੌਕਰੀਆਂ ਵਧਣ।
Photo
ਇਸ ਦੇ ਤਹਿਤ ਰੇਗੂਲਰ ਵੇਜ ਜਾਂ ਸੈਲਰੀ ਵਾਲੇ ਕਰਮਚਾਰੀਆਂ ਦਾ ਹਿੱਸਾ ਸਾਲ 2010-11 ਦੇ 18 ਫੀਸਦੀ ਦੇ ਮੁਕਾਬਲੇ 2017-18 ਵਿਚ ਵਧ ਕੇ 23 ਫੀਸਦੀ ਤੱਕ ਪਹੁੰਚ ਗਿਆ ਹੈ। ਇਸ ਦੌਰਾਨ ਕੁੱਲ ਮਿਲਾ ਕੇ 2.62 ਕਰੋੜ ਨਵੀਆਂ ਨੌਕਰੀਆਂ ਦਿੱਤੀਆਂ ਗਈਆਂ। ਇਸ ਵਿਚ 1.21 ਕਰੋੜ ਨੌਕਰੀਆਂ ਗ੍ਰਾਮੀਣ ਖੇਤਰ ਵਿਚ ਅਤੇ 1.39 ਕਰੋੜ ਨੌਕਰੀਆਂ ਸ਼ਹਿਰੀ ਖੇਤਰ ਵਿਚ ਦਿੱਤੀਆਂ ਗਈਆਂ।
Photo
ਇਸ ਮੁਤਾਬਕ ਅਗਲੇ ਵਿੱਤੀ ਸਾਲ ਯਾਨੀ 2020-21 ਵਿਚ ਦੇਸ਼ ਦੇ ਜੀ.ਡੀ.ਪੀ. ਵਿਚ ਵਿਕਾਸ ਦਰ 6 ਤੋਂ 6.5 ਫੀਸਦੀ ਵਿਚ ਰਹਿ ਸਕਦੀ ਹੈ। ਆਰਥਕ ਸਰਵੇ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਵਿੱਤੀ ਸਾਲ ਵਿਚ ਜੀਡੀਪੀ ਵਿਕਾਸ ਦਰ 5 ਫੀਸਦੀ ਰਹੇਗੀ। ਇਸ ਤੋਂ ਪਹਿਲਾਂ ਸੀਐਸਓ ਵੱਲੋਂ ਜਾਰੀ ਐਡਵਾਂਸ ਅੰਕੜਿਆਂ ਵਿਚ ਵੀ ਜੀਡੀਪੀ ਵਿਕਾਸ ਦਰ 5 ਫੀਸਦੀ ਰਹਿਣ ਦਾ ਅਨੁਮਾਨ ਜਾਰੀ ਕੀਤਾ ਗਿਆ ਸੀ।
Photo
ਸਰਵੇ ਪੇਸ਼ ਹੋਣ ਤੋਂ ਪਹਿਲਾਂ ਮੁੱਖ ਆਰਥਕ ਸਲਾਹਕਾਰ ਕ੍ਰਿਸ਼ਨਾਮੂਰਤੀ ਸੁਬਰਾਮਣੀਅਮ ਨੇ ਕਿਹਾ, ‘ਸਾਡੀ ਟੀਮ ਨੇ ਕਾਫੀ ਮਿਹਨਤ ਕੀਤੀ ਹੈ। ਇਸ ਟੀਮ ਨੇ ਛੇ ਮਹੀਨਿਆਂ ਵਿਚ ਦੂਜਾ ਆਰਥਕ ਸਰਵੇਖਣ ਪੇਸ਼ ਕੀਤਾ ਹੈ’। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੁਲਾਈ 2019 ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਿੱਤੀ ਸਾਲ 2019-20 ਦਾ ਬਜਟ ਪੇਸ਼ ਕੀਤਾ ਸੀ।
Photo
ਇਸ ਤੋਂ ਪਹਿਲਾਂ ਵੀ ਆਰਥਕ ਸਰਵੇਖਣ ਪੇਸ਼ ਕੀਤਾ ਗਿਆ ਸੀ। ਸਰਵੇ ਨਾਲ ਦੇਸ਼ ਦੇ ਆਰਥਕ ਹਲਾਤਾਂ ਦੀ ਤਸਵੀਰ ਸਾਹਮਣੇ ਆਉਂਦੀ ਹੈ। ਹਰ ਸਾਲ ਆਰਥਕ ਸਰਵੇ ਬਜਟ ਤੋਂ ਇਕ ਦਿਨ ਪਹਿਲਾਂ ਪੇਸ਼ ਹੁੰਦਾ ਹੈ। ਵਿੱਤੀ ਸਾਲ 2020-21 ਦਾ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਪੇਸ਼ ਕਰੇਗੀ।