ਮੋਦੀ ਨੇ ਕਦੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ?:ਫਾਰੂਕ ਅਬਦੁੱਲਾ
Published : Mar 31, 2019, 4:48 pm IST
Updated : Mar 31, 2019, 4:48 pm IST
SHARE ARTICLE
India farooq abdullah on Puwama Attack
India farooq abdullah on Puwama Attack

ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਜੰਗ ਜਿਹੇ ਹਾਲਾਤ ਬਣਾ ਦਿੱਤੇ ਹਨ।

ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਫਾਰੂਕ ਅਬਦੁੱਲਾ ਨੇ ਕਿਹਾ ਕਿ ਸ਼ੱਕ ਹੈ ਕਿ 40 ਲੋਕ ਸੀਆਰਪੀਐਫ ਦੇ ਸ਼ਹੀਦ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਆਮ ਚੋਣਾਂ ਭਾਰਤ ਨੂੰ ਬਚਾਉਣ ਦੀ ਲੜਾਈ ਹਨ। ਬਾਲਾਕੋਟ ਹਵਾਈ ਹਮਲੇ ਦਾ ਹਵਾਲਾ ਦਿੰਦੇ ਹੋਏ ਅਬਦੁੱਲਾ ਨੇ ਕਿਹਾ ਕਿ ਸੰਸਦ ਦੇ ਆਖਰੀ ਦਿਨਾਂ ਵਿਚ ਕਈ ਮੈਂਬਰਾਂ ਨੇ ਕਿਹਾ ਸੀ ਕਿ ਮੋਦੀ ਸਰਕਾਰ ਸਾਰੇ ਮੋਰਚਿਆਂ 'ਤੇ ਫੇਲ੍ਹ ਰਹੀ ਹੈ ਅਤੇ ਉਸ ਕੋਲ ਦਿਖਾਉਣ ਲਈ ਵੀ ਕੁਝ ਨਹੀਂ ਬਚਿਆ। ਇਸ ਲਈ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਜੰਗ ਜਿਹੇ ਹਾਲਾਤ ਬਣਾ ਦਿੱਤੇ ਹਨ।

FarukFarooq abdullah

ਅਬਦੁੱਲਾ ਨੇ ਕਿਹਾ. "ਉਨ੍ਹਾਂ (ਮੋਦੀ ਨੇ) ਕੀ ਕੀਤਾ? ਛੱਤੀਸਗੜ੍ਹ ਵਿਚ ਇੰਨੇ ਭਾਰਤੀ ਜਵਾਨ ਸ਼ਹੀਦ ਹੋਏ ਕੀ ਮੋਦੀ ਉੱਥੇ ਸ਼ਰਧਾਂਜਲੀ ਦੇਣ ਗਏ? ਕੀ ਉਨ੍ਹਾਂ ਕਦੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ? ਕੀ ਉਨ੍ਹਾਂ ਇੱਥੇ ਮਰ ਰਹੇ ਜਵਾਨਾਂ ਬਾਰੇ ਕੁਝ ਬੋਲਿਆ? (ਪੁਲਵਾਮਾ ਵਿੱਚ) ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਏ, ਮੈਨੂੰ ਇਸ ਨੂੰ ਲੈ ਕੇ ਵੀ ਸ਼ੱਕ ਹੈ ਤੇ ਇਸ ਲਈ ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ।"

ਫਾਰੂਕ ਅਬਦੁੱਲਾ ਨੇ ਕਿਹਾ, "ਉਨ੍ਹਾਂ ਇਹ ਕਹਿ ਕੇ ਪਾਕਿਸਤਾਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ 300 (ਅੱਤਵਾਦੀ) ਮਾਰੇ ਹਨ। ਕੁਝ ਨੇ ਕਿਹਾ ਕਿ 500 ਮਾਰੇ ਹਨ। ਕੁਝ ਨੇ ਤਾਂ ਇਹ ਵੀ ਕਿਹਾ ਕਿ 1000 ਮਾਰੇ ਹਨ। ਸਿਰਫ ਇਹ ਦਿਖਾਉਣਾ ਸੀ ਕਿ ਉਨ੍ਹਾਂ ਵਿਚ ਹਿੰਮਤ ਹੈ ਤੇ ਉਹ ਕੁਝ ਵੀ ਕਰ ਸਕਦੇ ਹਨ।" ਅਬਦੁੱਲਾ ਨੇ ਇਹ ਵੀ ਕਿਹਾ ਕਿ ਇਹ ਚੋਣਾਂ ਭਾਰਤ ਨੂੰ ਬਚਾਉਣ ਲਈ ਹਨ। ਇਹ ਸਿਰਫ ਜੰਮੂ ਕਸ਼ਮੀਰ ਲਈ ਨਹੀਂ ਬਲਕਿ ਤੁਹਾਨੂੰ ਆਪਣੀ ਧਾਰਮਿਕ ਆਜ਼ਾਦੀ ਦੀ ਵੀ ਰਾਖੀ ਕਰਨੀ ਹੋਵੇਗੀ।​

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement