
ਉੱਤਰ ਪ੍ਰਦੇਸ਼ ਦੇ ਫਾਰੂਖਾਬਾਦ ਵਿਚ ਜਿਸ ਵਿਅਕਤੀ ਨੇ 23 ਬੱਚਿਆਂ ਨੂੰ ਵੀਰਵਾਰ ਨੂੰ ਬੰਦੀ ਬਣਾ ਲਿਆ ਸੀ।
ਲਖਨਊ: ਉੱਤਰ ਪ੍ਰਦੇਸ਼ ਦੇ ਫਾਰੂਖਾਬਾਦ ਵਿਚ ਜਿਸ ਵਿਅਕਤੀ ਨੇ 23 ਬੱਚਿਆਂ ਨੂੰ ਵੀਰਵਾਰ ਨੂੰ ਬੰਦੀ ਬਣਾ ਲਿਆ ਸੀ। ਉਸ ਦੀ ਪਤਨੀ ਨੂੰ ਸਥਾਨਕ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਅਰੋਪੀ ਵਿਅਕਤੀ ਨੂੰ ਪੁਲਿਸ ਨੇ 11 ਘੰਟੇ ਆਪਰੇਸ਼ਨ ਚਲਾ ਕੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਸਾਰੇ 23 ਬੱਚਿਆਂ ਨੂੰ ਪੁਲਿਸ ਨੇ ਸੁਰੱਖਿਅਤ ਬਚਾ ਲਿਆ।
File Photo
ਇਸ ਮਾਮਲੇ ਵਿਚ ਕਾਨਪੁਰ ਦੇ ਆਈਜੀ ਮੋਹਿਤ ਅਗ੍ਰਵਾਲ ਨੇ ਕਿਹਾ, ‘ ਪੁਲਿਸ ਦੀ ਮੁਠਭੇੜ ਸਮੇਂ ਔਰਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਸ ਦੇ ਪਤੀ ਨੇ ਗੋਲੀ ਚਲਾਈ ਤਾਂ ਪਿੰਡ ਦੇ ਲੋਕਾਂ ਨੇ ਔਰਤ ਨੂੰ ਇੱਟਾਂ-ਪੱਥਰਾਂ ਨਾਲ ਮਾਰਿਆ। ਔਰਤ ਨੂੰ ਹਸਪਤਾਲ ਭੇਜਿਆ ਗਿਆ, ਜੋ ਜ਼ਖਮੀ ਹਾਲਤ ਵਿਚ ਸੀ। ਉਸ ਦੇ ਸਿਰ ਤੋਂ ਖੂਨ ਨਿਕਲ ਰਿਹਾ ਸੀ। ਹੁਣ ਇਹ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਉਸ ਦੀ ਮੌਤ ਕਿਨ੍ਹਾਂ ਕਾਰਣਾ ਕਾਰਨ ਹੋਈ’।
Photo
ਦੱਸ ਦਈਏ ਕਿ ਵਿਅਕਤੀ ਦੀ ਪਛਾਣ ਸੁਭਾਸ਼ ਦੇ ਰੂਪ ਵਿਚ ਹੋਈ ਸੀ। ਪੂਰਾ ਮਾਮਲਾ ਫਾਰੂਖਾਬਾਦ ਜ਼ਿਲ੍ਹੇ ਦੇ ਮੁਹੰਮਦਾਬਾਦ ਥਾਣਾ ਖੇਤਰ ਦੇ ਪਿੰਡ ਦਾ ਹੈ। ਸੁਭਾਸ਼ ਨੇ ਵੀਰਵਾਰ ਨੂੰ ਅਪਣੇ ਬੱਚੇ ਦੇ ਜਨਮ ਦਿਨ ਦੇ ਬਹਾਨੇ ਆਸ-ਪਾਸ ਦੇ ਬੱਚਿਆਂ ਨੂੰ ਘਰ ਵਿਚ ਖਾਣੇ ‘ਤੇ ਬੁਲਾਇਆ ਅਤੇ ਫਿਰ ਅਪਣੀ ਪਤਨੀ ਅਤੇ ਬੱਚੇ ਸਮੇਤ ਸਾਰਿਆਂ ਨੂੰ ਬੇਸਮੈਂਟ ਵਿਚ ਬੰਦ ਕਰ ਦਿੱਤਾ ਸੀ
Photo
ਜ਼ਿਕਰਯੋਗ ਹੈ ਕਿ ਇਹ ਅਰੋਪੀ ਹੱਤਿਆ ਦਾ ਦੋਸ਼ੀ ਹੈ ਅਤੇ ਹਾਲ ਹੀ ਵਿਚ ਪੈਰੋਲ ‘ਤੇ ਬਾਹਰ ਆਇਆ ਸੀ। ਦਰਅਸਲ ਵੀਰਵਾਰ ਦੁਪਹਿਰ 2 ਵਜੇ ਬਦਮਾਸ਼ ਸੁਭਾਸ ਆਪਣੀ ਲੜਕੀ ਦੇ ਜਨਮਦਿਨ ਉੱਤੇ ਆਯੋਜਿਤ ਕੀਤੀ ਪਾਰਟੀ 'ਤੇ ਬੱਚਿਆ ਨੂੰ ਬਲਾਉਂਦਾ ਹੈ। ਲਗਭਗ 4 ਵਜੇ ਸਾਰੇ ਬੱਚੇ ਸੁਭਾਸ਼ ਦੇ ਘਰ ਪਾਰਟੀ 'ਤੇ ਪਹੁੰਚ ਜਾਂਦੇ ਹਨ।
