ਬਲਾਤਕਾਰ ਪੀੜਤ ਸਾਧਵੀਆਂ ਨੇ ਸੌਦਾ ਸਾਧ ਲਈ ਮੰਗੀ ਉਮਰ ਕੈਦ
Published : Oct 5, 2017, 12:07 am IST
Updated : Oct 4, 2017, 6:37 pm IST
SHARE ARTICLE


ਚੰਡੀਗੜ੍ਹ, 4 ਅਕਤੂਬਰ, (ਨੀਲ ਭਲਿੰਦਰ ਸਿੰਘ): ਬਲਾਤਕਾਰ ਪੀੜਤ  2 ਸਾਧਵੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲੋਂ ਸੌਦਾ ਸਾਧ  ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਦੋਵਾਂ ਪੀੜਤਾਂ  ਨੇ ਬੁਧਵਾਰ ਨੂੰ ਹਾਈ ਕੋਰਟ ਵਿਚ ਅਪਣੀ ਪਟੀਸ਼ਨ ਦਾਇਰ  ਕੀਤੀ।  ਐਡਵੋਕੇਟ ਨਵਕਿਰਨ ਸਿੰਘ ਰਾਹੀਂ ਸੀਬੀਆਈ ਵਿਸ਼ੇਸ਼ ਅਦਾਲਤ ਪੰਚਕੂਲਾ ਦੇ ਬੀਤੀ 28 ਅਗੱਸਤ ਵਾਲੇ ਫ਼ੈਸਲੇ ਨੂੰ ਚੁਨੌਤੀ ਦਿੰਦੇ ਹੋਏ ਪੀੜਤਾਂ ਨੇ ਕਿਹਾ ਕਿ ਸਾਧ ਵਲੋਂ ਕੀਤਾ ਅਪਰਾਧ ਇੰਨਾ ਸੰਗੀਨ ਹੈ ਕਿ ਇਸ ਮਾਮਲੇ 'ਚ ਮਹਿਜ਼ ਦਸ ਸਾਲ ਦੀ ਸਜ਼ਾ ਕੋਈ ਨਿਆਂ ਦੀ ਪੂਰਤੀ ਨਹੀਂ ਮੰਨੀ ਜਾ ਸਕਦੀ। 

ਐਡਵੋਕੇਟ ਨਵਕਿਰਨ ਸਿੰਘ ਮੁਤਾਬਕ ਪੀੜਤਾਂ ਦੀ ਪਛਾਣ ਲਗਾਤਾਰ ਗੁਪਤ ਰੱਖੀ ਜਾ ਰਹੀ ਹੈ। ਉਹ ਪਿਛਲੇ ਕਰੀਬ ਅੱਠ ਕੁ ਸਾਲਾਂ ਤੋਂ ਉਨ੍ਹਾਂ ਦੇ ਸੰਪਰਕ ਵਿਚ ਹਨ। ਇਸੇ ਕਾਰਨ ਬੜੇ ਗੁਪਤ ਢੰਗ ਨਾਲ ਪੀੜਤਾਂ ਦੇ ਵਕਾਲਤਨਾਮੇ, ਹਲਫ਼ਨਾਮੇ ਅਤੇ ਹੋਰ ਲੋੜੀਂਦੇ ਦਸਤਾਵੇਜ਼ ਨਿਜੀ ਤੌਰ ਉਤੇ ਉਨ੍ਹਾਂ ਦੇ ਦਸਤਖ਼ਤ ਕਰਵਾ ਕੇ ਹਾਈ ਕੋਰਟ 'ਚ ਇਹ ਪਟੀਸ਼ਨ ਦਾਇਰ ਕੀਤੀ ਹੈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸੌਦਾ ਸਾਧ ਵਲੋਂ ਕੀਤਾ ਅਪਰਾਧ ਬੇਹੱਦ ਸੰਗੀਨ ਇਸ ਕਰ ਕੇ ਵੀ ਹੈ ਕਿਉਂਕਿ ਪੈਰੋਕਾਰ ਉਸ ਨੂੰ 'ਪਿਤਾ ਜੀ' ਤਕ ਦੀ ਉਪਾਧੀ ਦਿੰਦੇ ਹਨ। ਸਾਧਵੀਆਂ ਦਾ ਵੀ ਉਸ ਵਿਚ ਅੰਨ੍ਹਾ ਵਿਸ਼ਵਾਸ ਸੀ ਜਿਸ ਦਾ ਲਾਹਾ ਲੈਂਦਿਆਂ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ।


ਇਸ ਪਟੀਸ਼ਨ ਵਿਚ ਇਕ ਹੋਰ ਵੱਡਾ ਪਹਿਲੂ ਜੋ ਛੂਹਿਆ ਗਿਆ ਹੈ ਉਹ ਹੈ ਕਿ ਸੀਬੀਆਈ ਦੇ ਵਕੀਲ ਵਲੋਂ ਸੀਬੀਆਈ ਅਦਾਲਤ 'ਚ ਆਖ਼ਰੀ ਬਹਿਸ ਮੌਕੇ ਸਾਧ ਨੂੰ ਸਖ਼ਤ ਤੋਂ ਸਖ਼ਤ ਅਤੇ ਵੱਧ ਤੋਂ ਵੱਧ ਸਜ਼ਾ ਦੇਣ ਦੀ ਮੰਗ ਕੀਤੀ ਜਾ ਚੁਕੀ ਹੈ।
ਦਸਣਯੋਗ ਹੈ  ਕਿ ਰਾਮ ਰਹੀਮ ਨੂੰ ਫਿਲਹਾਲ 20 ਸਾਲ (ਅੱਗੜ-ਪਿੱਛੜ 10-10 ਸਾਲ) ਕੈਦ ਦੀ ਸਜ਼ਾ  ਸੁਣਾਈ ਗਈ ਹੈ। ਸਾਧ ਉਤੇ ਧਾਰਮਕ,  ਅਧਿਆਤਮਕ ਗੁਰੂ ਵਜੋਂ ਅਪਣੀ ਪੁਜੀਸ਼ਨ ਦਾ ਗ਼ਲਤ ਇਸਤੇਮਾਲ ਕਰਨ ਦੇ ਮੁਢਲੇ ਦੋਸ਼ ਹਨ। ਇਸ ਪਟੀਸ਼ਨ ਉਤੇ ਸ਼ੁਕਰਵਾਰ ਸੁਣਵਾਈ ਹੋਣ ਦੀ ਸੰਭਾਵਨਾ ਹੈ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement