
ਨਾਗਰਿਕਤਾ ਕਾਨੂੰਨ ਦਾ ਜ਼ਿਕਰ ਹੁੰਦਿਆ ਹੀ ਸੰਸਦ ਵਿਚ ਵਿਰੋਧੀ ਧੀਰਾਂ ਨੇ ਇਸ ਦਾ ਵਿਰੋਧ ਜਤਾਇਆ
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿੰਦਬਰਮ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਦੇ ਸੰਬੋਧਨ ਵਿਚ ਆਰਥਿਕ ਮੰਦੀ ਨਾਲ ਨਿਪਟਨ ਨੂੰ ਲੈ ਕੇ ਕੁੱਝ ਨਹੀਂ ਕਿਹਾ ਗਿਆ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਆਪਣਾ ਰੁਖ ਦਹੋਰਾਇਆ ਹੈ ਜਿਸ ਨਾਲ ਪ੍ਰਦਰਸ਼ਨ ਹੋਰ ਤੇਜ਼ ਹੋਣਗੇ।
File Photo
ਪੀ ਚਿੰਦਬਰਮ ਨੇ ਟਵੀਟ ਕਰਦੇ ਹੋਏ ਕਿਹਾ ਕਿ ''ਰਾਸ਼ਟਰਪਤੀ ਦਾ ਸੰਬੋਧਨ ਨਵੇਂ ਸਾਲ ਵਿਚ ਸਰਕਾਰ ਦਾ ਨੀਤੀਗਤ ਬਿਆਨ ਹੁੰਦਾ ਹੈ। ਮੈ ਇਹ ਵੇਖਣਾ ਚਾਹੁੰਦਾ ਸੀ ਕਿ ਇਹ ਸਰਕਾਰ ਗੰਭੀਰ ਆਰਥਿਕ ਮੰਦੀ ਨਾਲ ਨਿਪਟਣ ਦੇ ਲਈ ਕੀ ਇਰਾਦਾ ਰੱਖਦੀ ਹੈ ਪਰ ਮੈਨੂੰ ਇਸ ਵਿਚੋਂ ਕੁੱਝ ਨਹੀਂ ਮਿਲਿਆ''
File Photo
ਉਨ੍ਹਾਂ ਨੇ ਅੱਗੇ ਕਿਹਾ ''ਸਰਕਾਰ ਨੇ ਸੀਏਏ ਉੱਤੇ ਸਖ਼ਤ ਰਵੱਈਆ ਦੋਹਰਾਇਆ ਕਿ ਉਹ ਨੋਜਵਾਨਾਂ, ਮਹਿਲਾਵਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬੇਪਰਵਾਹ ਹੈ।ਸਰਕਾਰ ਵੱਲੋਂ ਲੋਕਤੰਤਰੀ ਵਿਰੋਧ ਨੂੰ ਅਸਵੀਕਾਰ ਕਰਨਾ ਵਿਰੋਧ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰੇਗਾ''। ਕਾਂਗਰਸ ਆਗੂ ਨੇ ਕਿਹਾ ਜੰਮੂ ਕਸ਼ਮੀਰ ਅਤੇ ਲੱਦਾਖ 'ਤੇ ਨੀਤੀ ਨੂੰ ਸਰਕਾਰ ਨੇ ਜਿਸ ਤਰ੍ਹਾਂ ਬਿਆਨ ਕੀਤਾ ਉਸ ਨਾਲ ਸਾਫ਼ ਹੈ ਕਿ ਉਸ ਨੇ ਪਿਛਲੇ ਛੇ ਮਹੀਨਿਆਂ ਵਿਚ ਕੁੱਝ ਨਹੀਂ ਸਿੱਖਿਆ ਅਤੇ ਉਹ ਕਸ਼ਮੀਰ ਘਾਟੀ ਵਿਚ 75 ਲੱਖ ਲੋਕਾਂ ਦੇ ਨਾਲ ਬੇਇਨਸਾਫੀ ਅਤੇ ਅਪਮਾਨ ਵਧਾਉਣ ਲਈ ਵਚਨਬੱਧ ਹੈ।
File Photo
ਦੱਸ ਦਈਏ ਕਿ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਦੋਣਾਂ ਸਦਨਾਂ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਸਰਕਾਰ ਨੇ ਨਾਗਰਿਕਤਾ ਕਾਨੂੰਨ ਨੂੰ ਬਣਾ ਕੇ ਗਾਂਧੀ ਜੀ ਦੀ ਇੱਛਾ ਪੂਰੀ ਕੀਤੀ ਹੈ। ਹਾਲਾਂਕਿ ਨਾਗਰਿਕਤਾ ਕਾਨੂੰਨ ਦਾ ਜ਼ਿਕਰ ਹੁੰਦਿਆ ਹੀ ਸੰਸਦ ਵਿਚ ਵਿਰੋਧੀ ਧੀਰਾਂ ਨੇ ਇਸ ਦਾ ਵਿਰੋਧ ਜਤਾਇਆ ।