
ਮਥੁਰਾ ਪਹੁੰਚੀ ਵਿਸ਼ਵ ਹਿੰਦੂ ਪਰਿਸ਼ਦ ਦੀ ਨੇਤਾ ਸਾਧਵੀ ਪ੍ਰਾਚੀ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਵਿਵਾਦਿਤ ਬਿਆਨ ਦਿਤਾ ਹੈ। ਸਾਧਵੀ ਨੇ ਮੁਸਲਮਾਨ ਕੁੜੀਆਂ ਨੂੰ ਸਲਾਹ...
ਉਤਰ ਪ੍ਰਦੇਸ਼ : ਮਥੁਰਾ ਪਹੁੰਚੀ ਵਿਸ਼ਵ ਹਿੰਦੂ ਪਰਿਸ਼ਦ ਦੀ ਨੇਤਾ ਸਾਧਵੀ ਪ੍ਰਾਚੀ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਵਿਵਾਦਿਤ ਬਿਆਨ ਦਿਤਾ ਹੈ। ਸਾਧਵੀ ਨੇ ਮੁਸਲਮਾਨ ਕੁੜੀਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹਿੰਦੂ ਮੁੰਡਿਆਂ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਲਡ਼ਕੀਆਂ ਨੂੰ ਮੁਸਮਿਮ ਧਰਮ ਤਿਆਗ ਕੇ ਦੇਣਾ ਚਾਹੀਦਾ ਹੈ।
Sadhvi Prachi
ਉਥੇ ਹੀ ਤਿੰਨ ਤਲਾਕ ਅਤੇ ਹਲਾਲਾ 'ਤੇ ਬੋਲਦੇ ਹੋਏ ਸਾਧਵੀ ਨੇ ਕਿਹਾ ਕਿ ਬਹੁਤ ਛੇਤੀ ਇਸ ਤੋਂ ਮੁਕਤੀ ਮਿਲਣ ਵਾਲੀ ਹੈ। ਫਰਜ਼ੀ ਫਤਵਾ ਜਾਰੀ ਕਰਨ ਵਾਲੇ ਮੌਲਵੀਆਂ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਜਿਹੇ ਮੌਲਵੀਆਂ ਨੂੰ ਥੱਪੜ ਮਾਰਨਾ ਚਾਹੀਦਾ ਹੈ ਜੋ ਸਮਾਜ ਵਿਚ ਫਰਜ਼ੀ ਫਤਵਾ ਜਾਰੀ ਕਰਦੇ ਹਨ।
Sadhvi Prachi
ਇਸ ਤੋਂ ਪਹਿਲਾਂ ਗੋਰਖਪੁਰ ਵਿਚ ਸਾਧਵੀ ਪ੍ਰਾਚੀ ਨੇ ਰਾਹੁਲ ਗਾਂਧੀ 'ਤੇ ਤੰਜ ਕੱਸਿਆ ਅਤੇ ਕਿਹਾ ਕਿ ਸਾਉਣ ਦੇ ਮਹੀਨੇ ਵਿਚ ਉਹ ਵੀ ਬਾਬੇ ਦੇ ਮੰਦਿਰ ਵਿਚ ਇਕ ਮੰਨਤ ਲੈ ਕੇ ਆਈ ਸੀ ਕਿ ਘੱਟ ਤੋਂ ਘੱਟ ਰਾਹੁਲ ਗਾਂਧੀ ਦਾ ਵਿਆਹ ਜਲਦੀ ਕਰਾ ਦਿਓ। ਉਨ੍ਹਾਂ ਨੂੰ ਬਹੁਮਤ ਤਾਂ ਮਿਲੇਗੀ ਨਹੀਂ, ਬਹੂ ਤਾਂ ਦਿਵਾ ਦਿਓ। ਰਾਹੁਲ ਦੇ ਬੇਤੁਕੇ ਫੈਸਲਿਆਂ ਤੋਂ ਕਾਂਗਰਸ ਨੂੰ 2024 ਤੱਕ ਤਾਂ ਸੱਤਾ ਨਹੀਂ ਮਿਲੇਗੀ। ਇਸ ਲਈ ਪੂਰੀ ਕਾਂਗਰਸ ਨੂੰ ਪਹਿਲਾਂ ਰਾਹੁਲ ਗਾਂਧੀ ਦੇ ਵਿਆਹ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।
Sadhvi Prachi
ਸਾਧਵੀ ਨੇ ਕਿਹਾ ਕਿ 2019 ਵਿਚ ਵੀ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ। ਦੇਸ਼ ਦੀ ਸੱਤਾ ਤਾਂ ਸਿਰਫ਼ ਨਰਿੰਦਰ ਮੋਦੀ ਹੀ ਸੰਭਾਲਣਗੇ। ਕਿਸੇ ਵੀ ਹਾਲ ਵਿਚ ਕਾਂਗਰਸ ਨੂੰ ਬਹੁਮਤ ਨਹੀਂ ਮਿਲ ਪਾਵੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਮ ਚੋਣ ਤੋਂ ਪਹਿਲਾਂ ਆਯੁੱਧਿਆ ਵਿਚ ਭਗਵਾਨ ਸ਼੍ਰੀਰਾਮ ਦੇ ਸ਼ਾਨਦਾਰ ਮੰਦਿਰ ਦੀ ਉਸਾਰੀ ਸ਼ੁਰੂ ਹੋ ਜਾਵੇਗੀ। ਸਾਧਵੀ ਨੇ ਕਿਹਾ ਕਿ ਸੰਤਾਂ ਨੇ ਰਾਮ ਮੰਦਿਰ ਉਸਾਰੀ ਦੀ ਪੂਰੀ ਤਿਆਰੀ ਕਰ ਲਈ ਹੈ, ਹੁਣ ਤਾਂ ਸਿਰਫ਼ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਹੈ, ਜਿਸ ਦੇ ਆਉਂਦੇ ਹੀ ਰਾਮ ਮੰਦਿਰ ਦਾ ਉਸਾਰੀ ਕਾਰਜ ਸ਼ੁਰੂ ਹੋ ਜਾਵੇਗਾ।