Photo
ਇਸ ਤੋਂ ਬਾਅਦ ਪੰਜ ਵਜੇ ਸੁਭਾਸ਼ ਛੱਤ 'ਤੇ ਪਹੁੰਚ ਕੇ ਦੱਸਦਾ ਹੈ ਕਿ ਉਸ ਨੇ ਬੱਚਿਆਂ ਨੂੰ ਬੰਦੀ ਬਣਾ ਲਿਆ ਹੈ ਜਿਸ ਤੋਂ ਬਾਅਦ ਸਾਢੇ ਪੰਜ ਵਜੇ ਪਿੰਡ ਵਾਲਿਆਂ ਨੇ ਇਕ ਵਿਅਕਤੀ ਨੂੰ ਸੁਭਾਸ਼ ਦੇ ਨਾਲ ਗੱਲ ਕਰਨ ਲਈ ਭੇਜਿਆ ਪਰ ਬਦਮਾਸ਼ ਨੇ ਉਸ ਦੇ ਪੈਰ ‘ਤੇ ਗੋਲੀ ਮਾਰ ਦਿੱਤੀ। ਮਾਮਲਾ ਵੱਧਦਾ ਵੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ 6 ਵਜੇ ਪੂਰੀ ਪੁਲਿਸ ਫੋਰਸ ਪਹੁੰਚ ਗਈ।
Photo
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੁਭਾਸ਼ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਪਰ ਆਰੋਪੀ ਨੇ ਫਾਇਰਿੰਗ ਕਰ ਦਿੱਤੀ ਜਿਸ ਕਰਕੇ 2 ਪੁਲਿਸ ਵਾਲੇ ਜਖ਼ਮੀ ਹੋ ਗਏ।ਮਾਮਲਾ ਖਤਰਨਾਕ ਸਥਿਤੀ 'ਤੇ ਪਹੁੰਚਦਾ ਜਾ ਰਿਹਾ ਸੀ ਅਤੇ ਪੁਲਿਸ ਨੂੰ ਇਹ ਵੀ ਡਰ ਸੀ ਕਿ ਕਿਧਰੇ ਆਰੋਪੀ ਬਦਮਾਸ਼ ਬੱਚਿਆ 'ਤੇ ਗੋਲੀ ਨਾ ਚਲਾ ਦੇਵੇ। ਮੌਕੇ ਉੱਤੇ ਡੀਐਮ-ਐਸਪੀ ਵੀ ਪਹੁੰਚਦੇ ਹਨ।
Photo
ਇਸ ਵਿਚਾਲੇ ਆਰੋਪੀ ਸਥਾਨਕ ਵਿਧਾਇਕ ਨੂੰ ਬਲਾਉਣ ਲਈ ਕਹਿੰਦਾ ਹੈ ਅਤੇ ਫਿਰ ਫਾਇਰ ਕਰਦਾ ਹੈ। ਵਿਗੜ ਰਹੇ ਹਲਾਤਾਂ ਦੀ ਜਾਣਕਾਰੀ ਵੱਡੇ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਯੂਪੀ ਦੇ ਡੀਜੀਪੀ ਨੇ ਏਟੀਐਸ ਦੀ ਟੀਮ ਨੂੰ ਮੌਕੇ 'ਤੇ ਪਹੁੰਚਣ ਦਾ ਹੁਕਮ ਦਿੱਤਾ ਅਤੇ ਐਨਐਸਜੀ ਨਾਲ ਵੀ ਰਾਬਤਾ ਕਾਇਮ ਕੀਤਾ।
ਪੂਰੀ ਘਟਨਾ ਉੱਤੇ ਪੁਲਿਸ ਨੇ ਦੱਸਿਆ ਕਿਹਾ ਕਿ ਆਰੋਪ ਸੁਭਾਸ਼ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਸੀ ਉਸ ਨੇ ਆਪਣੇ ਘਰ ਵਿਚ ਹਥਿਆਰਾਂ ਦੀ ਪੂਰਾ ਜਖੀਰਾ ਇੱਕਠਾ ਕੀਤਾ ਹੋਇਆ ਸੀ ਜਿਸ ਵਿਚ ਬਾਰੂਦ ਅਤੇ ਗੋਲਿਆਂ ਤੋਂ ਲੈ ਕੇ ਬੰਦੂਕਾਂ ਤੱਕ ਸ਼ਾਮਲ ਸਨ।