ਭਾਜਪਾ ਆਗੂ ਤਜਿੰਦਰਪਾਲ ਬੱਗਾ ਦੇ ‘ਵਾਹਿਗੁਰੂ’ ਬਾਰੇ ਟਵੀਟ ਨਾਲ ਖੜਾ ਹੋਇਆ ਵਿਵਾਦ
Published : Mar 31, 2023, 7:39 am IST
Updated : Mar 31, 2023, 7:58 am IST
SHARE ARTICLE
 Tajinder Pal Bagga
Tajinder Pal Bagga

ਦਿੱਲੀ ਘੱਟ-ਗਿਣਤੀ ਕਮਿਸ਼ਨ ਨੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ‘ਵਾਹਿਗੁਰੂ’ ਦੇ ਅਰਥ ਸਪਸ਼ਟ ਕਰਨ ਲਈ ਕਿਹਾ

 

ਨਵੀਂ ਦਿੱਲੀ: ਭਾਜਪਾ ਦੇ ਅਹੁਦੇਦਾਰ ਤਜਿੰਦਰਪਾਲ ਸਿੰਘ ਬੱਗਾ ਵਲੋਂ ‘ਵਾਹਿਗੁਰੂ’ ਬਾਰੇ ਕੀਤੇ ਗਏ ਇਕ ਟਵੀਟ ਨਾਲ  ਵਿਵਾਦ ਖੜਾ ਹੋ ਗਿਆ ਹੈ। ਦਰਅਸਲ ਬੱਗਾ ਨੇ ਜੋ ਟਵੀਟ ਕੀਤਾ ਸੀ ਉਸ ਵਿਚ ‘ਵਾਹਗੁਰੂ’ ਦੇ ਅਰਥ  ਵਿਸ਼ਨੂੰ ਵਾਸੂਦੇਵ, ਹਰਿਕ੍ਰਿਸ਼ਨਾ, ਗੁਰੂ ਗੋਵਿੰਦ ਅਤੇ ਸ਼੍ਰੀ ਰਾਮ ਨਾਲ ਜੋੜ ਕੇ ਕੀਤੇ ਗਏ ਹਨ ਤੇ ਕਿਹਾ ਹੈ, ‘ਖ਼ਾਲਿਸਤਾਨੀ ਜੋ ਇੰਡੀਆ ਤੇ ਹਿੰਦੂ ਦੇਵੀ ਦੇਵਤਿਆਂ ਨੂੰ ਮੰਦਾ ਬੋਲਦੇ ਹਨ, ਉਹ ਸਿੱਧੇ ਤੌਰ ’ਤੇ ਸਿੱਖਿਜ਼ਮ ਨੂੰ ਵੀ ਮੰਦਾ ਬੋਲਦੇ ਹਨ। ਉਹ ਬਿਲਕੁਲ ਨਹੀਂ ਜਾਣਦੇ ਕਿ ‘ਵਾਹਿਗੁਰੂ’ ਦਾ ਮਤਲਬ ਕੀ ਹੈ ।’ ਨਾਲ ਹੀ ਉਨ੍ਹਾਂ ਵਾਹਿਗਰੂ ਦੇ ਅਰਥ ਵਿਸ਼ਨੂੰ ਦੇਵਤਾ ਨਾਲ ਜੋੜ ਕੇ ਲਿਖੇ ਹਨ।

TweetTweet

ਟਵੀਟ ਦਾ ਨੋਟਿਸ ਲੈਂਦੇ ਹੋਏ ਦਿੱਲੀ ਘੱਟ-ਗਿਣਤੀ ਕਮਿਸ਼ਨ ਨੇ 28 ਮਾਰਚ ਨੂੂੰ ਕੀਤੇ ਗਏ ਬੱਗਾ ਦੇ ਟਵੀਟ ਨੂੰ ਵਿਵਾਦਤ ਮੰਨਿਆ ਹੈ ਤੇ ਕਿਹਾ ਹੈ,  ‘ਵਾਹਿਗੁਰ’ ਦੇ ਕੀਤੇ ਗਏ ਅਰਥ ਇਤਰਾਜ਼ਯੋਗ ਤੇ ਸਿੱਖੀ/ਸਿੱਖ ਮਰਿਆਦਾ ਵਿਰੁਧ ਜਾਪਦੇ ਹਨ।’

Photo

ਕਮਿਸ਼ਨ ਤੋਂ ਪ੍ਰਾਪਤ ਵੇਰਵਿਆਂ ਮੁਤਾਬਕ ਕਮਿਸ਼ਨ ਦੇ ਸਿੱਖ ਮੈਂਬਰ ਸ.ਅਜੀਤਪਾਲ ਸਿੰਘ ਬਿੰਦਰਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ.ਜਸਪ੍ਰੀਤ ਸਿੰਘ ਕਰਮਸਰ ਨੂੰ ਚਿੱੱਠੀ ਲਿੱਖ ਕੇ, ਵਿਵਾਦਤ ਟਵੀਟ ਦੀ ਕਾਪੀ ਨਾਲ ਨੱਥੀ ਕਰ ਕੇ, ਸਿੱਖ ਮਰਿਆਦਾ ਮੁਤਾਬਕ ‘ਵਾਹਿਗੁਰੂ’ ਸ਼ਬਦ ਦੇ ਅਰਥ ਸਪਸ਼ਟ ਕਰਨ ਦੀ ਬੇਨਤੀ ਕੀਤੀ ਹੈ ਅਤੇ 2 ਦਿਨ ਦੇ ਅੰਦਰ ਕਮਿਸ਼ਨ ਨੂੰ ਅਪਣਾ ਜਵਾਬ ਭੇਜਣ ਲਈ ਕਿਹਾ ਹੈ। ਸ.ਬਿੰਦਰਾ ਨੇ ਕਿਹਾ ਹੈ ਕਿ ਜੇ ਟਵੀਟ (ਵਾਹਿਗੁਰੂ ਦੇ ਅਰਥ) ਸਿੱਖੀ ਵਿਰੁਧ ਹੋਣਗੇ ਤਾਂ ਬੱਗਾ ਵਿਰੁਧ ਲੋੜੀਂਦੇ ਕਾਰਵਾਈ ਕੀਤੀ ਜਾਵੇਗੀ।

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement