ਕਿਹਾ, ਹੰਕਾਰੀ ਦਾਅਵੇ ਕੀਤੇ ਗਏ ਕਿ ‘ਮਹਿੰਗਾਈ ਨਜ਼ਰ ਨਹੀਂ ਆ ਰਹੀ’ ਜਾਂ ‘ਅਸੀਂ ਇਹ ਮਹਿੰਗੀਆਂ ਚੀਜ਼ਾਂ ਨਹੀਂ ਖਾਂਦੇ
ਨਵੀਂ ਦਿੱਲੀ: ਕਾਂਗਰਸ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਬੇਤਹਾਸ਼ਾ ਮਹਿੰਗਾਈ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਦੀ ਕਮਾਈ ਵੀ ਲੁੱਟੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ 26 ਮਈ 2014 ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀਆਂ ਲਈ 13 ਕਰੋੜ ਰੁਪਏ ਦਾ ਫੰਡ ਅਲਾਟ: ਚੀਮਾ
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਟਵੀਟ ਕੀਤਾ, ''9 ਸਾਲਾਂ 'ਚ ਮਾਰੂ ਮਹਿੰਗਾਈ, ਭਾਜਪਾ ਨੇ ਲੁੱਟੀ ਜਨਤਾ ਦੀ ਕਮਾਈ! ਹਰ ਜ਼ਰੂਰੀ ਚੀਜ਼ 'ਤੇ ਜੀ.ਐਸ.ਟੀ. ਦੀ ਮਾਰ, ਵਿਗਾੜਿਆ ਬਜਟ, ਔਖੀ ਜ਼ਿੰਦਗੀ! ਹੰਕਾਰੀ ਦਾਅਵੇ ਕੀਤੇ ਗਏ ਕਿ ‘ਮਹਿੰਗਾਈ ਨਜ਼ਰ ਨਹੀਂ ਆ ਰਹੀ’ ਜਾਂ ‘ਅਸੀਂ ਇਹ ਮਹਿੰਗੀਆਂ ਚੀਜ਼ਾਂ ਨਹੀਂ ਖਾਂਦੇ’।”
ਇਹ ਵੀ ਪੜ੍ਹੋ: ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਪਾਣੀ ਦੀ ਵੰਡ ਸਮਝੌਤੇ ਬਾਰੇ ਹੋਈ ਚਰਚਾ
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, "ਅਗਲੇ ਕੁਝ ਦਿਨਾਂ ਅਤੇ ਹਫ਼ਤਿਆਂ ਵਿਚ ਹਰ ਪਾਸੇ ਪਿਛਲੇ 9 ਸਾਲਾਂ ਵਿਚ ਪੀਐਮ ਮੋਦੀ ਦੀਆਂ ਅਖੌਤੀ "ਸਰਬੋਤਮ ਪ੍ਰਾਪਤੀਆਂ" ਦਾ ਪ੍ਰਚਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਖੁਦ, ਉਨ੍ਹਾਂ ਦੇ ਮੰਤਰੀ, ਭਾਜਪਾ ਦੇ ਹੋਰ ਨੇਤਾ ਅਤੇ ਉਨ੍ਹਾਂ ਲਈ ਢੋਲ ਵਜਾਉਣ ਵਾਲੇ ਇਸ ਕੰਮ 'ਚ ਲੱਗੇ ਹੋਣਗੇ। ਪਰ ਗ਼ਰੀਬੀ 'ਚ ਰਹਿ ਰਹੇ ਲੋਕ, ਜਿਨ੍ਹਾਂ ਨੂੰ ਅਪਣੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਕਰਨੀਆਂ ਔਖੀਆਂ ਲੱਗ ਰਹੀਆਂ ਹਨ, ਉਹ ਸਿਰਫ਼ ਇਕ ਹੀ ਗੱਲ ਪੁੱਛਣਗੇ - ਕੀ ਸਾਡੀ ਜ਼ਿੰਦਗੀ ਬਿਹਤਰ ਹੋ ਗਈ ਹੈ, ਜਾਂ ਸਾਡੀ ਰੋਜ਼ੀ-ਰੋਟੀ ਵਿਚ ਸਕਾਰਾਤਮਕ ਤਬਦੀਲੀ ਆਈ ਹੈ?' ਉਨ੍ਹਾਂ ਕਿਹਾ, 'ਸਪੱਸ਼ਟ ਜਵਾਬ ਹੈ, ਨਹੀਂ।"
ਇਹ ਵੀ ਪੜ੍ਹੋ: ਦਿੱਲੀ 'ਚ ਸੜਕ 'ਤੇ ਨਾਬਾਲਗ ਲੜਕੀ ਦਾ ਕਤਲ, ਦੋਸ਼ੀ ਗ੍ਰਿਫ਼ਤਾਰ
ਰਮੇਸ਼ ਨੇ ਕਿਹਾ, "2014 ਤੋਂ ਅਸਲ ਉਜਰਤਾਂ ਵਿਚ ਵਾਧਾ - ਖੇਤੀਬਾੜੀ ਕਾਮਿਆਂ ਲਈ 0.8 ਫ਼ੀ ਸਦੀ, ਗੈਰ-ਖੇਤੀ ਕਾਮਿਆਂ ਲਈ 0.2 ਫ਼ੀ ਸਦੀ, ਨਿਰਮਾਣ ਮਜ਼ਦੂਰਾਂ ਲਈ 0.02 ਫ਼ੀ ਸਦੀ”। ਇਸ ਦੌਰਾਨ 2014 ਤੋਂ ਲੈ ਕੇ ਬੁਨਿਆਦੀ ਵਸਤੂਆਂ ਦੀਆਂ ਕੀਮਤਾਂ ਵਿਚ ਵਾਧਾ- ਐਲਪੀਜੀ ਵਿਚ 169 ਫ਼ੀ ਸਦੀ, ਪੈਟਰੋਲ ਵਿਚ 57 ਫ਼ੀ ਸਦੀ, ਡੀਜ਼ਲ ਵਿਚ 78 ਫ਼ੀ ਸਦੀ, ਸਰ੍ਹੋਂ ਦੇ ਤੇਲ ਵਿਚ 58 ਫ਼ੀ ਸਦੀ, ਆਟੇ ਦੀਆਂ ਕੀਮਤਾਂ ਵਿਚ 56 ਫ਼ੀ ਸਦੀ ਅਤੇ ਦੁੱਧ ਦੀਆਂ ਕੀਮਤਾਂ ਵਿਚ 51 ਫ਼ੀ ਸਦੀ ਹੋਇਆ ਹੈ।" ਉਨ੍ਹਾਂ ਦਾਅਵਾ ਕੀਤਾ, ''ਸੱਚਾਈ ਇਹ ਹੈ ਕਿ ਇਕ ਵਿਅਕਤੀ ਵਿਸ਼ੇਸ਼ ਨੂੰ ਛੱਡ ਕੇ ਲਗਭਗ ਹਰ ਕਿਸੇ ਦੀ ਆਮਦਨ ਰੁਕ ਗਈ ਹੈ। ਗੌਤਮ ਅਡਾਨੀ ਦੀ ਸੰਪਤੀ 2014 ਤੋਂ ਹੁਣ ਤੱਕ 1,225 ਫ਼ੀ ਸਦੀ ਵਧੀ ਹੈ।