
ਸੋਲਾਂ ਦਿਨਾਂ ਤੋਂ ਲਗਾਤਾਰ ਵਧਦੀਆਂ ਆ ਰਹੀਆਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਤੋਂ ਭਾਰਤ ਦੀ ਜਨਤਾ ਪ੍ਰੇਸ਼ਾਨ ਹੈ। ਪਰ ਜਦੋਂ ਪਿਛਲੇ ਹਫ਼ਤੇ ਕੋਮਾਂਤਰੀ ਬਾਜ਼ਾਰ...
ਸੋਲਾਂ ਦਿਨਾਂ ਤੋਂ ਲਗਾਤਾਰ ਵਧਦੀਆਂ ਆ ਰਹੀਆਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਤੋਂ ਭਾਰਤ ਦੀ ਜਨਤਾ ਪ੍ਰੇਸ਼ਾਨ ਹੈ। ਪਰ ਜਦੋਂ ਪਿਛਲੇ ਹਫ਼ਤੇ ਕੋਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 79.3 ਡਾਲਰ ਪ੍ਰਤੀ ਬੈਰਲ ਤੋਂ ਘੱਟ ਕੇ 74.9 ਤੇ ਆ ਗਈਆਂ ਤਾਂ ਕੀ ਭਾਰਤ ਦੀ ਜਨਤਾ ਨੂੰ ਰਾਹਤ ਦਿਤੀ ਗਈ?
ਇੰਡੀਅਨ ਆਇਲ ਕਾਰਪੋਰੇਸ਼ਨ ਨੇ ਭਾਰਤ ਦੀ ਜਨਤਾ ਨੂੰ ਇਕ ਪੈਸੇ ਦੀ ਰਾਹਤ ਦੇ ਕੇ ਭਾਰਤ ਦੀ ਜਨਤਾ ਨਾਲ ਭੱਦਾ ਮਜ਼ਾਕ ਕੀਤਾ ਹੈ। ਮੰਗਲਵਾਰ ਨੂੰ 78.43 ਤੋਂ ਬੁਧਵਾਰ ਨੂੰ 78.42 ਤੇ ਲਿਆ ਕੇ ਇਹ ਆਖਿਆ ਜਾ ਰਿਹਾ ਹੈ ਕਿ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆ ਗਈ ਹੈ।
ਵਧੀਆਂ ਕੀਮਤਾਂ ਤੋਂ ਬਾਅਦ ਇਸ ਤਰ੍ਹਾਂ ਦੇ ਐਲਾਨ ਜਨਤਾ ਵਿਚ ਇਕ ਬਹੁਤ ਬੇਰਹਿਮ ਸਿਸਟਮ ਦਾ ਸੰਦੇਸ਼ ਦੇਂਦੇ ਹਨ। ਸਮਾਂ ਆ ਗਿਆ ਹੈ ਕਿ ਕੇਂਦਰ ਸਰਕਾਰ ਪਿਛਲੇ ਤਿੰਨ ਸਾਲਾਂ ਵਿਚ ਕੋਮਾਂਤਰੀ ਕੀਮਤਾਂ ਵਿਚ ਆਈ ਗਿਰਾਵਟ ਤੋਂ ਕਮਾਏ ਗਏ ਮੁਨਾਫ਼ੇ ਦਾ ਫ਼ਾਇਦਾ ਹੁਣ ਜਨਤਾ ਨੂੰ ਦੇਵੇ। ਲੋਕਾਂ ਵਿਚ ਪਹਿਲਾਂ ਹੀ ਨਿਰਾਸ਼ਾ ਬਹੁਤ ਵੱਧ ਸੀ ਪਰ ਇਕ ਪੈਸੇ ਦੀ ਛੋਟ ਦੇ ਸ਼ਾਹੀ ਐਲਾਨ ਨਾਲ ਲੋਕਾਂ ਨੂੰ ਲੱਗ ਰਿਹਾ ਹੈ
ਕਿ ਉਨ੍ਹਾਂ ਦੀ ਬੇਵਸੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਹ ਰੋਸ ਅਤੇ ਵਧਦੀ ਬੇਰੁਜ਼ਗਾਰੀ ਅਤੇ ਡਿਗਦੀ ਆਰਥਕਤਾ, ਆਉਣ ਵਾਲੇ ਸਮੇਂ ਵਿਚ ਇਕ ਬਹੁਤ ਨਾਜ਼ੁਕ ਸਥਿਤੀ ਪੈਦਾ ਕਰਨ ਦੀ ਅਗਾਊਂ ਸੂਚਨਾ ਦੇ ਰਹੇ ਹਨ। ਹੁਣ ਸਮਾਂ ਹੈ ਕਿ ਸਰਕਾਰ ਕੋਈ ਠੋਸ ਕਦਮ ਚੁੱਕੇ ਅਤੇ ਇਸ ਭਾਰ ਨੂੰ ਜਨਤਾ ਦੇ ਮੋਢਿਆਂ ਤੋਂ ਹਟਾਏ। -ਨਿਮਰਤ ਕੌਰ