ਸੰਸਦ ਵਿਚ ਆਰਥਕ ਸਮੀਖਿਆ ਪੇਸ਼ : ਆਰਥਕ ਵਾਧਾ ਤੇਜ਼ ਹੋਵੇਗਾ ਪਰ...!
Published : Jan 31, 2020, 9:05 pm IST
Updated : Jan 31, 2020, 9:05 pm IST
SHARE ARTICLE
file photo
file photo

ਚਾਲੂ ਵਿੱਤ ਵਰ੍ਹੇ 2019-20 ਵਿਚ ਆਰਥਕ ਵਾਧਾ ਦਰ ਪੰਜ ਫ਼ੀ ਸਦੀ ਰਹੇਗੀ

ਨਵੀਂ ਦਿੱਲੀ : ਸੰਸਦ ਵਿਚ ਸ਼ੁਕਰਵਾਰ ਨੂੰ ਪੇਸ਼ ਆਰਥਕ ਸਮੀਖਿਆ ਵਿਚ ਅਗਲੇ ਵਿੱਤ ਵਰ੍ਹੇ ਦੌਰਾਨ ਆਰਥਕ ਵਾਧਾ ਦਰ ਦੇ ਸੁਧਰ ਕੇ 6 ਤੋਂ 6.5 ਫ਼ੀ ਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਵਾਧਾ ਦਰ ਨੂੰ ਇਕ ਦਹਾਕੇ ਦੇ ਹੇਠਲੇ ਪੱਧਰ 'ਚੋਂ ਉਭਾਰਨ ਲਈ ਖ਼ਜ਼ਾਨੇ ਦੇ ਘਾਟੇ ਦੇ ਟੀਚੇ ਵਿਚ ਢਿੱਲ ਦਿਤੀ ਜਾ ਸਕਦੀ ਹੈ। ਸਮੀਖਿਆ ਵਿਚ ਖਾਧ ਸਬਸਿਡੀ ਵਲ ਵੀ ਸਰਕਾਰ ਦਾ ਧਿਆਨ ਖਿੱਚਿਆ ਗਿਆ ਗਿਆ ਹੈ।

PhotoPhoto

ਸਮੀਖਿਆ ਵਿਚ ਰਾਸ਼ਨ ਦੀਆਂ ਦੁਕਾਨਾਂ ਜ਼ਰੀਏ ਵਿਕਣ ਵਾਲੇ ਅਨਾਜ ਦੀਆਂ ਕੀਮਤਾਂ ਦੀ ਸਮਖਿਆ 'ਤੇ ਜ਼ੋਰ ਦਿਤਾ ਗਿਆ ਹੈ। ਕਾਰੋਬਾਰ ਦੇ ਹੋਰ ਅਨੁਕੂਲ ਨੀਤੀਆਂ ਬਣਾਏ ਜਾਣ ਦੀ ਲੋੜ 'ਤੇ ਵੀ ਜ਼ੋਰ ਦਿਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਸੰਪਤੀ ਦੀ ਢੁਕਵੀਂ ਵੰਡ ਕੀਤੀ ਜਾਣੀ ਚਾਹੀਦੀ ਹੈ। ਇਹ ਵੀ ਕਿਹਾ ਗਿਆ ਹੈ ਕਿ ਕਾਰੋਬਾਰੀਆਂ ਅਤੇ ਉਦਮੀਆਂ ਨੂੰ ਸਨਮਾਨ ਦੀ ਨਜ਼ਰ ਨਾਲ ਵੇਖਿਆ ਜਾਵੇ।

PhotoPhoto

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 2019-20 ਦੀ ਆਰਥਕ ਸਮੀਖਿਆ ਨੂੰ ਲੋਕ ਸਭਾ ਵਿਚ ਪੇਸ਼ ਕੀਤਾ। ਆਰਥਕ ਸਮੀਖਿਆ ਨੂੰ ਸਰਕਾਰ ਦੇ ਬਜਟ ਦਾ ਸ਼ੀਸ਼ਾ ਸਮਝਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸਮੀਖਿਆ ਵਿਚ ਦਿਤੇ ਗਏ ਸੁਝਾਵਾਂ 'ਤੇ ਬਜਟ ਵਿਚ ਧਿਆਨ ਦਿਤਾ ਜਾਂਦਾ ਹੈ। ਆਰਥਕ ਸੁਸਤੀ ਨੂੰ ਵੇਖਦਿਆਂ ਸਮੀਖਿਆ ਵਿਚ ਗਿਆ ਹੈ ਕਿ ਚਾਲੂ ਵਿੱਤ ਵਰ੍ਹੇ 2019-20 ਵਿਚ ਆਰਥਕ ਵਾਧਾ ਦਰ ਪੰਜ ਫ਼ੀ ਸਦੀ ਰਹੇਗੀ।

PhotoPhoto

ਇਹ ਦਰ ਪਿਛਲੇ 11 ਸਾਲਾਂ ਵਿਚ ਸੱਭ ਤੋਂ ਘੱਟ ਹੈ ਅਤੇ ਇਸ ਦਾ ਰੁਜ਼ਗਾਰ ਦੀਆਂ ਸੰਭਾਵਨਾਵਾਂ 'ਤੇ ਅਸਰ ਪੈਣਾ ਸੁਭਾਵਕ ਹੈ।  ਸਮੀਖਿਆ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੂੰ ਅਪਣੇ ਮਜ਼ਬੂਤ ਲੋਕ ਫ਼ਤਵੇ ਦੀ ਵਰਤੋਂ ਸੁਧਾਰਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਿਚ ਕਰਨੀ ਚਾਹੀਦੀ ਹੈ।

PhotoPhoto

ਰੀਪੋਰਟ ਮੁਤਾਬਕ ਸਕੂਲਾਂ ਵਿਚ ਮੁਢਲੇ ਪੱਧਰ 'ਤੇ ਪੜ੍ਹਾਈ ਛੱਡਣ ਵਾਲਿਆਂ ਦੀ ਗਿਣਤੀ 10 ਫ਼ੀ ਸਦੀ ਰਹੀ ਹੈ ਜਦਕਿ ਦਰਮਿਆਨੇ ਪੱਧਰ 'ਤੇ ਸਕੂਲ ਛੱਡਣ ਵਾਲਿਆਂ ਦੀ ਗਿਣਤੀ 17.5 ਫ਼ੀ ਸਦੀ ਰਹੀ ਹੈ। ਉਪਰਲੇ ਪੱਧਰ 'ਤੇ ਪੜ੍ਹਾਈ ਛੱਡਣ ਵਾਲਿਆਂ ਦੀ ਗਿਣਤੀ 19.8 ਫ਼ੀ ਸਦੀ ਰਹੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement