ਦੇਸ਼ ਦੇ ਜਲ ਭੰਡਾਰਾਂ ’ਚ ਪਾਣੀ ਦਾ ਪੱਧਰ 23 ਫੀ ਸਦੀ ਤਕ ਡਿੱਗਿਆ : ਸੀ.ਡਬਲਿਊ.ਸੀ. 
Published : May 31, 2024, 10:08 pm IST
Updated : May 31, 2024, 10:08 pm IST
SHARE ARTICLE
Representative Image.
Representative Image.

ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਦੇ 10 ਜਲ ਭੰਡਾਰਾਂ ’ਚ ਜਲ ਭੰਡਾਰ 5.864 ਬੀ.ਸੀ.ਐਮ. (ਕੁਲ ਸਮਰੱਥਾ ਦਾ 30 ਫ਼ੀ ਸਦੀ) ਰਹਿ ਗਿਆ

ਨਵੀਂ ਦਿੱਲੀ: ਦੇਸ਼ ਦੇ 150 ਪ੍ਰਮੁੱਖ ਜਲ ਭੰਡਾਰਾਂ ਦੇ ਭੰਡਾਰਨ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਇਹ ਕੁਲ ਭੰਡਾਰਨ ਸਮਰੱਥਾ ਦੇ 23 ਫੀ ਸਦੀ ’ਤੇ ਆ ਗਿਆ ਹੈ। ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਮੌਜੂਦਾ ਪਾਣੀ ਦੇ ਪੱਧਰ ’ਚ 77٪ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਕੇਂਦਰੀ ਜਲ ਕਮਿਸ਼ਨ (ਸੀ.ਡਬਲਿਊ.ਸੀ.) ਵਲੋਂ ਜਾਰੀ ਅਧਿਕਾਰਤ ਅੰਕੜਿਆਂ ਤੋਂ ਸਾਹਮਣੇ ਆਈ ਹੈ। 

ਸੀ.ਡਬਲਯੂ.ਸੀ. ਦੇ ਅੰਕੜਿਆਂ ਅਨੁਸਾਰ, ਜਲ ਭੰਡਾਰਾਂ ’ਚ ਮੌਜੂਦਾ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਪੱਧਰ ਦਾ ਸਿਰਫ 77 ਫ਼ੀ ਸਦੀ ਅਤੇ ਆਮ ਪਾਣੀ ਦੇ ਪੱਧਰ ਦਾ 94 ਫ਼ੀ ਸਦੀ ਹੈ। ਕੇਂਦਰੀ ਜਲ ਕਮਿਸ਼ਨ (ਸੀ.ਡਬਲਿਊ.ਸੀ.) ਨੇ ਦੇਸ਼ ਭਰ ਦੇ 150 ਪ੍ਰਮੁੱਖ ਜਲ ਭੰਡਾਰਾਂ ਦੀ ਤਾਜ਼ਾ ਭੰਡਾਰਨ ਸਥਿਤੀ ’ਤੇ ਅਪਣਾ ਹਫਤਾਵਾਰੀ ਬੁਲੇਟਿਨ ਜਾਰੀ ਕਰਦੇ ਹੋਏ ਇਕ ਬਿਆਨ ’ਚ ਕਿਹਾ, ‘‘ਇਨ੍ਹਾਂ ਜਲ ਭੰਡਾਰਾਂ ’ਚ ਕੁਲ 41.705 ਅਰਬ ਘਣ ਮੀਟਰ (ਬੀ.ਸੀ.ਐਮ.) ਉਪਲਬਧ ਹੈ, ਜੋ ਇਨ੍ਹਾਂ ਜਲ ਭੰਡਾਰਾਂ ਦੀ ਕੁਲ ਭੰਡਾਰਨ ਸਮਰੱਥਾ ਦਾ 23 ਫੀ ਸਦੀ ਹੈ।’’ 

ਕਮਿਸ਼ਨ ਨੇ ਕਿਹਾ, ‘‘ਇਹ 44.511 ਬੀ.ਸੀ.ਐਮ. ਦੀ ਆਮ ਭੰਡਾਰਨ ਸਮਰੱਥਾ ਨਾਲੋਂ ਅਤੇ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਦਰਜ ਕੀਤੇ ਗਏ 53.832 ਬੀ.ਸੀ.ਐਮ. ਦੇ ਆਮ ਭੰਡਾਰਨ ਨਾਲੋਂ ਕਾਫ਼ੀ ਘੱਟ ਹੈ। ਨਤੀਜੇ ਵਜੋਂ, ਮੌਜੂਦਾ ਭੰਡਾਰਨ ਪਿਛਲੇ ਸਾਲ ਦੇ ਪੱਧਰ ਦਾ ਸਿਰਫ 77٪ ਅਤੇ ਆਮ ਸਟਾਕ ਦਾ 94٪ ਹੈ।’’ 

ਸੀ.ਡਬਲਯੂ.ਸੀ. ਵਲੋਂ ਨਿਗਰਾਨੀ ਕੀਤੇ ਗਏ 150 ਪ੍ਰਮੁੱਖ ਜਲ ਭੰਡਾਰਾਂ ਦੀ ਕੁਲ ਭੰਡਾਰਨ ਸਮਰੱਥਾ 178.784 ਬੀ.ਸੀ.ਐਮ. ਹੈ ਜੋ ਦੇਸ਼ ’ਚ ਬਣਾਈ ਗਈ ਕੁਲ ਭੰਡਾਰਨ ਸਮਰੱਥਾ ਦਾ ਲਗਭਗ 69.35٪ ਹੈ। 

ਦੇਸ਼ ਦੇ 150 ਜਲ ਭੰਡਾਰਾਂ ’ਚੋਂ 10 ਜਲ ਭੰਡਾਰ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਦੇ ਉੱਤਰੀ ਖੇਤਰ ’ਚ ਸਥਿਤ ਹਨ ਅਤੇ ਇਨ੍ਹਾਂ ਦੀ ਭੰਡਾਰਨ ਸਮਰੱਥਾ 19.663 ਬੀ.ਸੀ.ਐਮ. ਹੈ। ਸੀ.ਡਬਲਯੂ.ਸੀ. ਬੁਲੇਟਿਨ ਅਨੁਸਾਰ 16 ਮਈ ਤੋਂ 31 ਮਈ ਦੇ ਹਫਤੇ ਲਈ ਇਹ ਘਟ ਕੇ 5.864 ਬੀ.ਸੀ.ਐਮ. (ਕੁਲ ਸਮਰੱਥਾ ਦਾ 30 ਫ਼ੀ ਸਦੀ) ਰਹਿ ਗਈ ਹੈ।

ਪਿਛਲੇ ਸਾਲ ਇਸੇ ਮਿਆਦ ਦੌਰਾਨ ਪਾਣੀ ਦਾ ਭੰਡਾਰਨ ਕੁਲ ਸਮਰੱਥਾ ਦਾ 38٪ ਸੀ। ਸਾਲ ਦੇ ਇਸ ਸਮੇਂ ਦੌਰਾਨ ਆਮ ਪਾਣੀ ਦਾ ਭੰਡਾਰਨ 31٪ ਹੁੰਦਾ ਹੈ। ਪੂਰਬੀ ਖੇਤਰ - ਅਸਾਮ, ਝਾਰਖੰਡ, ਓਡੀਸ਼ਾ, ਪਛਮੀ ਬੰਗਾਲ, ਤ੍ਰਿਪੁਰਾ, ਨਾਗਾਲੈਂਡ ਅਤੇ ਬਿਹਾਰ ’ਚ ਕੁਲ 23 ਜਲ ਭੰਡਾਰ ਹਨ ਜਿਨ੍ਹਾਂ ਦੀ ਕੁਲ ਭੰਡਾਰਨ ਸਮਰੱਥਾ 20.430 ਬੀ.ਸੀ.ਐਮ. ਹੈ। ਕਮਿਸ਼ਨ ਨੇ ਕਿਹਾ ਕਿ ਉਪਲਬਧ ਪਾਣੀ ਦਾ ਭੰਡਾਰਨ 5.645 ਬੀ.ਸੀ.ਐਮ. ਹੈ, ਜੋ ਕੁਲ ਸਮਰੱਥਾ ਦਾ 28 ਫ਼ੀ ਸਦੀ ਹੈ। 

ਪਛਮੀ ਖੇਤਰ- ਗੁਜਰਾਤ ਅਤੇ ਮਹਾਰਾਸ਼ਟਰ ’ਚ, 49 ਜਲ ਭੰਡਾਰ ਹਨ ਜਿਨ੍ਹਾਂ ਦੀ ਕੁਲ ਭੰਡਾਰਨ ਸਮਰੱਥਾ 37.130 ਬੀ.ਸੀ.ਐਮ. ਹੈ। ਇਨ੍ਹਾਂ ਜਲ ਭੰਡਾਰਾਂ ਦਾ ਮੌਜੂਦਾ ਭੰਡਾਰਨ 8.833 ਬੀ.ਸੀ.ਐਮ. ਹੈ, ਜੋ ਕਿ ਇਨ੍ਹਾਂ ਭੰਡਾਰਾਂ ਦੀ ਕੁਲ ਭੰਡਾਰਨ ਸਮਰੱਥਾ ਦਾ 24 ਫ਼ੀ ਸਦੀ ਹੈ। ਇਹ ਪਿਛਲੇ ਸਾਲ ਦੇ 28 ਫ਼ੀ ਸਦੀ ਤੋਂ ਘੱਟ ਹੈ ਪਰ ਆਮ ਭੰਡਾਰਨ 23 ਫ਼ੀ ਸਦੀ ਤੋਂ ਬਿਹਤਰ ਹੈ। 

ਉੱਤਰ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਮੱਧ ਖੇਤਰ ’ਚ 26 ਜਲ ਭੰਡਾਰ ਹਨ ਜਿਨ੍ਹਾਂ ਦੀ ਕੁਲ ਭੰਡਾਰਨ ਸਮਰੱਥਾ 48.227 ਬੀ.ਸੀ.ਐਮ. ਹੈ। ਇਸ ਸਮੇਂ ਉਪਲਬਧ ਭੰਡਾਰਨ ਸਮਰੱਥਾ 14.046 ਬੀ.ਸੀ.ਐਮ. ਹੈ ਜੋ ਕੁਲ ਸਮਰੱਥਾ ਦਾ 29.1٪ ਹੈ। ਪਿਛਲੇ ਸਾਲ ਭੰਡਾਰਨ ਸਮਰੱਥਾ 37 ਫੀ ਸਦੀ ਸੀ। ਇਨ੍ਹਾਂ ਜਲ ਭੰਡਾਰਾਂ ਦੀ ਆਮ ਭੰਡਾਰਨ ਸਮਰੱਥਾ 29.4٪ ਹੈ।

Tags: water, reservoir

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement