
31 ਰਾਜਾਂ ‘ਚ ਫੈਲਿਆ ਕੋਰੋਨਾ
ਬੀਜਿੰਗ : ਚੀਨ 'ਚ ਦੋ ਸਾਲਾਂ ਬਾਅਦ ਕੋਰੋਨਾ ਫਿਰ ਤੋਂ ਬੇਕਾਬੂ ਹੁੰਦਾ ਜਾ ਰਿਹਾ ਹੈ। ਦੋ ਸਾਲਾਂ ਵਿੱਚ ਪਹਿਲੀ ਵਾਰ ਸਾਰੇ 31 ਰਾਜਾਂ ਵਿੱਚ ਕੋਰੋਨਾ ਫੈਲਿਆ ਹੈ। ਕੰਟਰੋਲ ਕਰਨ ਲਈ ਲਾਗੂ ਕੀਤੀ ਗਈ ਜ਼ੀਰੋ ਕੋਵਿਡ ਨੀਤੀ ਨਾਕਾਮ ਸਾਬਤ ਹੋ ਰਹੀ ਹੈ। nਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਪੀੜਤਾਂ ਦਾ ਅੰਕੜਾ 62 ਹਜ਼ਾਰ ਮਾਮਲਿਆਂ ਨੂੰ ਪਾਰ ਕਰ ਗਿਆ।
Corona Virus
ਅਜਿਹੇ ਵਿੱਚ ਚੀਨ ਦੀ ਆਰਥਿਕ ਰਾਜਧਾਨੀ ਸ਼ੰਘਾਈ ਸਣੇ 5 ਸ਼ਹਿਰਾਂ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਚੀਨ ਦੇ ਲਗਭਗ 12 ਹਜ਼ਾਰ ਸਰਕਾਰੀ ਹਸਪਤਾਲਾਂ ਵਿੱਚ ਨਵੇਂ ਮਰੀਜ਼ਾਂ ਨੂੰ ਭਰਤੀ ਕਰਨ ਦੀ ਜਗ੍ਹਾ ਨਹੀਂ ਹੈ। ਚੀਨ ਨੇ ਕੋਰੋਨਾ ਦੀ ਪਹਿਲੀ ਲਹਿਰ ਦੇ ਦੌਰਾਨ ਸਖ਼ਤ ਲਾਕਡਾਊਨ ਦਾ ਨਿਯਮ ਬਣਾਇਆ ਸੀ। ਇਸਦੇ ਤਹਿਤ ਇੱਕ ਵੀ ਕੇਸ ਆਉਣ ‘ਤੇ ਪੂਰੇ ਸ਼ਹਿਰ ਵਿੱਚ ਲਾਕਡਾਊਨ ਲਗਾ ਦਿੱਤਾ ਜਾਂਦਾ ਸੀ । ਅਜਿਹੇ ਵਿੱਚ ਉਸਦੇ ਮੈਡੀਕਲ ਢਾਂਚੇ ‘ਤੇ ਕਾਫ਼ੀ ਅਸਰ ਪਿਆ।
Corona Virus
ਚੀਨ ਦੇ ਵੱਡੇ ਕਾਰੋਬਾਰੀ ਸ਼ਹਿਰ ਸ਼ੰਘਾਈ ਵਿੱਚ ਅਗਲੇ ਸ਼ੁੱਕਰਵਾਰ ਤੱਕ ਪੂਰਨ ਲਾਕਡਾਊਨ ਲਗਾਇਆ ਗਿਆ ਹੈ। ਬੈਂਕਿੰਗ ਤੇ ਹੋਰ ਗਤੀਵਿਧੀਆਂ ਵਿੱਚ ਰੁਕਾਵਟ ਨਾ ਆਵੇ, ਇਸਦੇ ਲਈ ਸ਼ੰਘਾਈ ਦੇ ਲਗਭਗ 20 ਹਜ਼ਾਰ ਬੈਂਕਰਸ ਦਫਤਰਾਂ ਵਿੱਚ ਰਹਿ ਰਹੇ ਹਨ। ਸਰਕਾਰ ਵੱਲੋਂ ਹੀ ਉਨ੍ਹਾਂ ਦੇ ਰਹਿਣ ਤੇ ਖਾਣ ਦਾ ਇੰਤਜ਼ਾਮ ਕੀਤੇ ਗਿਆ ਹੈ।
Corona Virus
ਦੱਸ ਦੇਈਏ ਕਿ ਚੀਨ ਦੁਨੀਆ ਦੇ ਸਭ ਤੋਂ ਵੱਧ ਟੀਕਾਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ। ਚੀਨ ਵਿੱਚ 88 ਫ਼ੀਸਦੀ ਤੋਂ ਵੱਧ ਆਬਾਦੀ ਨੂੰ ਕੋਰੋਨਾ ਵੈਕਸੀਨ ਦੀ ਡਬਲ ਡੋਜ਼ ਲੱਗ ਚੁੱਕੀ ਹੈ, ਪਰ ਇਸਦੇ ਬਾਵਜੂਦ ਚੀਨ ਦੇ ਬਜ਼ੁਰਗਾਂ ਯਾਨੀ 60 ਸਾਲ ਤੋਂ ਵੱਧ ਦੇ ਲੋਕਾਂ ਵਿੱਚੋਂ ਸਿਰਫ਼ 52 ਫ਼ੀਸਦੀ ਨੂੰ ਹੀ ਡਬਲ ਡੋਜ਼ ਲੱਗ ਸਕੀ ਹੈ।