Sheikh Shahjahan arrested News : ਜ਼ਮੀਨ ਘੁਟਾਲੇ ’ਚ ਪੁੱਛਗਿੱਛ ਤੋਂ ਬਾਅਦ ਈਡੀ ਨੇ ਸ਼ੇਖ ਸ਼ਾਹਜਹਾਂ ਨੂੰ ਕੀਤਾ ਗ੍ਰਿਫ਼ਤਾਰ

By : BALJINDERK

Published : Mar 31, 2024, 12:59 pm IST
Updated : Mar 31, 2024, 12:59 pm IST
SHARE ARTICLE
Sheikh Shahjahan arrested
Sheikh Shahjahan arrested

Sheikh Shahjahan arrested News : ਸ਼ੇਖ ਸ਼ਾਹਜਹਾਂ ਤੋਂ ਈਡੀ ਨੇ ਬਸ਼ੀਰਹਾਟ ਜੇਲ੍ਹ ’ਚ ਕੀਤੀ ਪੁੱਛਗਿੱਛ, ਹੁਣ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ

Sheikh Shahjahan arrested News :ਸਾਬਕਾ TMC ਨੇਤਾ ਸ਼ੇਖ ਸ਼ਾਹਜਹਾਂ ਨੂੰ ਕੱਲ ਈਡੀ ਨੇ ਗ੍ਰਿਫ਼ਤਾਰ ਕੀਤਾ ਹੈ। ਈਡੀ ਨੇ ਜ਼ਮੀਨ ਘੁਟਾਲੇ ਦੇ ਮਾਮਲੇ ’ਚ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਬਸ਼ੀਰਹਾਟ ਜੇਲ ’ਚ ਈਡੀ ਦੀ ਟੀਮ ਨੇ ਸ਼ੇਖ ਸ਼ਜਹਾਂ ਤੋਂ ਪੁੱਛਗਿੱਛ ਕੀਤੀ। ਹੁਣ ਈਡੀ ਦੀ ਟੀਮ ਸ਼ੇਖ ਸ਼ਾਹਜਹਾਂ ਨੂੰ ਅਦਾਲਤ ’ਚ ਪ੍ਰੋਡਕਸ਼ਨ ਵਾਰੰਟ ਲਗਾ ਕੇ ਰਿਮਾਂਡ ’ਤੇ ਲਵੇਗੀ। ਇਸ ਤੋਂ ਪਹਿਲਾਂ ਸ਼ੇਖ ਸ਼ਾਹਜਹਾਂ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜੋ:Bollywood News : ਅਕਸ਼ੇ ਕੁਮਾਰ ਅਤੇ ਤਾਪਸੀ ਪੰਨੂ ਨੇ ‘ਖੇਲ ਖੇਲ ਮੈਂ’ ਦੀ ਸ਼ੂਟਿੰਗ ਕੀਤੀ ਪੂਰੀ 


ਇਸ ਤੋਂ ਪਹਿਲਾਂ ਕੱਲ੍ਹ, ਉੱਤਰੀ 24 ਪਰਗਨਾ ਜ਼ਿਲ੍ਹੇ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਨੇਤਾ ਸ਼ਾਹਜਹਾਂ ਸ਼ੇਖ ਨੂੰ ਜਨਵਰੀ ’ਚ ਸੰਦੇਸ਼ਖਾਲੀ ’ਚ ਈਡੀ ਅਧਿਕਾਰੀਆਂ ’ਤੇ ਭੀੜ ਦੇ ਹਮਲੇ ਦੇ ਮਾਮਲੇ ’ਚ 9 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਸ਼ਾਹਜਹਾਂ ਸ਼ੇਖ 6 ਮਾਰਚ ਤੋਂ ਸੀਬੀਆਈ ਦੀ ਹਿਰਾਸਤ ਵਿੱਚ ਹੈ।

ਇਹ ਵੀ ਪੜੋ:Cambodia News: ਕੰਬੋਡੀਆ 'ਚ ਨੌਕਰੀ ਧੋਖਾਧੜੀ ਮਾਮਲੇ ’ਚ ਫਸੇ 250 ਭਾਰਤੀਆਂ ਨੂੰ ਸੁਰੱਖਿਅਤ ਲਿਆਂਦਾ ਭਾਰਤ 

ਕਲਕੱਤਾ ਹਾਈ ਕੋਰਟ ਨੇ ਰਾਜ ਪੁਲਿਸ ਤੋਂ ਜਾਂਚ ਕੇਂਦਰੀ ਏਜੰਸੀ ਨੂੰ ਤਬਦੀਲ ਕਰ ਦਿੱਤੀ ਸੀ। ਜਦੋਂ ਸੀਬੀਆਈ ਨੇ ਸ਼ਾਹਜਹਾਂ ਨੂੰ ਬਸ਼ੀਰਹਾਟ ਦੇ ਪਹਿਲੇ ਐਡੀਸ਼ਨਲ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਤਾਂ ਜੱਜ ਨੇ ਸ਼ੇਖ ਅਤੇ ਦੋ ਹੋਰਾਂ ਨੂੰ 9 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
ਦੱਸ ਦੇਈਏ ਕਿ ਈਡੀ ਦੇ ਅਧਿਕਾਰੀਆਂ ਦੀ ਟੀਮ ਨੇ ਹਮਲਾ ਕੀਤਾ ਸੀ ਜਦੋਂ ਉਹ ਕਥਿਤ ਰਾਸ਼ਨ ਵੰਡ ਘੁਟਾਲੇ ਮਾਮਲੇ ਦੀ ਜਾਂਚ ਏਜੰਸੀ ਦੀ ਜਾਂਚ ਦੇ ਸਬੰਧ ਵਿਚ 5 ਜਨਵਰੀ ਨੂੰ ਸੰਦੇਸ਼ਖਾਲੀ ਵਿਚ ਸ਼ੇਖ ਦੇ ਘਰ ਦੀ ਤਲਾਸ਼ੀ ਲੈਣ ਗਏ ਸਨ। ਸੰਦੇਸ਼ਖਾਲੀ ’ਚ ਜਿਨਸੀ ਸ਼ੋਸ਼ਣ ਅਤੇ ਜ਼ਮੀਨ ਹੜੱਪਣ ਦੇ ਮੁੱਖ ਦੋਸ਼ੀ ਸ਼ੇਖ ਨੂੰ ਸੂਬਾ ਪੁਲਿਸ ਨੇ 55 ਦਿਨ ਭਗੌੜਾ ਰਹਿਣ ਤੋਂ ਬਾਅਦ 29 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜੋ:OpenAI Latest Feature: OpenAI ਨੇ ਪੇਸ਼ ਕੀਤੀ Voice Engine, AI Voice-Cloning ਤਕਨਾਲੋਜੀ ਜਨਤਕ ਤੌਰ ’ਤੇ ਉਪਲਬਧ ਨਹੀਂ  

 (For more news apart from ED arrested Sheikh Shahjahan after questioning in the land scam News in Punjabi, stay tuned to Rozana Spokesman)

Location: India, West Bengal, Basirhat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement