ਤੇ ਹੁਣ ਖ਼ਾਲੀ ਖਜ਼ਾਨੇ 'ਚੋਂ ਲਗਜ਼ਰੀ 'ਝੂਟੇ' ਲੈਣਗੇ ਵਿਧਾਇਕ
Published : Dec 18, 2019, 4:13 pm IST
Updated : Dec 18, 2019, 4:13 pm IST
SHARE ARTICLE
File photo
File photo

ਸੰਸਦ ਮੈਂਬਰਾਂ ਤੇ ਵਿਧਾਇਕਾਂ ਲਈ 20 ਲਗਜ਼ਰੀ ਗੱਡੀਆਂ ਖ਼ਰੀਦਣ ਦੀ ਤਿਆਰੀ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਖਜ਼ਾਨੇ ਦੀ ਵਿੱਤੀ ਹਾਲਤ ਹੁਣ ਕਿਸੇ ਤੋਂ ਛੁਪੀ ਹੋਈ ਨਹੀਂ ਹੈ। ਫ਼ੰਡਾਂ ਦੀ ਕਮੀ ਦੇ ਚਲਦਿਆਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹ ਮਿਲਣ ਦੀਆਂ ਉਮੀਦਾਂ ਵੀ ਮੱਧਮ ਪੈ ਚੁੱਕੀਆਂ ਹਨ। ਪਰ ਦੂਜੇ ਪਾਸੇ ਸਰਕਾਰ ਨੇ ਅਪਣੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਲਈ ਲਗਜ਼ਰੀ ਗੱਡੀਆਂ ਖ਼ਰੀਦਣ ਦੀ ਤਿਆਰੀ ਖਿੱਚ ਲਈ ਹੈ। ਇਸ ਦਾ ਪ੍ਰਸਤਾਵ ਵਿੱਤ ਵਿਭਾਗ ਕੋਲ ਪਹੁੰਚ ਚੁੱਕਾ ਹੈ। ਵਿਭਾਗ ਦੀ ਹਰੀ ਝੰਡੀ ਮਿਲਦਿਆਂ ਹੀ ਕਾਂਗਰਸ ਅਪਣੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀਆਂ ਪੁਰਾਣੀਆਂ ਗੱਡੀਆਂ ਨੂੰ ਬਦਲ ਕੇ ਨਵੀਆਂ ਗੱਡੀਆਂ ਖ਼ਰੀਦ ਲਵੇਗੀ।

PhotoPhoto

ਦੱਸ ਦਈਏ ਕਿ ਵਿਧਾਇਕ ਲੰਮੇ ਸਮੇਂ ਤੋਂ ਪੁਰਾਣੀਆਂ ਗੱਡੀਆਂ ਨੂੰ ਬਦਲਣ ਦੀ ਮੰਗ ਉਠਾਉਂਦੇ ਆ ਰਹੇ ਹਨ। 10 ਸਾਲ ਤੋਂ ਪੁਰਾਣੀਆਂ ਗੱਡੀਆਂ ਨੂੰ ਬਦਲਣ ਸਬੰਧੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਲ ਵੀ ਕਈ ਵਾਰ ਮੰਗ ਰੱਖੀ ਜਾ ਚੁੱਕੀ ਹੈ। ਅਜੇ ਤਕ ਇਹ ਤੈਅ ਨਹੀਂ ਹੋਇਆ ਕਿ ਕਿਹੜੀ ਗੱਡੀ ਖ਼ਰੀਦੀ ਜਾਵੇਗੀ, ਪਰ ਆਮ ਤੌਰ 'ਤੇ ਵਿਧਾਇਕਾਂ ਨੂੰ ਟੋਇਟਾ ਇਨੌਵਾ ਦਿੱਤੀ ਜਾਂਦੀ ਹੈ। ਇਸ ਗੱਡੀ ਦੀ ਮੌਜੂਦਾ ਸਮੇਂ ਕੀਮਤ 15 ਤੋਂ 23 ਲੱਖ ਦੇ ਦਰਮਿਆਨ ਹੈ।

PhotoPhoto

ਕਿਉਂ ਚੁਭ ਰਿਹੈ ਗੱਡੀਆਂ ਖ਼ਰੀਦਣਾ : ਕਾਬਲੇਗੌਰ ਹੈ ਕਿ ਸਰਕਾਰ ਦੇ ਖਜ਼ਾਨੇ ਦੀ ਹਾਲਤ ਇਸ ਸਮੇਂ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਇਸ ਵਾਰ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਦਾ ਵੀ ਸੰਕਟ ਖੜ੍ਹਾ ਹੋ ਗਿਆ ਸੀ। ਮੁਲਾਜ਼ਮਾਂ ਨੂੰ ਅਗਲੇ ਮਹੀਨੇ ਦੀ ਤਨਖ਼ਾਹ ਮਿਲਣ ਦਾ ਦਾਰੋ-ਮਦਾਰ ਵੀ ਜੀਐਸਟੀ ਦੇ 2228 ਕਰੋੜ ਮਿਲਣ 'ਤੇ ਟਿਕਿਆ ਹੋਇਆ ਹੈ। ਅਜਿਹੀ ਹਾਲਾਤ 'ਚ ਨਵੀਆਂ ਲਗਜ਼ਰੀ ਗੱਡੀਆਂ ਖ਼ਰੀਦਣ ਦੀ ਯੋਜਨਾ ਕਿਸੇ ਦੇ ਵੀ ਗਲੇ ਨਹੀਂ ਉਤਰ ਰਹੀ।  

PhotoPhoto

ਰੀਪੇਅਰ ਦੀ ਲਿਮਟ ਸਾਲਾਨਾ 55 ਹਜ਼ਾਰ ਤਹਿ : ਦੱਸ ਦਈਏ ਕਿ ਵਿੱਤ ਵਿਭਾਗ ਨੇ ਵਿਧਾਇਕਾਂ ਦੀਆਂ ਗੱਡੀਆਂ ਦੀ ਰਿਪੇਅਰ ਦਾ ਖ਼ਰਚ ਦੀ ਸੀਮਾ ਤਹਿ ਕਰ ਦਿਤੀ ਹੈ। ਗੱਡੀ ਦੀ ਰਿਪੇਅਰ ਲਈ ਸਾਲ ਦੇ 55 ਹਜ਼ਾਰ ਮਿਲਦੇ ਹਨ। ਇਸ ਵਿਚ ਟਾਇਰ ਬਦਲਣਾ ਵੀ ਸ਼ਾਮਲ ਹੁੰਦਾ ਹੈ। ਜੇਕਰ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਦਾ ਖ਼ਰਚ ਵਿਧਾਇਕ ਨੂੰ ਅਪਣੀ ਜੇਬ ਵਿਚੋਂ ਦੇਣਾ ਪੈਂਦਾ ਹੈ। ਬੀਮਾ ਹੋਣ ਦੀ ਸੂਰਤ ਵਿਚ ਗੱਡੀ ਮੁਰੰਮਤ ਤੈਅ ਸੀਮਾ 55 ਹਜ਼ਾਰ ਵਿਚ ਹੀ ਕਰਵਾਉਣੀ ਹੁੰਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement