
ਫਿਲੀਪੀਨਸ ਵਿਚ ਅਗਵਾ ਹੋਏ ਕਰਨਾਲ ਦੇ ਧਾਨੋਖੇੜੀ ਦੇ ਵਿਦਿਆਰਥੀ ਪ੍ਰਦੀਪ ਨੂੰ ਸਹੀ ਸਲਾਮਤ ਛੁਡਵਾ ਲਿਆ ਗਿਆ ਹੈ। ਵਿਦਿਆਰਥੀ ਨੂੰ ਅਗਵਾ ਕਰ ਕੇ ਪੰਜ ਲੱਖ ਰੁਪਏ ...
ਕਰਨਾਲ : ਫਿਲੀਪੀਨਸ ਵਿਚ ਅਗਵਾ ਹੋਏ ਕਰਨਾਲ ਦੇ ਧਾਨੋਖੇੜੀ ਦੇ ਵਿਦਿਆਰਥੀ ਪ੍ਰਦੀਪ ਨੂੰ ਸਹੀ ਸਲਾਮਤ ਛੁਡਵਾ ਲਿਆ ਗਿਆ ਹੈ। ਵਿਦਿਆਰਥੀ ਨੂੰ ਅਗਵਾ ਕਰ ਕੇ ਪੰਜ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਫਿਲੀਪੀਨਸ ਦੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰ ਕੇ ਕਰਨਾਲ ਪੁਲਿਸ ਨੇ ਵਿਦਿਆਰਥੀ ਨੂੰ ਛੁਡਾਉਣ ਵਿਚ ਅਹਿਮ ਯੋਗਦਾਨ ਦਿਤਾ।
Karnal Police27 ਜੁਲਾਈ ਨੂੰ ਧਾਨੋਖੇੜੀ ਨਿਵਾਸੀ ਰਾਜੇਂਦਰ ਕੁਮਾਰ ਨੇ ਇੰਦਰੀ ਪੁਲਿਸ ਨੂੰ ਸੂਚਨਾ ਦਿਤੀ ਸੀ ਕਿ ਉਨ੍ਹਾਂ ਦੇ ਪੁੱਤਰ 20 ਸਾਲਾ ਪ੍ਰਦੀਪ ਕੁਮਾਰ ਦਾ ਫਿਲੀਪੀਨਸ ਵਿਚ ਅਗਵਾ ਹੋ ਗਿਆ ਹੈ। ਉਹ ਸਾਗਾਪੁਰ ਵਿਚ ਪੜ੍ਹਾਈ ਲਈ ਗਿਆ ਸੀ। ਉਥੇ ਉਸ ਦੀ ਦੋਸਤੀ ਫਿਲੀਪੀਨਸ ਦੀ ਰਹਿਣ ਵਾਲੀ ਲੜਕੀ ਨਾਲ ਹੋ ਗਈ। ਕੁੱਝ ਦਿਨ ਬਾਅਦ ਲੜਕੀ ਅਪਣੇ ਦੇਸ਼ ਵਾਪਸ ਚਲੀ ਗਈ ਸੀ। ਇਸ ਤੋਂ ਬਾਅਦ ਸਤੰਬਰ 2017 ਵਿਚ ਪ੍ਰਦੀਪ ਵੀ ਉਸ ਦੇ ਕੋਲ ਚਲਿਆ ਗਿਆ।
Pardeep Kumarਉਦੋਂ ਉਹ ਉਥੇ ਹੀ ਸੀ। 27 ਜੁਲਾਈ ਨੂੰ ਫੇਸਬੁਕ 'ਤੇ ਫਿਲੀਪੀਨਸ ਤੋਂ ਪ੍ਰਦੀਪ ਦੇ ਦੋਸਤ ਦਾ ਮੈਸੇਜ਼ ਆਇਆ ਕਿ ਉਨ੍ਹਾਂ ਦੇ ਪੁੱਤਰ ਦਾ ਕਿਸੇ ਨੇ ਅਗਵਾ ਕਰ ਲਿਆ ਹੈ ਅਤੇ ਪੰਜ ਲੱਖ ਰੁਪਏ ਦੀ ਮੰਗ ਕੀਤੀ ਹੈ। ਇੰਦਰੀ ਪੁਲਿਸ ਥਾਣੇ ਦੇ ਐਸਐਚਓ ਨੇ ਐਫਆਈਆਰ ਦਰਜ ਕਰ ਕੇ ਐਸਪੀ ਨੂੰ ਮਾਮਲੇ ਦੀ ਜਾਣਕਾਰੀ ਦਿਤੀ। ਐਸਪੀ ਸੁਰੇਂਦਰ ਨੇ ਤੁਰੰਤ ਇਸ ਦੀ ਸੂਚਨਾ ਫਿਲੀਪੀਨਸ ਵਿਚ ਭਾਰਤੀ ਦੂਤਾਵਾਸ ਨੂੰ ਦੇਣ ਦੇ ਨਾਲ ਹੀ ਡੀਓ ਲੈਟਰ ਵੀ ਲਿਖ ਕੇ ਭਿਜਵਾਇਆ।
Manila Policeਭਾਰਤੀ ਦੂਤਾਵਾਸ ਨੇ ਉਥੋਂ ਦੀ ਪੁਲਿਸ ਨੂੰ ਮਾਮਲੇ ਸਬੰਧੀ ਜਾਣਕਾਰੀ ਦਿਤੀ। 29 ਜੁਲਾਈ ਨੂੰ ਪ੍ਰਦੀਪ ਨੂੰ ਅਗਵਾ ਕਰਤਾ ਦੇ ਚੁੰੰਗਲ ਤੋਂ ਛੁਡਵਾ ਕੇ ਪੁਲਿਸ ਨੇ ਪ੍ਰਦੀਪ ਨੂੰ ਉਸ ਦੀ ਮਹਿਲਾ ਸਾਥੀ ਤਕ ਪਹੁੰਚਾ ਦਿਤਾ। ਪ੍ਰਦੀਪ ਦੇ ਪਿਤਾ ਰਾਜੇਂਦਰ ਕੁਮਾਰ ਨੇ ਐਸਪੀ ਸੁਰੇਂਦਰ ਸਿੰਘ, ਇੰਦਰੀ ਥਾਣੇ ਦੇ ਐਸਐਚਓ ਅਤੇ ਕਰਨਾਲ ਪੁਲਿਸ ਦਾ ਮਦਦ ਲਈ ਧੰਨਵਾਦ ਕੀਤਾ।