
ਪਟਰੌਲ ਅਤੇ ਡੀਜ਼ਲ ਦੀ ਕੀਮਤ ਵਿਚ ਇਕ ਪੈਸੇ ਦੀ ਕਟੌਤੀ ਦੇ ਇਕ ਦਿਨ ਮਗਰੋਂ ਪਟਰੌਲ ਦੀ ਕੀਮਤ ਵਿਚ ਸੱਤ ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ ਵਿਚ ਪੰਜ ...
ਨਵੀਂ ਦਿੱਲੀ, ਪਟਰੌਲ ਅਤੇ ਡੀਜ਼ਲ ਦੀ ਕੀਮਤ ਵਿਚ ਇਕ ਪੈਸੇ ਦੀ ਕਟੌਤੀ ਦੇ ਇਕ ਦਿਨ ਮਗਰੋਂ ਪਟਰੌਲ ਦੀ ਕੀਮਤ ਵਿਚ ਸੱਤ ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ ਵਿਚ ਪੰਜ ਪੈਸੇ ਪ੍ਰਤੀ ਲਿਟਰ ਦੀ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਅੰਤਰਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਆਉਣ ਮਗਰੋਂ ਇਹ ਕਟੌਤੀ ਕੀਤੀ ਗਈ ਹੈ। ਸਰਕਾਰੀ ਤੇਲ ਕੰਪਨੀਆਂ ਦੇ ਬਿਆਨ ਮੁਤਾਬਕ ਦਿੱਲੀ ਵਿਚ ਪਟਰੌਲ ਦੀ ਕੀਮਤ ਹੁਦ 78.35 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 69.30 ਰੁਪਏ ਪ੍ਰਤੀ ਲਿਟਰ ਹੋਵੇਗੀ।
ਤੇਲ ਦੀਆਂ ਕੀਮਤਾਂ ਵਿਚ ਬੁਧਵਾਰ ਨੂੰ ਹੋਈ ਇਕ ਪੈਸੇ ਦੀ ਕਟੌਤੀ ਮਗਰੋਂ ਦਿੱਲੀ ਵਿਚ ਪਟਰੌਲ ਦੀ ਕੀਮਤ 78.42 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 69.30 ਰੁਪਏ ਪ੍ਰਤੀ ਲਿਟਰ ਹੋ ਗਈ ਸੀ। ਤੇਲ ਦੀਆਂ ਕੀਮਤਾਂ ਵਿਚ ਇਹ ਕਟੌਤੀ 16 ਦਿਨਾਂ ਮਗਰੋਂ ਹੋਈ ਹੈ ਕਿਉਂਕਿ 14 ਮਈ ਤੋਂ ਇਸ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਸਨ। ਇਸ ਤੋਂ ਪਹਿਲਾਂ ਕਰਨਾਟਕ ਚੋਣਾਂ ਕਾਰਨ 19 ਦਿਨਾਂ ਤਕ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ ਸਨ। (ਏਜੰਸੀ)