ਗ਼ਰੀਬਾਂ ਨੂੰ ਭਰਮਾਉਣਾ ਅਤੇ ਤਰਸਾਉਣਾ ਹਮੇਸ਼ਾ ਤੋਂ ਕਾਂਗਰਸ ਦੀ ਨੀਤੀ ਰਹੀ: ਪ੍ਰਧਾਨ ਮੰਤਰੀ ਮੋਦੀ
Published : May 31, 2023, 8:07 pm IST
Updated : May 31, 2023, 8:07 pm IST
SHARE ARTICLE
Congress followed policy of misleading poor: PM Modi
Congress followed policy of misleading poor: PM Modi

ਕਿਹਾ, 'ਕਾਂਗਰਸ ਨੂੰ ਸਿਰਫ਼ ਝੂਠ ਬੋਲਣਾ ਆਉਂਦਾ ਹੈ ਅਤੇ ਅੱਜ ਵੀ ਉਹੀ ਕਰ ਰਹੀ ਹੈ

 

ਜੈਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਮੁੱਖ ਵਿਰੋਧੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ 50 ਸਾਲ ਪਹਿਲਾਂ ਦੇਸ਼ ਨੂੰ ਗ਼ਰੀਬੀ ਖਤਮ ਕਰਨ ਦੀ ਗਰੰਟੀ ਦਿਤੀ ਸੀ, ਜੋ ਗਰੀਬਾਂ ਦੇ ਨਾਲ-ਨਾਲ ਕਾਂਗਰਸ ਵਲੋਂ ਕੀਤਾ ਗਿਆ ਸੱਭ ਤੋਂ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਨੀਤੀ ‘ਗਰੀਬਾਂ ਨੂੰ ਭਰਮਾਓ, ਗਰੀਬਾਂ ਨੂੰ ਤਰਸਾਓ’ ਵਾਲੀ ਹੈ। ਅਜਮੇਰ ਨੇੜੇ ਕਯਾਦ ਵਿਸ਼ਰਾਮ ਸਟਾਲੀ ਵਿਖੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਵਿਚ ਭਾਰਤ ਦੀ ਸਫਲਤਾ ਦੇ ਗੀਤ ਗਾਏ ਜਾ ਰਹੇ ਹਨ। ਇਹ ਜਨ ਸਭਾ ਕੇਂਦਰ ਵਿਚ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ ਆਯੋਜਤ ਕੀਤੀ ਗਈ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਵਿਦਿਆਰਥੀਆਂ ਦਾ ਭਵਿੱਖ ਸੁਨਿਹਰੀ ਬਣਾਉਣ ਲਈ ਮੋਢੀ ਦੀ ਭੂਮਿਕਾ ਨਿਭਾਉਣਗੇ ‘ਸਕੂਲ ਆਫ਼ ਐਮੀਨੈਂਸ’: ਮੁੱਖ ਮੰਤਰੀ

ਮੋਦੀ ਨੇ ਕਿਹਾ, "ਕਾਂਗਰਸ ਦੀ ਨੀਤੀ ਗਰੀਬਾਂ ਨੂੰ ਭਰਮਾਓ, ਗਰੀਬਾਂ ਨੂੰ ਤਰਸਾਓ’ ਵਾਲੀ ਰਹੀ ਹੈ।" ਰਾਜਸਥਾਨ ਦੇ ਲੋਕਾਂ ਨੂੰ ਵੀ ਇਸ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ, ''ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵੀ ਮੰਨਿਆ ਸੀ ਕਿ ਜੇਕਰ ਕਾਂਗਰਸ ਸਰਕਾਰ 100 ਪੈਸੇ ਭੇਜਦੀ ਹੈ ਤਾਂ ਉਸ 'ਚੋਂ 85 ਪੈਸੇ ਭ੍ਰਿਸ਼ਟਾਚਾਰ 'ਚ ਚਲੇ ਜਾਂਦੇ ਸਨ... ਕਾਂਗਰਸ ਅਜਿਹੀ ਪਾਰਟੀ ਹੈ ਜੋ ਹਰ ਯੋਜਨਾ 'ਚ 85 ਫ਼ੀ ਸਦੀ ਕਮਿਸ਼ਨ ਖਾਂਦੀ ਹੈ।

