
ਬ੍ਰਿਟਿਸ਼ ਹਾਈਕੋਰਟ ਨੇ ਭਾਰਤੀ ਬੈਂਕਾਂ ਤੋਂ 1.55 ਬਿਲਿਅਨ ਡਾਲਰ ਯਾਨੀ ਕਰੀਬ 10 , 000 ਕਰੋੜ ਰੁਪਏ ਦੀ ਵਸੂਲੀ ਦੇ ਮਾਮਲੇ ਵਿਚ ਮਾਲਿਆ ਦੇ ਵਿਰੁੱਧ ਫ਼ੈਸਲਾ ਦਿਤਾ ਹੈ
ਬੈਂਕਾਂ ਤੋਂ ਕਰੋੜਾਂ ਰੁਪਏ ਦਾ ਕਰਜ ਲੈ ਕੇ ਫ਼ਰਾਰ ਹੋਏ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਬ੍ਰਿਟੇਨ ਦੀ ਅਦਾਲਤ ਵਿਚ ਤਗੜਾ ਝੱਟਕਾ ਲਗਾ ਹੈ । ਬ੍ਰਿਟਿਸ਼ ਹਾਈਕੋਰਟ ਨੇ ਭਾਰਤੀ ਬੈਂਕਾਂ ਤੋਂ 1.55 ਬਿਲਿਅਨ ਡਾਲਰ ਯਾਨੀ ਕਰੀਬ 10 , 000 ਕਰੋੜ ਰੁਪਏ ਦੀ ਵਸੂਲੀ ਦੇ ਮਾਮਲੇ ਵਿਚ ਮਾਲਿਆ ਦੇ ਵਿਰੁੱਧ ਫ਼ੈਸਲਾ ਦਿਤਾ ਹੈ । vijay maliya
ਜੱਜ ਐਂਡਰਿਊ ਹੈਨਸ਼ਾ ਨੇ ਦੁਨੀਆ ਭਰ ਵਿਚ ਮਾਲਿਆ ਦੀਆਂ ਸੰਪਤੀਆਂ ਨੂੰ ਜਬਤ ਕਰਨ ਦੇ ਆਦੇਸ਼ ਨੂੰ ਬਦਲਣ ਤੋਂ ਇਨਕਾਰ ਕਰ ਦਿਤਾ । ਕੋਰਟ ਨੇ ਭਾਰਤੀ ਅਦਾਲਤ ਦੇ ਉਸ ਫ਼ੈਸਲੇ ਨੂੰ ਵੀ ਬਰਕਰਾਰ ਰੱਖਿਆ ਹੈ ਜਿਸ ਵਿਚ 13 ਬੈਂਕਾਂ ਦੇ ਕੰਸੋਰਟਿਅਮ ਨੂੰ ਮਾਲਿਆ ਤੋਂ ਕਰੀਬ 10,000 ਕਰੋੜ ਰੁਪਏ ਦੀ ਵਸੂਲੀ ਕਰਨ ਦਾ ਹੱਕਦਾਰ ਦੱਸਿਆ ਗਿਆ ਹੈ ।
vijay maliya
ਭਾਰਤੀ ਬੈਂਕਾਂ ਦੇ ਪੱਖ ਵਿਚ ਆਏ ਫ਼ੈਸਲਾ ਨਾਲ ਇੰਗਲੈਂਡ ਅਤੇ ਵੇਲਸ ਵਿਚ ਮਾਲਿਆ ਦੀਆਂ ਸੰਪੱਤੀਆਂ ਉੱਤੇ ਵੀ ਭਾਰਤੀ ਅਦਾਲਤ ਦਾ ਫ਼ੈਸਲਾ ਲਾਗੂ ਹੋ ਸਕੇਗਾ। ਸੰਸਾਰਿਕ ਜਬਤੀ ਦਾ ਆਦੇਸ਼ ਬਹਾਲ ਰਹਿਣ ਦੇ ਬਾਅਦ ਮਾਲਿਆ ਇੰਗਲੈਂਡ ਅਤੇ ਵੇਲਸ ਵਿੱਚ ਆਪਣੀ ਕਿਸੇ ਜਾਇਦਾਦ ਨੂੰ ਵੇਚ ਜਾਂ ਟਰਾਂਸਫਰ ਨਹੀਂ ਕਰ ਸਕੇਗਾ ਅਤੇ ਨਾ ਹੀ ਜਾਇਦਾਦ ਦਾ ਮੁੱਲ ਘਟਾ ਸਕੇਗਾ । ਜੱਜ ਹੈਨਸ਼ਾ ਨੇ ਅਪਣੇ ਮੰਗਲਵਾਰ ਦੇ ਫ਼ੈਸਲੇ ਦੇ ਵਿਰੁੱਧ ਅਪੀਲ ਕਰਨ ਦੀ ਇਜਾਜਤ ਵੀ ਨਹੀਂ ਦਿਤੀ । ਹੁਣ ਮਾਲਿਆ ਨੂੰ ਕੋਰਟ ਆਫ ਅਪੀਲ ਵਿੱਚ ਮੰਗ ਪੱਤਰ ਦੇਣਾ ਹੋਵੇਗਾ।
vijay maliya