ਇਹ ਵੀ ਪੜ੍ਹੋ: ਕੁੱਤੇ ਦੇ ਭੌਂਕਣ 'ਤੇ ਮਾਰੀ ਗੋਲੀ, ਚੋਰੀ ਦੀ ਨੀਅਤ ਨਾਲ ਘਰ 'ਚ ਵੜਿਆ ਵਿਅਕਤੀ

ਉਨ੍ਹਾਂ ਕਿਹਾ, “2014 ਤੋਂ ਪਹਿਲਾਂ ਦੇਸ਼ ਦੀ ਸਥਿਤੀ ਕੀ ਸੀ? ਦੇਸ਼ ਭਰ ਵਿਚ ਲੋਕ ਭ੍ਰਿਸ਼ਟਾਚਾਰ ਵਿਰੁਧ ਸੜਕਾਂ ’ਤੇ ਸਨ। ਕਾਂਗਰਸ ਸਰਕਾਰ ਸਰਹੱਦ 'ਤੇ ਸੜਕਾਂ ਬਣਾਉਣ ਤੋਂ ਵੀ ਡਰਦੀ ਸੀ; ਹਰ ਰੋਜ਼ ਵੱਡੇ ਸ਼ਹਿਰਾਂ ਵਿਚ ਅਤਿਵਾਦੀ ਹਮਲੇ ਹੁੰਦੇ ਸਨ। ਔਰਤਾਂ ਵਿਰੁਧ ਅਪਰਾਧ ਬਹੁਤ ਜ਼ਿਆਦਾ ਸਨ।” ਮੋਦੀ ਨੇ ਕਿਹਾ, “ਸਾਲ 2014 ਤੋਂ ਪਹਿਲਾਂ ਪ੍ਰਧਾਨ ਮੰਤਰੀ ਕੋਲ ਸੁਪਰ ਪਾਵਰ ਸੀ, ਕਾਂਗਰਸ ਸਰਕਾਰ ਇਸ ਨੂੰ ਰਿਮੋਟ ਕੰਟਰੋਲ ਨਾਲ ਚਲਾਉਂਦੀ ਸੀ। ਫ਼ੈਸਲੇ ਨਹੀਂ ਹੁੰਦੇ ਸਨ, ਨਿਵੇਸ਼ਕ ਨਿਰਾਸ਼ ਸਨ, ਨੌਜਵਾਨਾਂ ਦੇ ਸਾਹਮਣੇ ਹਨੇਰਾ ਸੀ।''

ਇਹ ਵੀ ਪੜ੍ਹੋ: ਪਤੀ ਦੀ ਲੱਤ ਟੁੱਟੀ ਤਾਂ ਬੱਚਿਆਂ ਨੂੰ ਛੱਡ ਦਿਉਰ ਨਾਲ ਫ਼ਰਾਰ ਹੋਈ ਔਰਤ! 

ਪ੍ਰਧਾਨ ਮੰਤਰੀ ਨੇ ਕਿਹਾ, ”ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਵੀ ਨੌਂ ਸਾਲ ਪੂਰੇ ਹੋ ਗਏ ਹਨ। ਭਾਜਪਾ ਸਰਕਾਰ ਦੇ 9 ਸਾਲ ਦੇਸ਼ ਵਾਸੀਆਂ ਦੀ ਸੇਵਾ, ਸੁਸ਼ਾਸਨ, ਗਰੀਬਾਂ ਦੀ ਭਲਾਈ ਨੂੰ ਸਮਰਪਿਤ ਰਹੇ ਹਨ। ਦੁਨੀਆ ਦੇ ਵੱਡੇ-ਵੱਡੇ ਮਾਹਰ ਕਹਿ ਰਹੇ ਹਨ ਕਿ ਭਾਰਤ ਅੱਤ ਦੀ ਗਰੀਬੀ ਖਤਮ ਕਰਨ ਦੇ ਬਹੁਤ ਨੇੜੇ ਹੈ। ਇਹ ਤਬਦੀਲੀ ਕਿਵੇਂ ਆਈ? ਜਵਾਬ ਹੈ-ਸੱਭ ਦਾ ਸਾਥ, ਸੱਭ ਦਾ ਵਿਕਾਸ।''

ਇਹ ਵੀ ਪੜ੍ਹੋ: ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਕੀਤਾ ਦੌਰਾ

ਉਨ੍ਹਾਂ ਕਿਹਾ, ''ਕਾਂਗਰਸ ਨੂੰ ਸਿਰਫ਼ ਝੂਠ ਬੋਲਣਾ ਆਉਂਦਾ ਹੈ ਅਤੇ ਅੱਜ ਵੀ ਉਹੀ ਕਰ ਰਹੀ ਹੈ। ਇਹ ਕਾਂਗਰਸ ਹੀ ਹੈ ਜੋ 'ਇਕ ਪੈਨਸ਼ਨ ਇਕ ਰੈਂਕ' ਦੇ ਨਾਂ 'ਤੇ ਚਾਰ ਦਹਾਕਿਆਂ ਤੋਂ ਸਾਡੇ ਸਾਬਕਾ ਸੈਨਿਕਾਂ ਨਾਲ ਧੋਖਾ ਕਰ ਰਹੀ ਹੈ”। ਇਸ ਮੌਕੇ ਕੇਂਦਰੀ ਮੰਤਰੀ ਅਰਜੁਨਰਾਮ ਮੇਘਵਾਲ, ਗਜੇਂਦਰ ਸਿੰਘ ਸ਼ੇਖਾਵਤ ਤੇ ਕੈਲਾਸ਼ ਚੌਧਰੀ, ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਪਾਰਟੀ ਦੇ ਸੂਬਾ ਇੰਚਾਰਜ ਅਰੁਣ ਸਿੰਘ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਜਿੰਦਰ ਰਾਠੌਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸੀ.ਪੀ.ਜੋਸ਼ੀ ਹਾਜ਼ਰ ਸਨ।

Tags: congress

Location: India, Rajasthan, Jaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement